ਪਾਕਿ ਦੇ ਸੂਬੇ ਦੇ CM ਨੇ ਦਿੱਤਾ ਵੱਡਾ ਬਿਆਨ- ''ਪੀ.ਐੱਮ. ਦੇ ਲਾਇਕ ਨਹੀਂ ਇਮਰਾਨ ਖਾਨ''

11/01/2021 10:36:37 PM

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਦੇਸ਼ ਵਿੱਚ ਚਾਰਾ ਪਾਸਿਓਂ ਘਿਰ ਗਏ ਹਨ। ਵਿਰੋਧੀ ਨੇਤਾ ਲਗਾਤਾਰ ਉਨ੍ਹਾਂ 'ਤੇ ਸਿਆਸੀ ਹਮਲੇ ਕਰਦੇ ਰਹਿੰਦੇ ਹਨ ਅਤੇ ਦੂਜੇ ਪਾਸੇ ਫੌਜ ਦੇ ਦਬਾਅ ਵਿੱਚ ਉਨ੍ਹਾਂ ਦੀ ਕੁਰਸੀ 'ਤੇ ਤਲਵਾਰ ਲਟਕ ਰਹੀ ਹੈ। ਹੁਣ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਅਯੋਗ ਦੱਸ ਦਿੱਤਾ ਹੈ।

ਪੀ.ਸੀ.ਬੀ. ਵਿੱਚ ਠੀਕ ਕੰਮ ਕਰਦੇ ਇਮਰਾਨ
ਪਾਕਿਸਤਾਨ ਦੇ ਸਿੰਧ ਦੇ ਮੁੱਖ ਮੰਤਰੀ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੇਸ਼ ਦੇ ਪ੍ਰਮੁੱਖ ਦੇ ਰੂਪ ਵਿੱਚ ਕੰਮ ਕਰਨ ਦੀ ਬਜਾਏ ਪਾਕਿਸਤਾਨ ਕ੍ਰਿਕਟ ਬੋਰਡ (PCB) ਵਿੱਚ ਬਿਹਤਰ ਕੰਮ ਕਰਦੇ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਇਸਲਾਮਾਬਾਦ 'ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਨੇ ਇਮਰਾਨ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ।

ਮੁਰਾਦ ਅਲੀ ਸ਼ਾਹ ਨੇ ਕਿਹਾ ਕਿ ਪਾਕਿਸਤਾਨ ਵਿੱਚ ਸਾਰੇ ਜਾਣਦੇ ਹਨ ਕਿ ਪੀ.ਟੀ.ਆਈ. ਨੇ ਚੋਣ ਕਿਵੇਂ ਜਿੱਤਿਆ ਹੈ ਉਨ੍ਹਾਂ ਨੇ ‍ਆਤਮ ਵਿਸ਼ਵਾਸ ਨਾਲ ਕਿਹਾ ਕਿ ਹੁਣ ਪੀ.ਟੀ.ਆਈ. ਦੇ ਲੋਕ ਚੋਣ ਵਿੱਚ ਆਪਣੀ ਗਾਰੰਟੀ ਗੁਆ ਦਿਆਂਗੇ ਕਿਉਂਕਿ ਹੁਣ ਮਾਹੌਲ ਬਦਲ ਚੁੱਕਾ ਹੈ। ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਏ-ਲੱਬੈਕ ਪਾਕਿਸਤਾਨ (TLP) ਦੇ ਵਿਰੋਧ  ਤੋਂ ਬਾਅਦ ਪੀ.ਟੀ.ਆਈ. ਸਰਕਾਰ ਨੇ ਦੇਸ਼ ਵਿੱਚ ਅਰਾਜਕਤਾ ਨੂੰ ਕਿਵੇਂ ਸੰਭਾਲਿਆ, ਇਸ 'ਤੇ ਬੋਲਦੇ ਹੋਏ ਸੀ.ਐੱਮ. ਨੇ ਕਿਹਾ ਕਿ ਟੀ.ਐੱਲ.ਪੀ. ਦੇ ਮੁੱਦੇ 'ਤੇ ਸਰਕਾਰ ਦੀ ਨਾਕਾਮੀ ਦੀ ਵਜ੍ਹਾ ਨਾਲ ਕੀਮਤੀ ਜਾਨਾਂ ਚੱਲੀਆਂ ਗਈਆਂ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News