ਇਮਾਰਾਨ ਅਤੇ ਬੁਸ਼ਰਾ ਬੀਬੀ ਨੂੰ ਇਕ ਹੋਰ ਝਟਕਾ, ਹੁਣ ''ਗੈਰ-ਇਸਲਾਮਿਕ ਨਿਕਾਹ'' ਮਾਮਲੇ ''ਚ ਹੋਈ 7-7 ਸਾਲ ਦੀ ਸਜ਼ਾ
Saturday, Feb 03, 2024 - 06:58 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੀ ਇੱਕ ਅਦਾਲਤ ਨੇ ਸ਼ਨੀਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ‘ਗੈਰ-ਇਸਲਾਮਿਕ ਨਿਕਾਹ’ ਮਾਮਲੇ ਵਿੱਚ 7-7 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਬੁਸ਼ਰਾ ਦੇ ਪਹਿਲੇ ਪਤੀ, ਖਵਾਰ ਮਾਨੇਕਾ ਨੇ ਕੇਸ ਦਾਇਰ ਕੀਤਾ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਬੁਸ਼ਰਾ ਨੇ 2 ਵਿਆਹਾਂ ਵਿੱਚ ਲਾਜ਼ਮੀ ਵਿਰਾਮ ਜਾਂ ਇਦਤ ਦੀ ਪਾਲਣਾ ਕਰਨ ਦੀ ਇਸਲਾਮੀ ਰੀਤ ਦੀ ਉਲੰਘਣਾ ਕੀਤੀ ਹੈ। (ਇਸਲਾਮ ਦੇ ਤਹਿਤ, ਕੋਈ ਔਰਤ ਤਲਾਕ ਜਾਂ ਆਪਣੇ ਪਤੀ ਦੀ ਮੌਤ ਤੋਂ ਬਾਅਦ 3 ਮਹੀਨਿਆਂ ਤੱਕ ਦੁਬਾਰਾ ਨਿਕਾਹ ਨਹੀਂ ਕਰ ਸਕਦੀ ਅਤੇ ਇਸ ਮਿਆਦ ਨੂੰ 'ਇੱਦਤ' ਕਿਹਾ ਜਾਂਦਾ ਹੈ)। ਜੀਓ ਨਿਊਜ਼ ਨੇ ਕਿਹਾ, "ਸ਼ੁੱਕਰਵਾਰ ਨੂੰ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਦੇ ਅੰਦਰ 14 ਘੰਟੇ ਤੱਕ ਕੇਸ ਦੀ ਸੁਣਵਾਈ ਦੇ ਇੱਕ ਦਿਨ ਬਾਅਦ ਸੀਨੀਅਰ ਸਿਵਲ ਜੱਜ ਕੁਦਰਤੁੱਲਾ ਨੇ ਅੱਜ ਇਹ ਫੈਸਲਾ ਸੁਣਾਇਆ ਅਤੇ ਜੋੜੇ 'ਤੇ 5,00,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।" ਜਦੋਂ ਫੈਸਲਾ ਸੁਣਾਇਆ ਗਿਆ ਤਾਂ ਖਾਨ ਅਤੇ ਬੁਸ਼ਰਾ ਦੋਵੇਂ ਅਦਾਲਤ ਦੇ ਕਮਰੇ ਵਿੱਚ ਮੌਜੂਦ ਸਨ।
ਮਾਨੇਕਾ ਨੇ ਆਪਣੀ ਸਾਬਕਾ ਪਤਨੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਸੰਸਥਾਪਕ ਖਾਨ 'ਤੇ ਨਿਕਾਹ ਤੋਂ ਪਹਿਲਾਂ ਵਿਭਚਾਰੀ ਸਬੰਧਾਂ ਵਿਚ ਹੋਣ ਦਾ ਵੀ ਦੋਸ਼ ਲਗਾਇਆ, ਜੋ ਪੱਥਰ ਮਾਰ ਕੇ ਮੌਤ ਦੀ ਸਜ਼ਾ ਵਾਲਾ ਅਪਰਾਧ ਹੈ। ਇੱਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ 'ਚ 14-14 ਸਾਲ ਦੀ ਸਜ਼ਾ ਸੁਣਾਈ ਗਈ ਸੀ। ਜਦੋਂਕਿ ਇਸ ਤੋਂ ਵੀ ਇਕ ਦਿਨ ਪਹਿਲਾਂ ਯਾਨੀ ਮੰਗਲਵਾਰ ਨੂੰ ਇਕ ਵਿਸ਼ੇਸ਼ ਅਦਾਲਤ ਨੇ ਇਮਰਾਨ ਖਾਨ ਅਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਨਿੱਜਤਾ ਉਲੰਘਣਾ ਮਾਮਲੇ ਵਿਚ 10-10 ਸਾਲ ਦੀ ਸਜ਼ਾ ਸੁਣਾਈ ਸੀ।
ਇਹ ਵੀ ਪੜ੍ਹੋ: 2018 ਤੋਂ ਹੁਣ ਤੱਕ ਵਿਦੇਸ਼ਾਂ 'ਚ 403 ਭਾਰਤੀ ਵਿਦਿਆਰਥੀਆਂ ਦੀ ਮੌਤ, ਕੈਨੇਡਾ 'ਚ ਸਭ ਤੋਂ ਵੱਧ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।