ਫ਼ੌਜ ਦਾ ਸਮਰਥਨ ਗੁਆਉਣ ਤੋਂ ਪ੍ਰੇਸ਼ਾਨ ਇਮਰਾਨ ਖਾਨ : ਬਿਲਾਵਲ ਭੁੱਟੋ
Monday, Jun 12, 2023 - 02:13 AM (IST)
ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ-ਜ਼ਰਦਾਰੀ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਰਾਜਨੀਤੀ ਵਿਚ ਫ਼ੌਜ ਦੀ ਦਖਲਅੰਦਾਜ਼ੀ ਦੇ ਖਿਲਾਫ਼ ਨਹੀਂ ਹਨ ਪਰ ਇਸ ਤੋਂ ਨਾਰਾਜ਼ ਹਨ ਕਿਉਂਕਿ ਫ਼ੌਜ ਹੁਣ ਉਨ੍ਹਾਂ ਦਾ ਸਮਰਥਨ ਨਹੀਂ ਕਰ ਰਹੀ ਹੈ। ਬਿਲਾਵਲ ਨੇ ਸ਼ਨੀਵਾਰ ਨੂੰ ਕਤਰ ਸਥਿਤ ਅਲ ਜਜ਼ੀਰਾ ਨਿਊਜ਼ ਚੈਨਲ ਨੂੰ ਦੱਸਿਆ, ‘ਪਾਕਿਸਤਾਨੀ ਫ਼ੌਜ ਨਾਲ ਖਾਨ ਦੀਆਂ ਮੁਸ਼ਕਿਲਾਂ ਪਿਛਲੇ ਸਾਲ ਅਪ੍ਰੈਲ ’ਚ ਸ਼ੁਰੂ ਹੋ ਗਈਆਂ ਸਨ, ਜਦੋਂ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਫੌਜ ਰਾਜਨੀਤੀ ’ਚ ਨਹੀਂ ਪਵੇਗੀ ਅਤੇ ਕਿਸੇ ਦਾ ਪੱਖ ਨਹੀਂ ਲਵੇਗੀ।
ਇਹ ਖ਼ਬਰ ਵੀ ਪੜ੍ਹੋ : ਮੰਦਭਾਗੀ ਖ਼ਬਰ : ਪੰਜਾਬੀ ਨੌਜਵਾਨ ਦੀ ਦੁਬਈ ’ਚ ਮੌਤ, 19 ਦਿਨਾਂ ਬਾਅਦ ਕੀਤਾ ਗਿਆ ਸਸਕਾਰ
ਉਨ੍ਹਾਂ ਕਿਹਾ ਕਿ ਖਾਨ ਨਾਲ ਇਮਰਾਨ ਖਾਨ ਦਾ ਮੁੱਦਾ ਇਹ ਹੈ ਕਿ ਫੌਜ ਖਾਨ ਦਾ ਸਮਰਥਨ ਨਹੀਂ ਕਰ ਰਹੀ ਹੈ। ਬਿਲਾਵਲ ਨੇ ਕਿਹਾ ਕਿ ਪਾਕਿਸਤਾਨ ਦੀ ਰਾਜਨੀਤੀ ਵਿਚ ਫੌਜ ਦੀ ਭੂਮਿਕਾ ਨੂੰ ਨਕਾਰਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸਾਡੇ ਇਤਿਹਾਸ ਦੇ ਅੱਧੇ ਤੋਂ ਵੱਧ ਸਮੇਂ ਤੱਕ ਫੌਜੀ ਰਾਜ ਰਿਹਾ ਹੈ। ਮੇਰੀ ਪਾਰਟੀ ਪਾਕਿਸਤਾਨ ਪੀਪਲਜ਼ ਪਾਰਟੀ ਨੇ ਪਾਕਿਸਤਾਨ ਦੇ ਇਤਿਹਾਸ ਵਿਚ ਹਰੇਕ ਤਾਨਾਸ਼ਾਹੀ ਨੂੰ ਚੁਣੌਤੀ ਦਿੱਤੀ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਖਾਨ ਨੇ ਪਾਕਿਸਤਾਨ ’ਚ ਹਰ ਤਾਨਾਸ਼ਾਹੀ ਦਾ ਸਮਰਥਨ ਕੀਤਾ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਵੱਡੀ ਖ਼ਬਰ, ਮੀਟਿੰਗ ਤੋਂ ਬਾਅਦ ਲਿਆ ਇਹ ਫ਼ੈਸਲਾ