ਇਮਰਾਨ ਹੁਣ 35 ਦੇਸ਼ਾਂ ਦੇ ਲੀਡਰਾਂ ਸਾਹਮਣੇ ਚੁੱਕਣਗੇ ਕਸ਼ਮੀਰ ਮੁੱਦਾ

09/02/2019 6:51:51 PM

ਇਸਲਾਮਾਬਾਦ— ਵਿਸ਼ਵ ਦੇ ਕਈ ਲੀਡਰਾਂ ਵਲੋਂ ਨਾਂਹ ਸੁਣਨ ਤੋਂ ਬਾਅਦ ਕਸ਼ਮੀਰ ਮੁੱਦੇ ‘ਤੇ ਪੂਰੀ ਦੁਨੀਆ ਦਾ ਧਿਆਨ ਕੇਂਦਰਿਤ ਕਰਨ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 74ਵੀਂ ਸੰਯੁਕਤ ਰਾਸਟਰ ਮਹਾਂਸਭਾ (ਯੂ.ਐੱਨ.ਜੀ.ਏ.) ’ਚ 35 ਦੇਸ਼ਾਂ ਦੇ ਨੇਤਾਵਾਂ ਨਾਲ ਇਸ ਮੁੱਦੇ ‘ਤੇ ਗੱਲਬਾਤ ਕਰਨਗੇ।

ਪਾਕਿਸਤਾਨੀ ਮੀਡੀਆ ’ਚ ਆਈਆਂ ਖਬਰਾਂ ਮੁਤਾਬਕ ਇਮਰਾਨ ਖਾਨ 74ਵੀਂ ਸੰਯੁਕਤ ਰਾਸ਼ਟਰ ਮਹਾਂਸਭਾ ’ਚ ਪਾਕਿਸਤਾਨੀ ਵਫਦ ਦੀ ਅਗਵਾਈ ਕਰਨਗੇ। ਇਸ ਦੌਰਾਨ ਉਨ੍ਹਾਂ ਦੇ ਨਾਲ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਮੌਜੂਦ ਰਹਿਣਗੇ। ਪਾਕਿਸਤਾਨੀ ਨੇਤਾ ਇਸ ਦੌਰਾਨ ਅਮਰੀਕਾ, ਰੂਸ, ਚੀਨ, ਫਰਾਂਸ ਤੇ ਬਿ੍ਰਟੇਨ ਦੇ ਪ੍ਰਧਾਨ ਮੰਤਰੀਆਂ ਸਮੇਤ 35 ਦੇਸ਼ਾਂ ਦੇ ਨੁਮਾਇੰਦਿਆਂ ਨੂੰ ਮਿਲ ਕੇ ਉਨ੍ਹਾਂ ਨੂੰ ‘ਕਸ਼ਮੀਰ ਦੀ ਗੰਭੀਰ ਸਥਿਤੀ’ ਬਾਰੇ ਜਾਣੂ ਕਰਵਾਉਣਗੇ।

ਇਸ ਦੇ ਨਾਲ ਹੀ ਖਾਨ ਤੇ ਕੁਰੈਸ਼ੀ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੇ 10 ਗੈਰ-ਸਥਾਈ ਮੈਂਬਰਾਂ ਦੇ ਨੁਮਾਇੰਦਿਆਂ ਨੂੰ ਵੀ ਮਿਲਣਗੇ। ਜਿੱਥੇ ਖਾਨ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਲਈ ਇਕ ਪਲੇਟਫਾਰਮ ਸਾਂਝਾ ਕਰਨਗੇ ਉਥੇ ਦੋਵਾਂ ਵਿਚਾਲੇ ਗੱਲਬਾਤ ਦੀ ਬਹੁਤ ਘੱਟ ਹੀ ਸੰਭਾਵਨਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕੁਰੈਸ਼ੀ ਤੇ ਉਸ ਦੇ ਭਾਰਤੀ ਹਮਰੁਤਬਾ ਐੱਸ. ਜੈਸੰਕਰ ਕਈ ਮੀਟਿੰਗਾਂ ’ਚ ਇਕੱਠੇ ਸ਼ਾਮਲ ਹੋਣਗੇ, ਪਰ ਉਨ੍ਹਾਂ ਵਿਚਾਲੇ ਸਿੱਧੀ ਗੱਲਬਾਤ ਦੀ ਬਹੁਤ ਘੱਟ ਉਮੀਦ ਹੈ। ਰਿਪੋਰਟ ’ਚ ਅੱਗੇ ਕਿਹਾ ਗਿਆ ਹੈ ਕਿ ਨਿਊਯਾਰਕ ਤੋਂ ਪਰਤਣ ਤੋਂ ਬਾਅਦ ਖਾਨ ਕ੍ਰਾੳੂਨ ਪਿ੍ਰੰਸ ਨੂੰ ਮਿਲਣ ਲਈ ਸਾਊਦੀ ਅਰਬ ਜਾਣਗੇ।


Baljit Singh

Content Editor

Related News