ਪਾਕਿਸਤਾਨ ''ਚ 9 ਸੰਸਦੀ ਸੀਟਾਂ ''ਤੇ ਉਪ ਚੋਣਾਂ ਲੜਨਗੇ ਇਮਰਾਨ
Sunday, Aug 07, 2022 - 10:16 AM (IST)
ਇਸਲਾਮਾਬਾਦ (ਵਾਰਤਾ): ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ 9 ਸੰਸਦੀ ਸੀਟਾਂ 'ਤੇ ਉਪ ਚੋਣਾਂ ਲੜਨ ਦੇ ਫ਼ੈਸਲੇ ਨਾਲ ਰਾਸ਼ਟਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਹ ਸੀਟਾਂ ਪਾਕਿਸਤਾਨ ਦੀ ਨੈਸ਼ਨਲ ਪਾਰਲੀਮੈਂਟ ਦੇ ਸਪੀਕਰ ਵੱਲੋਂ ਪੀਟੀਆਈ ਦੇ ਕੁਝ ਸੰਸਦ ਮੈਂਬਰਾਂ ਦੇ ਅਸਤੀਫ਼ੇ ਸਵੀਕਾਰ ਕਰਨ ਤੋਂ ਬਾਅਦ ਖਾਲੀ ਹੋਈਆਂ ਹਨ। ਜੇਕਰ ਖਾਨ ਇਨ੍ਹਾਂ ਸਾਰੀਆਂ ਸੀਟਾਂ 'ਤੇ ਚੋਣ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਨੂੰ ਇਕ ਨੂੰ ਛੱਡ ਕੇ ਬਾਕੀ ਸੀਟਾਂ ਤੋਂ ਅਸਤੀਫਾ ਦੇ ਕੇ ਉਥੇ ਦੁਬਾਰਾ ਉਪ ਚੋਣ ਕਰਵਾਉਣੀ ਪਵੇਗੀ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਦੇ ਓਹੀਓ 'ਚ ਅੰਨ੍ਹੇਵਾਹ ਗੋਲੀਬਾਰੀ, 4 ਲੋਕਾਂ ਦੀ ਮੌਤ, ਸ਼ੱਕੀ ਦੀ ਭਾਲ 'ਚ ਜੁਟੀ ਪੁਲਸ
ਅੰਦਾਜ਼ੇ ਮੁਤਾਬਕ ਕਿਸੇ ਹਲਕੇ ਵਿੱਚ ਚੋਣ ਵਿੱਚ ਘੱਟੋ-ਘੱਟ ਖਰਚ ਪੰਜ ਤੋਂ ਨੌਂ ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸੰਵੇਦਨਸ਼ੀਲ ਅਤੇ ਦੂਰ-ਦੁਰਾਡੇ ਦੇ ਖੇਤਰਾਂ 'ਚ ਇਹ ਲਾਗਤ ਲਗਭਗ 10 ਕਰੋੜ ਰੁਪਏ ਹੋਵੇਗੀ। ਖਾਨ ਪਹਿਲਾਂ ਹੀ ਰਾਸ਼ਟਰੀ ਸੰਸਦ ਦੇ ਮੈਂਬਰ ਹਨ। ਸਾਲ 2018 ਵਿੱਚ ਖਾਨ ਨੇ ਪੰਜ ਹਲਕਿਆਂ ਇਸਲਾਮਾਬਾਦ, ਬੰਨੂ, ਕਰਾਚੀ, ਮੀਆਂਵਾਲੀ ਅਤੇ ਲਾਹੌਰ ਤੋਂ ਚੋਣ ਲੜੀ ਸੀ ਅਤੇ ਇਹ ਸਾਰੀਆਂ ਸੀਟਾਂ ਜਿੱਤੀਆਂ ਸਨ। ਉਨ੍ਹਾਂ ਨੇ ਮੀਆਂਵਾਲੀ ਸੀਟ ਬਰਕਰਾਰ ਰੱਖੀ ਅਤੇ ਬਾਕੀ ਚਾਰ ਸੀਟਾਂ ਤੋਂ ਅਸਤੀਫਾ ਦੇ ਦਿੱਤਾ ਸੀ