4 ਮਿੰਟ ਦੀ ਵੀਡੀਓ ''ਚ ਨਾਸਾ ਨੇ ਦਿਖਾਇਆ 50 ਸਾਲਾ ਦਾ ਹਾਲ

Friday, Dec 13, 2019 - 11:59 PM (IST)

4 ਮਿੰਟ ਦੀ ਵੀਡੀਓ ''ਚ ਨਾਸਾ ਨੇ ਦਿਖਾਇਆ 50 ਸਾਲਾ ਦਾ ਹਾਲ

ਵਾਸ਼ਿੰਗਟਨ - ਅਮਰੀਕੀ ਸਪੇਸ ਏਜੰਸੀ 'ਨਾਸਾ' ਨੇ ਇਕ ਵੀਡੀਓ ਜਾਰੀ ਕੀਤੀ ਹੈ, ਜਿਸ 'ਚ ਸਾਡੇ ਗਲੇਸ਼ੀਅਰਸ ਦੇ 50 ਸਾਲ ਦਾ ਟਾਈਮ ਟ੍ਰੈਵਲ ਦਿਖਾਇਆ ਗਿਆ ਹੈ। ਨਾਸਾ ਵੱਲੋਂ ਧਰਤੀ ਦੇ ਗਲੇਸ਼ੀਅਰਾਂ ਅਤੇ ਬਰਫ ਦੀਆਂ ਚਾਦਰਾਂ ਦੀ ਸੈਟੇਲਾਈਟ ਨਾਲ ਖਿੱਚੀਆਂ ਤਸਵੀਰਾਂ ਨੂੰ ਇਕ ਟਾਈਮ ਲੈਪਸ ਵੀਡੀਓ 'ਚ ਕੰਪਾਇਲ ਕੀਤਾ ਗਿਆ ਹੈ ਜੋ ਦਿਖਾਉਂਦਾ ਹੈ ਕਿ ਕਦੇ ਬਰਫ ਨਾਲ ਢਕੇ ਰਹਿਣ ਵਾਲੇ ਇਹ ਇਲਾਕੇ ਕਿਵੇਂ ਬਦਲ ਰਹੇ ਹਨ। ਨਾਸਾ ਨੇ ਇਕ ਬਿਆਨ 'ਚ ਆਖਿਆ ਕਿ ਪੁਲਾੜ ਤੋਂ ਦੇਖੇ ਗਏ ਧਰਤੀ ਦੇ ਗਲੇਸ਼ੀਅਰਾਂ ਅਤੇ ਬਰਫ ਦੀਆਂ ਚਾਦਰਾਂ ਦੀ ਵੀਡੀਓ, ਜੋ ਲਗਭਗ 50 ਸਾਲਾ ਦੇ ਇਤਿਹਾਸ 'ਚ ਖੁਦ 'ਚ ਲਈ ਬੈਠੀ ਹੈ। ਇਹ ਵੀਡੀਓ ਸਾਇੰਸਦਾਨਾਂ ਨੂੰ ਨਵੇਂ ਹਾਲਾਤ ਦਿਖਾ ਰਿਹਾ ਹੈ ਕਿ ਕਿਵੇਂ ਗਲੇਸ਼ੀਅਰ ਪਿਘਲ ਰਹੇ ਹਨ।

 


ਵੀਡੀਓ 'ਚ ਸਾਲ 1972 ਦੇ ਨਾਸਾ-ਯੂ. ਐੱਸ. ਜੀ. ਐੱਸ. ਲੈਂਡਸੈੱਟ ਪ੍ਰੋਗਰਾਮ ਦੀਆਂ ਤਸਵੀਰਾਂ ਦਾ ਇਸਤੇਮਾਲ ਕਰਦੇ ਹੋਏ, ਅਲਾਸਕਾ ਯੂਨੀਵਰਸਿਟੀ ਦੇ ਫੇਅਰਬੋਂਟ ਦੇ ਗਲੇਸ਼ੀਓਲਾਜਿਸਟ ਮਾਰਕ ਫੇਨਹਿਸਟ ਵੱਲੋਂ ਕੰਪਾਇਲ ਕੀਤਾ ਗਿਆ। ਗਲੇਸ਼ੀਓਲਾਜਿਸਟ ਨੇ ਨਾਸਾ ਲਈ ਅਲਾਸਕਾ ਅਤੇ ਯੂਕੋਨ 'ਚ ਹਰ ਗਲੇਸ਼ੀਅਰ ਦੇ 6 ਸਕਿੰਟ ਟਾਈਮ ਲੈਪਸ ਨੂੰ ਇਕੱਠਾ ਜੋੜਿਆ। ਉਨ੍ਹਾਂ ਮੁਤਾਬਕ ਵੀਡੀਓ ਦਰਸਾਉਂਦੀ ਹੈ ਕਿ ਅਲਾਸਕਾ ਦੇ ਗਲੇਸ਼ੀਅਰਾਂ ਦਾ ਗਰਮ ਜਲਵਾਯੂ 'ਚ ਕੀ ਹੋ ਰਿਹਾ ਹੈ। ਹਾਲਾਂਕਿ ਕੁਝ ਗਲੇਸ਼ੀਅਰ ਝੀਲ ਬਣ ਗਏ ਹਨ। ਉਦਾਹਰਣ ਲਈ, ਕੋਲੰਬੀਆ ਗਲੇਸ਼ੀਅਰ 1972 'ਚ ਮੁਕਾਬਲਤਨ ਸਥਿਤ ਸੀ। 1980 ਦੇ ਦਹਾਕੇ ਦੇ ਮੱਧ 'ਚ ਗਲੇਸ਼ੀਅਰ ਤੇਜ਼ੀ ਨਾਲ ਪਿਛੇ ਹੱਟਣ ਲੱਗਾ। 2019 ਤੱਕ, ਇਹ 20 ਕਿਲੋਮੀਟਰ ਉਪਰ ਵੱਲ ਸੀ। ਸਾਇੰਸ ਅਲਰਟ ਮੁਤਾਬਕ, ਇਹ ਹੁਣ ਦੁਨੀਆ 'ਚ ਸਭ ਤੋਂ ਤੇਜ਼ੀ ਨਾਲ ਬਦਲਦੇ ਗਲੇਸ਼ੀਅਰਾਂ 'ਚੋਂ ਇਕ ਹੈ। 3 ਦਿਨ ਪਹਿਲਾਂ ਆਨਲਾਈਨ ਸ਼ੇਅਰ ਕੀਤੇ ਜਾਣ ਤੋਂ ਬਾਅਦ, ਵੀਡੀਓ ਨੂੰ 1.6 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ।

 


author

Khushdeep Jassi

Content Editor

Related News