ਪਾਕਿ ਪੰਜਾਬ ਦੇ ਰਾਜਪਾਲ ਨੂੰ ਮਿਲਿਆ ਪਹਿਲਾ ਸਿੱਖ ਪੀ.ਆਰ.ਓ.

01/11/2019 11:04:50 PM

ਲਾਹੌਰ– ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਅੱਜ ਸ਼ੁੱਕਰਵਾਰ ਨੂੰ ਪਵਨ ਸਿੰਘ ਅਰੋੜਾ ਨੂੰ ਪੰਜਾਬ ਦੇ ਰਾਜਪਾਲ ਦਾ ਲੋਕ ਸੰਪਰਕ ਅਧਿਕਾਰੀ (ਪੀ. ਆਰ. ਓ.) ਨਿਯੁਕਤ ਕੀਤਾ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਉਹ ਇਸ ਅਹੁਦੇ ’ਤੇ ਨਿਯੁਕਤ ਹੋਣ ਵਾਲੇ ਪਾਕਿਸਤਾਨ ਦੇ ਪਹਿਲੇ ਸਿੱਖ ਅਧਿਕਾਰੀ ਹਨ। 12 ਅਪ੍ਰੈਲ 1989 ਨੂੰ ਪੈਦਾ ਹੋਏ ਪਵਨ ਸਿੰਘ ਅਰੋੜਾ ਸੂਚਨਾ ਅਧਿਕਾਰੀ ਵਜੋਂ ਕੰਮ ਕਰ ਰਹੇ ਸਨ। ਉਹ ਇਕ ਮਸ਼ਹੂਰ ਇਸ਼ਤਿਹਾਰ ਕੰਪਨੀ ’ਚ ਕੰਟੈਂਟ ਰਾਈਟਰ ਤੇ ਅਜੋਕਾ ਥੀਏਟਰ ’ਚ ਇਕ ਪੇਸ਼ੇਵਰ ਕਲਾਕਾਰ ਵਜੋਂ ਵੀ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਰੇਡਿਓ ’ਤੇ ਵੀ ਕੰਮ ਕਰ ਚੁੱਕੇ ਹਨ।


Inder Prajapati

Content Editor

Related News