ਇਮਰਾਨ ਨੇ ਅਫਗਾਨਿਸਤਾਨ ਦੀ ਸਰਹੱਦ ਨੂੰ ਖੋਲ੍ਹਣ ਦਾ ਦਿੱਤਾ ਹੁਕਮ

Saturday, Mar 21, 2020 - 05:15 PM (IST)

ਇਮਰਾਨ ਨੇ ਅਫਗਾਨਿਸਤਾਨ ਦੀ ਸਰਹੱਦ ਨੂੰ ਖੋਲ੍ਹਣ ਦਾ ਦਿੱਤਾ ਹੁਕਮ

ਇਸਲਾਮਾਬਾਦ(ਯੂ.ਐੱਨ.ਆਈ.)– ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਖੇਤਰ ’ਚ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦਿਆਂ ਅਫਗਾਨਿਸਤਾਨ ਨਾਲ ਲਗਦੀ ਪਾਕਿਸਤਾਨ ਦੀ ਸਰਹੱਦ ਨੂੰ ਖੋਲ੍ਹਣ ਦਾ ਸ਼ਨੀਵਾਰ ਹੁਕਮ ਦਿੱਤਾ। ਉਨ੍ਹਾਂ ਟਵਿਟਰ ’ਤੇ ਕਿਹਾ ਕਿ ਕੌਮਾਂਤਰੀ ਮਹਾਮਾਰੀ ਦੇ ਬਾਵਜੂਦ ਅਸੀਂ ਆਪਣੇ ਅਫਗਾਨ ਭਰਾਵਾਂ ਅਤੇ ਭੈਣਾਂ ਦੀ ਹਮਾਇਤ ਕਰਨ ਲਈ ਵਚਨਬੱਧ ਹਾਂ। ਉਨ੍ਹਾਂ ਕੰਧਾਰ ’ਚ ਚਵਨ ਅਤੇ ਸਪਿਨ ਬੋਲਡਕ ਦਰਮਿਆਨ ਦੀ ਸਰਹੱਦ ਨੂੰ ਖੋਲ੍ਹਣ ਦੇ ਹੁਕਮ ਦਿੱਤੇ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਾਕਿਸਤਾਨੀ ਟਰੱਕਾਂ ਨੂੰ ਅਫਗਾਨਿਸਤਾਨ ਦੀ ਸਰਹੱਦ ਅੰਦਰ ਜਾਣ ਦੀ ਆਗਿਆ ਦੇਣ।


author

Baljit Singh

Content Editor

Related News