ਇਮਰਾਨ ਦੀ ਵਿਰੋਧੀ ਧਿਰ ਨੂੰ ਚਿਤਾਵਨੀ, ਜੇਕਰ ਅਹੁਦਾ ਛੱਡਣ ਲਈ ਮਜਬੂਰ ਕੀਤਾ ਤਾਂ ਭਿਆਨਕ ਹੋਣਗੇ ਅੰਜਾਮ

Monday, Jan 24, 2022 - 10:05 AM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਵਿਰੋਧੀ ਦਲਾਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ। ਇਮਰਾਨ ਖਾਨ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਅਹੁਦਾ ਛੱਡਣ ਲਈ ਮਜਬੂਰ ਕੀਤਾ ਗਿਆ ਤਾਂ ਉਹ ਹੋਰ ਵੀ ਜ਼ਿਆਦਾ ਖਤਰਨਾਕ ਹੋ ਜਾਣਗੇ। ਇਸ ਦੇ ਨਾਲ ਹੀ ਇਮਰਾਨ ਨੇ ਵਿਰੋਧੀ ਧਿਰ ਦੀ ਕੋਈ ਵੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ (ਪੀ.ਡੀ.ਐੱਮ.) 23 ਮਾਰਚ ਨੂੰ ਸਰਕਾਰ ਖ਼ਿਲਾਫ਼ ਜਲੂਸ ਕੱਢੇਗਾ। ਇਸ 'ਤੇ ਗੱਲ ਕਰਦਿਆਂ ਇਮਰਾਨ ਨੇ ਕਿਹਾ ਕਿ ਇਹ ਕਦਮ ਅਸਫਲ ਹੋ ਜਾਵੇਗਾ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਮੈਂ ਸੜਕਾਂ 'ਤੇ ਆ ਗਿਆ ਤਾਂ ਤੁਹਾਨੂੰ ਮਤਲਬ ਵਿਰੋਧੀ ਧਿਰ ਨੂੰ ਲੁਕਣ ਦੀ ਕੋਈ ਜਗ੍ਹਾ ਨਹੀਂ ਮਿਲੇਗੀ। ਉਹਨਾਂ ਨੇ ਅੱਗੇ ਕਿਹਾ ਕਿ ਜੇਕਰ ਉਹਨਾਂ ਨੂੰ ਅਹੁਦਾ ਛੱਡਣ ਲਈ ਮਜਬੂਰ ਕੀਤਾ ਗਿਆ ਤਾਂ ਉਹ ਹੋਰ ਵੀ ਜ਼ਿਆਦਾ ਖਤਰਨਾਕ ਹੋ ਜਾਣਗੇ। ਇੱਥੇ ਦੱਸ ਦਈਏ ਕਿ ਪੀ.ਡੀ.ਐੱਮ. ਇਕ ਗਠਜੋੜ ਹੈ ਜਿਸ ਵਿਚ ਕਰੀਬ ਇਕ ਦਰਜਨ ਪਾਰਟੀਆਂ ਹਨ। ਇਸ ਗਠਜੋੜ ਦਾ ਕਹਿਣਾ ਹੈ ਕਿ ਰਾਜਨੀਤੀ ਵਿਚ ਫ਼ੌਜ ਦਾ ਦਖਲ ਘੱਟ ਹੋਣਾ ਚਾਹੀਦਾ ਹੈ। ਪੀ.ਡੀ.ਐੱਮ. ਦਾ ਦੋਸ਼ ਹੈ ਕਿ ਇਮਰਾਨ ਖਾਨ ਫ਼ੌਜ ਦੇ ਹੱਥਾਂ ਦੀ ਕਠਪੁਤਲੀ ਹੈ, ਜਿਸ ਨੂੰ ਚੋਣਾਂ ਵਿਚ ਘਪਲੇਬਾਜ਼ੀ ਕਰਕੇ ਜਿੱਤ ਦਿਵਾਈ ਗਈ ਸੀ। ਪੀ.ਡੀ.ਐੱਮ. ਦੇ ਪ੍ਰਧਾਨ ਅਤੇ ਜਮੀਅਤ ਉਲੇਮਾ-ਏ-ਇਸਲਾਮ-ਫਜਲੀ ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਐਲਾਨ ਕੀਤਾ ਹੈ ਕਿ ਵਿਰੋਧੀ ਪਾਰਟੀਆਂ 23 ਮਾਰਚ ਨੂੰ ਇਸਲਾਮਾਬਾਦ ਵਿਚ ਮਾਰਚ ਕੱਢਣਗੀਆਂ। ਉਹਨਾਂ ਨੇ ਇਮਰਾਨ ਖਾਨ ਸਰਕਾਰ ਨੂੰ ਅਸਮਰੱਥ ਅਤੇ ਨਾਜਾਇਜ਼ ਕਿਹਾ ਅਤੇ ਬੋਲੇ ਕਿ ਇਸ ਤੋਂ ਪਾਕਿਸਤਾਨ ਨੂੰ ਛੁਟਕਾਰਾ ਦਿਵਾਇਆ ਜਾਵੇਗਾ।

ਪੜ੍ਹੋ ਇਹ ਅਹਿਮ ਖ਼ਬਰ - ਇਟਲੀ ਪਹੁੰਚਿਆ ਸੀਰੀਆ ਦਾ ਸ਼ਰਨਾਰਥੀ ਪਰਿਵਾਰ, ਪਿਤਾ ਅਤੇ ਪੁੱਤ ਦੀ ਵਾਇਰਲ ਤਸਵੀਰ ਦੇਖ ਭਾਵੁਕ ਹੋਏ ਲੋਕ

ਨਵਾਜ਼ ਸ਼ਰੀਫ ਬਾਰੇ ਇਮਰਾਨ ਨੇ ਕਹੀ ਇਹ ਗੱਲ
ਨੈਸ਼ਨਲ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ 'ਤੇ ਵੀ ਇਮਰਾਨ ਖਾਨ ਨੇ ਨਿਸ਼ਾਨਾ ਵਿੰਨ੍ਹਿਆ। ਇਮਰਾਨ ਨੇ ਕਿਹਾ ਕਿ ਉਹ ਸ਼ਾਹਬਾਜ਼ ਸ਼ਰੀਫ ਨੂੰ ਵਿਰੋਧੀ ਧਿਰ ਦਾ ਨੇਤਾ ਨਹੀਂ ਸਗੋਂ ਰਾਸ਼ਟਰ ਦਾ ਕ੍ਰਿਮੀਨਲ ਮੰਨਦੇ ਹਨ। ਇਮਰਾਨ ਨੇ ਦੋਸ਼ ਲਗਾਇਆ ਕਿ ਪੂਰਾ ਸ਼ਰੀਫ ਪਰਿਵਾਰ ਲੰਡਨ ਭੱਜ ਜਾਵੇਗਾ ਅਤੇ ਫਿਰ ਉੱਥੇ ਰਹੇਗਾ, ਜਿਸ ਤਰ੍ਹਾਂ ਨਵਾਜ਼ ਸ਼ਰੀਫ (ਸਾਬਕਾ ਪ੍ਰਧਾਨ ਮੰਤਰੀ) ਆਪਣੇ ਦੇ ਬੇਟਿਆਂ ਨਾਲ ਰਹਿ ਰਹੇ ਹਨ। ਇਹ ਪੁੱਛੇ ਜਾਣ 'ਤੇ ਕੀ ਨਵਾਜ਼ ਦੇਸ਼ ਵਾਪਸ ਆਉਣਗੇ ਤਾਂ ਇਮਰਾਨ ਨੇ ਕਿਹਾ ਕਿ ਨਹੀਂ ਨਵਾਜ਼ ਨਹੀਂ ਆਉਣਗੇ ਕਿਉਂਕਿ ਉਹਨਾਂ ਨੂੰ ਪੈਸਿਆਂ ਨਾਲ ਪਿਆਰ ਹੈ।

 

ਇੱਥੇ ਦੱਸ ਦਈਏ ਕਿ ਨਵਾਜ਼ ਸ਼ਰੀਫ ਨਵੰਬਰ 2019 ਤੋਂ ਯੂਕੇ ਵਿਚ ਰਹਿ ਰਹੇ ਹਨ। ਉਦੋਂ ਲਾਹੌਰ ਹਾਈਕੋਰਟ ਨੇ ਉਹਨਾਂ ਨੂੰ ਚਾਰ ਹਫ਼ਤੇ ਦੀ ਜਮਾਨਤ ਦਿੱਤੀ ਸੀ, ਜਿਸ ਵਿਚ ਉਹਨਾਂ ਨੇ ਵਿਦੇਸ਼ ਵਿਚ ਜਾ ਕੇ ਇਲਾਜ ਕਰਾ ਕੇ ਵਾਪਸ ਪਰਤਣਾ ਸੀ ਪਰ ਉਹ ਵਾਪਸ ਨਹੀਂ ਆਏ। ਨਵਾਜ਼ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸੱਤ ਸਾਲ ਦੀ ਸਜ਼ਾ ਹੋਈ ਸੀ। ਇਮਰਾਨ ਖਾਨ ਨੇ ਜਨਾਤ ਦੇ ਨਾਮ ਸੰਬੋਧਨ ਦੀਆਂ ਕੁਝ ਲਾਈਨਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News