2020 ’ਚ ਚੀਨ ਦਾ ਹੋਟਨ ਸ਼ਹਿਰ ਬਣਿਆ ਸਭ ਤੋਂ ਵੱਧ ਪ੍ਰਦੂਸ਼ਿਤ, ਦੂਜੇ ਸਥਾਨ ’ਤੇ ਗਾਜ਼ੀਆਬਾਦ

Wednesday, Aug 11, 2021 - 08:42 PM (IST)

ਇੰਟਰਨੈਸ਼ਨਲ ਡੈਸਕ : ਬ੍ਰਿਟਿਸ਼ ਕੰਪਨੀ ਹਾਊਸਫ੍ਰੈੱਸ਼ (ਹਾਊਸਫ੍ਰੈੱਸ਼) ਵੱਲੋਂ ਤਿਆਰ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ ਬੰਗਲਾਦੇਸ਼ 2020 ’ਚ ਵਿਸ਼ਵ ਵਿਚ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ ਸੀ। ਪ੍ਰਦੂਸ਼ਿਤ ਦੇਸ਼ਾਂ ਦੀ ਲਿਸਟ ’ਚ ਦੂਜੇ ਨੰਬਰ ’ਤੇ ਪਾਕਿਸਤਾਨ, ਤੀਸਰੇ ਸਥਾਨ ’ਤੇ ਭਾਰਤ ਅਤੇ ਚੌਥੇ ਸਥਾਨ ’ਤੇ ਮੰਗੋਲੀਆ ਹੈ। ਇਸ ਦੇ ਨਾਲ ਹੀ ਚੀਨ ਦੇ ਝਿੰਜਿਆਂਗ ਸੂਬੇ ਦੇ ਹੋਟਨ ਸ਼ਹਿਰ ਨੂੰ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਦੱਸਿਆ ਗਿਆ ਹੈ। ਦੁਨੀਆ ਭਰ ਦੇ 50 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ’ਚ 49 ਸ਼ਹਿਰ ਸਿਰਫ ਬੰਗਲਾਦੇਸ਼, ਚੀਨ, ਪਾਕਿਸਤਾਨ ਤੇ ਭਾਰਤ ਤੋਂ ਹਨ।

ਇਹ ਵੀ ਪੜ੍ਹੋ : ਓਲੰਪਿਕ ਐਥਲੈਟਿਕਸ ਦੇ 10 ਜਾਦੂਈ ਪਲਾਂ ’ਚ ਸ਼ਾਮਲ ਹੋਈ ਨੀਰਜ ਚੋਪੜਾ ਦੀ ‘ਗੋਲਡਨ’ ਉਪਲੱਬਧੀ

ਇਸ ਸੂਚੀ ਭਾਰਤ ਦੇ ਉੱਤਰ ਪ੍ਰਦੇਸ਼ ਸੂਬੇ ਦਾ ਗਾਜ਼ੀਆਬਾਦ ਸ਼ਹਿਰ ਦੂਜੇ ਨੰਬਰ ’ਤੇ ਹੈ। ਗਾਜ਼ੀਆਬਾਦ ’ਚ ਪੀ. ਐੱਮ. 2.5 ਦਾ ਲੈਵਲ 106.6 ਮਾਈਕ੍ਰੋਗ੍ਰਾਮ/ਐੱਮ. 3 ਤਕ ਪਾਇਆ ਗਿਆ ਹੈ। ਪੀ. ਐੱਮ. 2.5 ਪੀ. ਐੱਮ. ਕਣ ਬਾਰੇ ਦੱਸਦਾ ਹੈ। ਪੀ. ਐੱਮ. 2.5 ਸਭ ਤੋਂ ਛੋਟੇ ਹਵਾ ਦੇ ਕਣਾਂ ’ਚੋਂ ਹੁੰਦੇ ਹਨ  ਅਤੇ ਇਨ੍ਹਾਂ ਦਾ ਆਕਾਰ 2.5 ਮਾਈਕ੍ਰੋਮੀਟਰ ਦੇ ਨੇੜੇ-ਤੇੜੇ ਹੁੰਦਾ ਹੈ। ਉਥੇ ਹੀ ਆਸਟ੍ਰੇਲੀਆ ’ਚ ਕਸਮਾਨੀਆਈ ਸ਼ਹਿਰ ਜੁਡਬਰੀ ਸਭ ਤੋਂ ਸਾਫ਼ ਸ਼ਹਿਰ ਹੈ। ਇਥੇ ਪੀ. ਐੱਮ. 2.5 ਦਾ ਪੱਧਰ 2.4μg/m3 ’ਤੇ ਪਾਇਆ ਗਿਆ। ਇਸ ਤੋਂ ਬਾਅਦ ਅਮਰੀਕਾ ਦੇ ਹਵਾਈ ’ਚ ਕੈਲੁਆ ਕੋਨਾ ਅਤੇ ਫਿਨਲੈਂਡ ’ਚ ਮੁਓਨੀਯੋ 2020 ’ਚ ਸਾਫ਼ ਹਵਾ ਦੇ ਮਾਮਲੇ ’ਚ ਕ੍ਰਮਵਾਰ ਦੂਜੇ ਅਤੇ ਤੀਜੇ ਨੰਬਰ ’ਤੇ ਰਹੇ।

ਇਹ ਵੀ ਪੜ੍ਹੋ : ਵਿਰੋਧੀ ਧਿਰ ਦੇ ਸਾਥ ਨਾਲ ਓ. ਬੀ. ਸੀ. ਰਾਖਵਾਂਕਰਨ ਸੋਧ ਬਿੱਲ ਰਾਜ ਸਭਾ ’ਚ ਪਾਸ


Manoj

Content Editor

Related News