ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਨੂੰ ਦਿੱਤੀ ਰਸਮੀ ਜੰਗ ਦੀ ਚਿਤਾਵਨੀ

09/15/2019 6:20:08 PM

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਗੱਲਬਾਤ ਦੇ ਸਵਾਲ ਨਹੀਂ ਹਨ। ਉਨ੍ਹਾਂ ਨੇ ਭਾਰਤ ਦੇ ਨਾਲ ਰਸਮੀ ਜੰਗ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਭਾਰਤੀ ਉਪ-ਮਹਾਦੀਪ ਤੋਂ ਅੱਗੇ ਜਾ ਸਕਦਾ ਹੈ।

ਖਾਨ ਨੇ ਕਿਹਾ ਕਿ ਅਸੀਂ ਸੰਯੁਕਤ ਰਾਸ਼ਟਰ ਦਾ ਰੁਖ ਕੀਤਾ ਹੈ, ਅਸੀਂ ਹਰੇਕ ਅੰਤਰਰਾਸ਼ਟਰੀ ਮੰਚ ਤੱਕ ਜਾ ਰਹੇ ਹਾਂ ਤੇ ਉਨ੍ਹਾਂ ਨੂੰ ਇਸ 'ਤੇ ਤੁਰੰਤ ਕੋਈ ਕਾਰਵਾਈ ਕਰਨੀ ਚਾਹੀਦੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਸ਼ਚਿਤ ਤੌਰ 'ਤੇ ਮੇਰਾ ਮੰਨਣਾ ਹੈ ਕਿ ਭਾਰਤ ਦੇ ਨਾਲ ਜੰਗ ਇਕ ਸੰਭਾਵਨਾ ਹੋ ਸਕਦੀ ਹੈ। ਇਹ ਸੰਭਾਵਿਤ ਤਬਾਹੀ ਭਾਰਤ ਤੋਂ ਅੱਗੇ ਵੀ ਜਾ ਸਕਦੀ ਹੈ। ਇਸ ਦੇ ਨਾਲ ਹੀ ਖਾਨ ਨੇ ਕਿਹਾ ਕਿ ਪਾਕਿਸਤਾਨ ਕਦੇ ਵੀ ਜੰਗ ਦੀ ਸ਼ੁਰੂਆਤ ਨਹੀਂ ਕਰੇਗਾ। ਅਲ ਜਜ਼ੀਰਾ ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਦੋ ਪ੍ਰਮਾਣੂ ਹਥਿਆਰ ਸੰਪਨ ਦੇਸ਼ ਲੜਕੇ ਹਨ ਤੇ ਜੇਕਰ ਇਹ ਲੜਾਈ ਰਸਮੀ ਹੋਵੇ ਤਾਂ ਹਮੇਸ਼ਾ ਉਸ ਦਾ ਅੰਤ ਪ੍ਰਮਾਣੂ ਜੰਗ ਦੇ ਰੂਪ 'ਚ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਦੇ ਨਤੀਜਿਆਂ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।

ਖਾਨ ਨੇ ਕਿਹਾ ਕਿ ਖੁਦਾ ਨਾ ਚਾਹੇ ਜੇਕਰ ਪਾਕਿਸਤਾਨ ਕਹੇ ਕਿ ਅਸੀਂ ਰਸਮੀ ਲੜਾਈ ਲੜ ਰਹੇ ਹਾਂ ਤੇ ਅਸੀਂ ਹਾਰ ਰਹੇ ਹਾਂ। ਇਸ ਦੌਰਾਨ ਦੇਸ਼ ਕੋਲ ਸਿਰਫ ਦੋ ਹੀ ਵਿਕਲਪ ਹਨ ਜਾਂ ਤਾਂ ਆਤਮਸਮਰਪਣ ਕਰਨ ਜਾਂ ਆਜ਼ਾਦੀ ਦੇ ਲਈ ਆਖਰੀ ਸਾਹਮ ਤੱਕ ਲੜਨਾ। ਮੈਂ ਜਾਣਦਾ ਹਾਂ ਕਿ ਪਾਕਿਸਤਾਨੀ ਆਜ਼ਾਦੀ ਲਈ ਆਖਰੀ ਸਾਹ ਤੱਕ ਲੜਨਗੇ। ਖਾਨ ਨੇ ਦਾਅਵਾ ਕੀਤਾ ਕਿ ਹਾਲ ਤੱਕ ਪਾਕਿਸਤਾਨ ਨੇ ਭਾਰਤ ਦੇ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਤਾਂਕਿ ਆਦਰਸ਼ ਗੁਆਂਢੀ ਵਾਂਗ ਰਿਹਾ ਜਾ ਸਕੇ ਤੇ ਕਸ਼ਮੀਰ ਮੁੱਦੇ 'ਤੇ ਮਤਭੇਦ ਦਾ ਹੱਲ ਸਿਆਸੀ ਪੱਧਰ 'ਤੇ ਕੀਤਾ ਜਾ ਸਕੇ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਭਾਰਤ ਪਾਕਿਸਤਾਨ ਨੂੰ ਵਿੱਤੀ ਕਾਰਵਾਈ ਕਾਰਜਬਲ ਦੀ ਕਾਲੀ ਸੂਚੀ 'ਚ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਨੂੰ ਪਤਾ ਲੱਗਿਆ ਕਿ ਸਾਡੇ ਦੇਸ਼ ਨੂੰ ਤਬਾਹੀ ਦੇ ਰਸਤੇ 'ਤੇ ਲਿਜਾਣ ਦੇ ਏਜੰਡੇ 'ਤੇ ਕੰਮ ਕੀਤਾ ਜਾ ਰਿਹਾ ਹੈ ਤਾਂ ਅਸੀਂ ਪਿੱਛੇ ਹਟ ਗਏ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ ਦੇ ਖਿਲਾਫ ਆਪਣੇ ਹੀ ਸੰਵਿਧਾਨ ਦੀ ਧਾਰਾ 370 ਨੂੰ ਖਤਮ ਕਰਕੇ ਕਸ਼ਮੀਰ ਨੂੰ ਕੇਂਦਰਸ਼ਾਸਤ ਪ੍ਰਦੇਸ਼ ਬਣਾਉਣ ਤੋਂ ਬਾਅਦ ਗੱਲਬਾਤ ਦਾ ਸਵਾਲ ਹੀ ਨਹੀਂ ਹੈ।


Baljit Singh

Content Editor

Related News