T-20 ਵਿਸ਼ਵ ਕੱਪ: ਜਿੱਤ ਦੇ ਨਸ਼ੇ ’ਚ ਚੂਰ ਇਮਰਾਨ ਖਾਨ ਨੇ ਭਾਰਤ ਨੂੰ ਲੈ ਕੇ ਆਖੀ ਇਹ ਗੱਲ

Tuesday, Oct 26, 2021 - 10:56 AM (IST)

T-20 ਵਿਸ਼ਵ ਕੱਪ: ਜਿੱਤ ਦੇ ਨਸ਼ੇ ’ਚ ਚੂਰ ਇਮਰਾਨ ਖਾਨ ਨੇ ਭਾਰਤ ਨੂੰ ਲੈ ਕੇ ਆਖੀ ਇਹ ਗੱਲ

ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਭਾਰਤ ਨਾਲ ਸਬੰਧਾਂ ਵਿਚ ਸੁਧਾਰ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਪਰ ਨਾਲ ਹੀ ਕਿਹਾ ਕਿ ਟੀ-20 ਵਿਸ਼ਵ ਕੱਪ ਵਿਚ ਭਾਰਤ ਖ਼ਿਲਾਫ਼ ਦੇਸ਼ ਦੀ ਜਿੱਤ ਦੇ ਬਾਅਦ ਇਸ ਤਰ੍ਹਾਂ ਦੀ ਗੱਲਬਾਤ ਲਈ ਇਹ ‘ਚੰਗਾ ਸਮਾਂ ਨਹੀਂ’ ਹੈ। ‘ਡੋਨ’ ਆਨਲਾਈਨ ਦੀ ਖ਼ਬਰ ਮੁਤਾਬਕ ਖਾਨ ਨੇ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਵਿਚ ਪਾਕਿਸਤਾਨ-ਸਾਊਦੀ ਨਿਵੇਸ਼ ਮੰਚ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਕੋਲ ਸਿਰਫ਼ ਇਕ ਹੀ ਮੁੱਦਾ ਹੈ-ਕਸ਼ਮੀਰ ਮੁੱਦਾ। ਉਨ੍ਹਾਂ ਨੇ ਇਸ ਦਾ ਸਭਿਅਕ ਗੁਆਂਢੀਆਂ ਦੀ ਤਰ੍ਹਾਂ ਹੱਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘ਚੀਨ ਦੇ ਨਾਲ ਸਾਡੇ ਬਹੁਤ ਚੰਗੇ ਸਬੰਧ ਹਨ ਪਰ ਜੇਕਰ ਅਸੀਂ ਕਿਸੇ ਤਰ੍ਹਾਂ ਭਾਰਤ ਨਾਲ ਆਪਣੇ ਸਬੰਧਾਂ ਨੂੰ ਸੁਧਾਰਦੇ ਹਾਂ- ਮੈਨੂੰ ਪਤਾ ਹੈ ਕਿ ਕੱਲ ਰਾਤ ਕ੍ਰਿਟਟ ਮੈਚ ਵਿਚ ਪਾਕਿਸਤਾਨ ਟੀਮ ਤੋਂ ਹਾਰ ਦੇ ਬਾਅਦ, ਭਾਰਤ ਨਾਲ ਸਬੰਧ ਸੁਧਾਰਨ ਦੇ ਬਾਰੇ ਵਿਚ ਗੱਲ ਕਰਨ ਦਾ ਇਹ ਬਹੁਤ ਚੰਗਾ ਸਮਾਂ ਨਹੀਂ ਹੈ।’

ਇਹ ਵੀ ਪੜ੍ਹੋ : ਪਾਕਿ ’ਚ ਚੈਨਲਾਂ ਨੂੰ ਨੋਟਿਸ ਜਾਰੀ, ਕਿਹਾ- TV ’ਤੇ ਗਲੇ ਲਾਉਣਾ ਅਤੇ ਬੈੱਡ ਸੀਨ ਵਿਖਾਉਣੇ ਕੀਤੇ ਜਾਣ ਬੰਦ

ਉਨ੍ਹਾਂ ਦੀ ਇਹ ਟਿੱਪਣੀ ਦੁਬਈ ਵਿਚ ਵਿਸ਼ਵ ਕੱਪ ਵਿਚ ਪਹਿਲੀ ਵਾਰ ਪਾਕਿਸਤਾਨ ਵੱਲੋਂ ਭਾਰਤ ਨੂੰ ਹਰਾਉਣ ਦੇ ਇਕ ਦਿਨ ਬਾਅਦ ਆਈ ਹੈ। ਉਨ੍ਹਾਂ ਨੇ ਸਾਊਦੀ ਅਰਬ ਦੇ ਉਦਯੋਗਪਤੀਆਂ ਨੂੰ ਕਿਹਾ, ‘ਇਹ ਸਾਰੇ ਮਨੁੱਖੀ ਅਧਿਕਾਰਾਂ ਅਤੇ ਕਸ਼ਮੀਰ ਦੇ ਲੋਕਾਂ ਦੇ ਸਵੈ-ਨਿਰਣੇ ਦੇ ਅਧਿਕਾਰਾਂ ਦੇ ਬਾਰੇ ਵਿਚ ਹੈ, ਜਿਵੇਂ ਕਿ 72 ਸਾਲ ਪਹਿਲਾਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵੱਲੋਂ ਗਾਰੰਟੀ ਦਿੱਤੀ ਗਈ ਸੀ। ਜੇਕਰ ਉਨ੍ਹਾਂ ਨੂੰ ਇਹ ਅਧਿਕਾਰ ਦਿੱਤਾ ਜਾਂਦਾ ਹੈ ਤਾਂ ਸਾਨੂੰ ਕੋਈ ਹੋਰ ਸਮੱਸਿਆ ਨਹੀਂ ਹੈ। ਦੋਵੇਂ ਦੇਸ਼ ਸਭਿਅਕ ਗੁਆਂਢੀਆਂ ਦੇ ਰੂਪ ਵਿਚ ਰਹਿ ਸਕਦੇ ਹਨ (...) ਬੱਸ ਸਮਰਥਾ ਦੀ ਕਲਪਨਾ ਕਰੋ।’ ਉਨ੍ਹਾਂ ਕਿਹਾ ਕਿ ਭਾਰਤ ਪਾਕਿਸਤਾਨ ਜ਼ਰੀਏ ਮੱਧ ਏਸ਼ੀਆ ਤੱਕ ਪਹੁੰਚ ਹਾਸਲ ਕਰੇਗਾ ਅਤੇ ਬਦਲੇ ਵਿਚ ਪਾਕਿਸਤਾਨ 2 ਵੱਡੇ ਬਾਜ਼ਾਰਾਂ ਤੱਕ ਪਹੁੰਚ ਹਾਸਲ ਕਰੇਗਾ। ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਸੱਦੇ ’ਤੇ ਸਾਊਦੀ ਅਰਬ ਦੀ ਤਿੰਨ ਦਿਨਾਂ ਯਾਤਰਾ ’ਤੇ ਆਏ ਖਾਨ ਨੇ ਕਿਹਾ, ‘ਮੈਂ ਸਾਊਦੀ ਉਦਯੋਗ ਭਾਈਚਾਰੇ ਨੂੰ ਕਹਿਣਾ ਚਾਹੁੰਦਾ ਹਾਂ ਕਿ ਹਾਲਾਤ ਕਦੇ ਵੀ ਇਕੋ ਜਿਹੇ ਨਹੀਂ ਰਹਿੰਦੇ ਹਨ। ਉਹ ਹਮੇਸ਼ਾ ਬਦਲਦੇ ਰਹਿੰਦੇ ਹਨ।’

ਇਹ ਵੀ ਪੜ੍ਹੋ : ਪਾਕਿ ਮੰਤਰੀ ਫਵਾਦ ਨੇ PM ਮੋਦੀ ਦੀ ਇਮਰਾਨ ਨਾਲ ਕੀਤੀ ਤੁਲਨਾ, ਯੂਜ਼ਰਸ ਬੋਲੇ- ਪਾਕਿ ਸਰਕਾਰ ਦੀ ਭੰਗ ਪਾਲਿਸੀ ਦਾ ਪਹਿਲਾ ਨਤੀਜਾ

ਪਾਕਿਸਤਾਨ ਦੇ ਰਣਨੀਤਕ ਸਥਾਨ ’ਤੇ ਪ੍ਰਕਾਸ਼ ਪਾਉਂਦੇ ਹੋਏ ਖਾਨ ਨੇ ਕਿਹਾ ਕਿ ਸਾਊਦੀ ਉਦਯੋਗਪਤੀਆਂ ਨੂੰ ਦੇਸ਼ ਦੀ ਪੇਸ਼ਕਸ਼ ਤੋਂ ਲਾਭ ਹੋ ਸਕਦਾ ਹੈ। ਉਨ੍ਹਾਂ ਨੇ ਰਾਵੀ ਰਿਵਰਫ੍ਰੰਟ ਅਰਬਨ ਡਿਵੈਲਪਮੈਂਟ ਪ੍ਰਾਜੈਕਟ ਅਤੇ ਲਾਹੌਰ ਨੇੜੇ ਸੈਂਟਰਲ ਬਿਜਨੈਸ ਡਿਸਟ੍ਰਿਕਟ ਪ੍ਰਾਜੈਕਟ ਦਾ ਜ਼ਿਕਰ ਕੀਤਾ ਅਤੇ ਨਿਵੇਸ਼ਕਾਂ ਨੂੰ ਇਨ੍ਹਾਂ ਵਿਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸਿੰਧੂ ਨਦੀ ਦੇ ਕੰਢੇ 300,000 ਏਕੜ ਉਪਜਾਊ ਜ਼ਮੀਨ ਨਾਲ ਇਕ ਹੋਰ ਪ੍ਰਾਜੈਕਟ ਦਾ ਵੀ ਜ਼ਿਕਰ ਕੀਤਾ। ਇਸ ਤੋਂ ਪਹਿਲਾਂ ਖਾਨ ਨੇ ਕਿਹਾ ਸੀ ਕਿ ਪਾਕਿਸਤਾਨ-ਸਾਊਦੀ ਸਬੰਧ ਹੋਰ ਸਾਰਿਆਂ ਤੋਂ ਉਪਰ ਹਨ ਅਤੇ ਜੇਕਰ ਰਿਆਦ ਨੂੰ ਸੁਰੱਖਿਆ ਖ਼ਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਪਾਕਿਸਤਾਨ ਆਪਣੀ ਸੁਰੱਖਿਆ ਦੀ ਰੱਖਿਆ ਲਈ ਉਸ ਨਾਲ ਖੜ੍ਹਾਂ ਹੋਵੇਗਾ। ਇਕ ਬਿਆਨ ਵਿਚ ਕਿਹਾ ਗਿਆ ਕਿ ਇਸ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਸਾਊਦੀ ਨਿਵੇਸ਼ਕ ਅਤੇ ਉਦਯੋਗਪਤੀ, ਪ੍ਰਮੁਖ ਪਾਕਿਸਤਾਨੀ ਵਪਾਰਕ ਨੇਤਾ, ਪਾਕਿਸਤਾਨੀ ਪ੍ਰਵਾਸੀ ਨਿਵੇਸ਼ਕ ਅਤੇ ਪਾਕਿਸਤਾਨ ਦੇ ਨਿੱਜੀ ਖੇਤਰ ਦੇ ਹਿੱਤਧਾਰਕ ਸ਼ਾਮਲ ਹੋਏ।

ਇਹ ਵੀ ਪੜ੍ਹੋ : ਨਾਈਜੀਰੀਆ ਦੀ ਇਕ ਮਸਜਿਦ 'ਚ ਬੰਦੂਕਧਾਰੀਆਂ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 18 ਨਮਾਜ਼ੀਆਂ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News