ਪਾਕਿ ਦੇ ਫ਼ੌਜ ਮੁਖੀ ਜਨਰਲ ਬਾਜਵਾ ਦਾ ਕਾਰਜਕਾਲ ਖ਼ਤਮ ਹੋਣ ’ਚ ਅਜੇ ਸਮਾਂ ਹੈ: ਇਮਰਾਨ ਖ਼ਾਨ
Friday, Jan 07, 2022 - 05:41 PM (IST)
ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਕਾਰਜਕਾਲ ਦੇ ਵਿਸਥਾਰ ’ਚ ਅਜੇ ਨਹੀਂ ਸੋਚਿਆ ਹੈ ਕਿਉਂਕਿ ਉਨ੍ਹਾਂ ਦੇ ਕਾਰਜਕਾਲ ਦੇ ਖ਼ਤਮ ਹੋਣ ’ਚ ਅਜੇ ਸਮਾਂ ਹੈ। ਮੀਡੀਆ ’ਚ ਸ਼ੁੱਕਰਵਾਰ ਨੂੰ ਇਸ ਬਾਰੇ ਰਿਪੋਰਟ ਆਈ। ‘ਡਾਨ’ ਅਖ਼ਬਾਰ ਦੀ ਰਿਪੋਰਟ ਅਨੁਸਾਰ ਬਾਜਵਾ ਦੇ ਕਾਰਜਕਾਲ ’ਚ ਵਿਸਥਾਰ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਫ਼ੌਜ ਲੀਡਰਸ਼ਿਪ ਨਾਲ ਉਨ੍ਹਾਂ ਦੇ ਡੂੰਘੇ ਸੰਬੰਧ ਹਨ। ਪ੍ਰਧਾਨ ਮੰਤਰੀ ਦੇ ਹਵਾਲੇ ਤੋਂ ਰਿਪੋਰਟ ’ਚ ਕਿਹਾ ਗਿਆ ਹੈ ਮੌਜੂਦਾ ਸਾਲ ਅਜੇ ਸ਼ੁਰੂ ਹੀ ਹੋਇਆ ਹੈ ਅਤੇ ਨਵੰਬਰ ਅਜੇ ਦੂਰ ਹੈ ਫਿਰ ਫ਼ੌਜ ਮੁਖੀ ਦੇ ਕਾਰਜਕਾਲ ’ਚ ਵਿਸਥਾਰ ਦੀ ਚਿੰਤਾ ਕਿਉਂ ਹੈ।
ਖ਼ਾਨ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਤੱਕ ਸੀ. ਓ. ਏ. ਐੱਸ. ਬਾਜਵਾ ਦੇ ਕਾਰਜਕਾਲ ’ਚ ਵਿਸਥਾਰ ਨਾਲ ਨਹੀਂ ਸੋਚਿਆ ਹੈ। ਬਾਜਵਾ (61) ਫ਼ੌਜ ਮੁਖੀ ਦੇ ਅਹੁਦੇ ’ਤੇ 28 ਨਵੰਬਰ 2022 ਤੱਕ ਰਹਿਣਗੇ।
ਖ਼ਾਨ ਦੇ ਕਰੀਬੀ ਬਾਜਵਾ ਆਪਣੇ ਤਿੰਨ ਸਾਲ ਦੇ ਮੂਲ ਕਾਰਜਕਾਲ ਦੇ ਖ਼ਤਮ ਹੋਣ ’ਤੇ 29 ਨਵੰਬਰ, 2019 ਨੂੰ ਸੇਵਾ ਮੁਕਤ ਹੋਣ ਵਾਲੇ ਸਨ ਪਰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਕ ਸੂਚਨਾ ਦੇ ਮੱਧ ਨਾਲ ਖੇਤਰੀ ਸੁਰੱਖਿਆ ਸਥਿਤੀ ਦਾ ਹਵਾਲਾ ਦਿੰਦੇ ਹੋਏ ਫ਼ੌਜ ਮੁਖੀ ਦੀ ਉਨੇ ਹੀ ਸਮੇਂ ਤੱਕ ਹੋਰ ਸੇਵਾ ਵਧਾ ਦਿੱਤੀ। ਸੁਪਰੀਮ ਕੋਰਟ ਨੇ 28 ਨਵੰਬਰ ਨੂੰ ਸਰਕਾਰੀ ਆਦੇਸ਼ ਨੂੰ ਇਹ ਕਹਿ ਕੇ ਮੁਅੱਤਲ ਕਰ ਦਿੱਤਾ ਕਿ ਫ਼ੌਜ ਮੁਖੀ ਦੇ ਕਾਰਜਕਾਲ ਨੂੰ ਵਧਾਉਣ ਲਈ ਕਾਨੂੰਨ ਨਹੀਂ ਹੈ ਪਰ ਅਦਾਲਤ ਨੇ ਸਰਕਾਰ ਦੇ ਇਸ ਭਰੋਸੇ ’ਤੇ ਜਨਰਲ ਬਾਜਵਾ ਨੂੰ 6 ਮਹੀਨੇ ਦਾ ਵਿਸਥਾਰ ਦਿੱਤਾ ਕਿ ਸੰਸਦ 6 ਮਹੀਨਿਆਂ ਦੇ ਅੰਦਰ ਕਿਸੇ ਫ਼ੌਜ ਮੁਖੀ ਦੇ ਸੇਵਾ ਵਿਸਥਾਰ ’ਤੇ ਕਾਨੂੰਨ ਪਾਸ ਕਰੇਗੀ।
ਇਹ ਵੀ ਪੜ੍ਹੋ: PM ਮੋਦੀ ਦੀ ਰੈਲੀ ਰੱਦ ਹੋਣ ’ਤੇ CM ਚੰਨੀ ਬੋਲੇ, ‘ਕਿਸਾਨ ਭਾਜਪਾ ਤੋਂ ਗੁੱਸੇ, ਮੇਰਾ ਕੀ ਕਸੂਰ’
ਸਰਕਾਰ ਨੇ ਸ਼ੁਰੂਆਤੀ ਵਿਰੋਧ ਦੇ ਬਾਅਦ ਮੁੱਖ ਵਿਰੋਧੀ ਦਲਾਂ ਦਾ ਸਮਰਥਨ ਹਾਸਲ ਕੀਤਾ ਅਤੇ ਫ਼ੌਜ, ਹਵਾਈ ਸੈਨਾ ਅਤੇ ਜਲ ਸੈਨਾ ਦੇ ਮੁਖੀਆਂ ਅਤੇ ਜੁਆਇੰਟ ਚੀਫ਼ ਆਫ਼ ਸਟਾਫ਼ ਕਮੇਟੀ ਦੇ ਮੁਖੀ ਅਹੁਦੇ ਲਈ ਸੇਵਾ ਮੁਕਤ ਦੀ ਉਮਰ 60 ਤੋਂ 64 ਸਾਲ ਤੱਕ ਵਧਾਉਣ ਦੇ ਸਬੰਧ ’ਚ ਨੈਸ਼ਨਲ ਅਸੈਂਬਲੀ ’ਚ ਤਿੰਨ ਬਿੱਲ ਪੇਸ਼ ਕੀਤੇ। ਸਰਕਾਰ ਡਿੱਗਣ ਦੇ ਸਬੰਧ ’ਚ ਪਾਕਿਸਤਾਨ ਮੁਸਲਿਮ ਲੀਗ-ਨਵਾਜ (ਪੀ. ਐੱਮ. ਐੱਲ.-ਐੱਨ) ਅਤੇ ਫ਼ੌਜ ਵਿਚਾਲੇ ਸੰਭਾਵਿਤ ਸਮਝੌਤੇ ਦੀਆਂ ਅਫ਼ਵਾਹਾਂ ਦੇ ਬਾਰੇ ’ਚ ਖ਼ਾਨ ਨੇ ਕਿਹਾ ਕਿ ਉਹ ਨਿੱਜੀ ਰੂਪ ਨਾਲ ਕਿਸੇ ਤਰ੍ਹਾਂ ਦੇ ਦਬਾਅ ’ਚ ਨਹੀਂ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕ੍ਰਿਕਟਰ ਤੋਂ ਨੇਤਾ ਬਣੇ ਖ਼ਾਨ ਨੇ ਕਿਹਾ ਕਿ ਉਨ੍ਹਾਂ ਨੂੰ ਸਹਿਯੋਗੀਆਂ ਦਾ ਸਮਰਥਨ ਹਾਸਲ ਹੈ ਅਤੇ ਉਨ੍ਹਾਂ ਨੇ ਭਰੋਸਾ ਜਤਾਇਆ ਕਿ ਉਨ੍ਹਾਂ ਦੀ ਸਰਕਾਰ 2023 ਤੱਕ 5 ਸਾਲ ਦਾ ਕਾਰਜਕਾਲ ਪੂਰਾ ਕਰੇਗੀ।
ਇਹ ਵੀ ਪੜ੍ਹੋ: ਪਰਗਟ ਸਿੰਘ ਦੀ ਸਿੱਧੂ ਤੋਂ ਬਣਨ ਲੱਗੀ ਦੂਰੀ, ਖ਼ਫ਼ਾ ਹੋਣ ਮਗਰੋਂ ਹਾਈਕਮਾਨ ਤਕ ਫਿਰ ਪਹੁੰਚਾਈ ਸ਼ਿਕਾਇਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ