ਪਾਕਿ ਪੀ. ਐੱਮ. ਇਮਰਾਨ ਖ਼ਾਨ ਨੂੰ ਸਾਬਕਾ ਟੈਨਿਸ ਸੁਪਰਸਟਾਰ ਨੇ ਲਿਆ ਲੰਮੇਂ ਹੱਥੀਂ, ਜਾਣੋ ਪੂਰਾ ਮਾਮਲਾ
Friday, Apr 09, 2021 - 04:37 PM (IST)
ਸਪੋਰਟਸ ਡੈਸਕ— ਆਪਣੇ ਜ਼ਮਾਨੇ ਦੇ ਧਾਕੜ ਕ੍ਰਿਕਟਰਾਂ ’ਚ ਸ਼ੁਮਾਰ ਪਾਕਿਸਤਾਨ ਦੇ ਮੌਜੂਦਾ ਪ੍ਰਧਾਨਮੰਤਰੀ ਇਮਰਾਨ ਖ਼ਾਨ ਨੂੰ ਟੈਨਿਸ ਦੀ ਸੁਪਰਸਟਾਰ ਖਿਡਾਰੀ ਮਾਰਟਿਨਾ ਨਵਰਾਤਿਲੋਵਾ ਨੇ ਲੰਮੇ ਹੱਥੀਂ ਲਿਆ ਹੈ। ਦਰਅਸਲ ਇਮਰਾਨ ਖ਼ਾਨ ਨੇ ਮਹਿਲਾਵਾਂ ਦੇ ਕੱਪੜਿਆਂ ਨੂੰ ਲੈ ਕੇ ਬਿਆਨ ਦਿੱਤਾ ਸੀ ਜਿਸ ਦੇ ਚਲਦੇ ਉਸ ਦੀ ਬਹੁਤ ਆਲੋਚਨਾ ਹੋ ਰਹੀ ਹੈ। ਇਮਰਾਨ ਨੇ ਵਧਦੇ ਜਿਨਸੀ ਗ਼ੁਨਾਹਾਂ ਲਈ ਮਹਿਲਾਵਾਂ ਦੇ ਕੱਪੜਿਆਂ ਤੇ ਅਸ਼ਲੀਲਤਾ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਇਹ ਵੀ ਪੜ੍ਹੋ : IPL 2021: ਬੀ.ਸੀ.ਸੀ.ਆਈ. ਦਾ ਵੱਡਾ ਫੈਸਲਾ, ਇਨ੍ਹਾਂ ਖ਼ਾਸ ਦਰਸ਼ਕਾਂ ਨੂੰ ਮਿਲੀ ਸਟੇਡੀਅਮ ’ਚ ਮੈਚ ਦੇਖਣ ਦੀ ਇਜਾਜ਼ਤ
68 ਸਾਲਾ ਇਮਰਾਨ ਨੇ ਕਿਹਾ ਸੀ ਕਿ ਮਰਦਾਂ ਨੂੰ ਉਕਸਾਉਣ ਤੋਂ ਰੋਕਣ ਲਈ ਪਰਦੇ ਦਾ ਰਿਵਾਜ ਠੀਕ ਹੈ। ਉਨ੍ਹਾਂ ਕਿਹਾ ਸੀ ਕਿ ਇਸਲਾਮ ’ਚ ਪਰਦੇ ਦੀ ਵਿਵਸਥਾ ਇਸ ਲਈ ਕੀਤੀ ਗਈ ਤਾਂ ਜੋ ਲੋਕਾਂ ਦੀਆਂ ਬੁਰੀਆਂ ਨਜ਼ਰਾਂ ਤੋਂ ਮਹਿਲਾਵਾਂ ਨੂੰ ਬਚਾਇਆ ਜਾ ਸਕੇ। ‘ਪਾਕਿਸਤਾਨ ਤਹਿਰੀਕ-ਏ-ਇਨਸਾਫ਼’ (ਪੀ. ਟੀ. ਆਈ.) ਦੇ ਨੇਤਾ ਨੇ ਕਿਹਾ ਸੀ ਕਿ ਸਮਾਜ ਨੂੰ ਖ਼ੁਦ ਨੂੰ ਅਸ਼ਲੀਲਤਾ ਤੋਂ ਬਚਾਉਣਾ ਹੋਵੇਗਾ। ਜਬਰ-ਜ਼ਨਾਹ ਤੇ ਜਿਨਸੀ ਹਿੰਸਾ ਦੀਆਂ ਜਿੰਨੀਆਂ ਘਟਨਾਵਾਂ ਮੀਡੀਆ ’ਚ ਆ ਰਹੀਆਂ ਹਨ, ਉਹ ਇਸ ਤਰ੍ਹਾਂ ਦੇ ਜੁਰਮ ਦਾ ਇਕ ਫ਼ੀਸਦੀ ਵੀ ਨਹੀਂ ਹੈ। ਅਜਿਹੇ ਗ਼ੁਨਾਹ ਸਮਾਜ ’ਚ ‘ਕੈਂਸਰ ਦੀ ਤਰ੍ਹਾਂ’ ਫ਼ੈਲ ਰਹੇ ਹਨ। ਇਸਲਾਮ ’ਚ ਪਰਦੇ ਦਾ ਰਿਵਾਜ ਇਸ ਲਈ ਹੈ ਕਿ ਇੱਛਾਸ਼ਕਤੀ ’ਤੇ ਕਾਬੂ ਰੱਖਿਆ ਜਾ ਸਕੇ।
ਇਹ ਵੀ ਪੜ੍ਹੋ : ਅੱਜ MI ਦੇ RCB ਵਿਚਾਲੇ ਮੈਚ ਨਾਲ ਹੋਵੇਗਾ IPL ਦਾ ਆਗਾਜ਼, ਜਾਣੋ ਪਿੱਚ ਤੇ ਟਾਪ ਪਲੇਅਰ ਬਾਰੇ
ਮਹਾਨ ਟੈਨਿਸ ਖਿਡਾਰੀਆਂ ’ਚ ਸ਼ੁਮਾਰ ਚੈੱਕ ਗਣਰਾਜ ਦੀ ਮਾਰਟਿਨਾ ਨਵਰਾਤਿਲੋਵਾ ਨੇ ਇਮਰਾਨ ਨੂੰ ਇਸ ਮਾਮਲੇ ’ਤੇ ਲੰਮੇ ਲੈਂਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ’ਤੇ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕਰੀਅਰ ’ਚ 18 ਸਿੰਗਲ ਗ੍ਰੈਂਡਸਲੈਮ ਖ਼ਿਤਾਬ ਜਿੱਤਣ ਵਾਲੀ ਸਾਬਕਾ ਨੰਬਰ-1 ਨਵਰਾਤਿਲੋਵਾ ਨੇ ਇਕ ਟਵੀਟ ’ਤੇ ਰਿਪਲਾਈ ਕਰਦੇ ਹੋਏ ਲਿਖਿਆ, ‘‘ਇਮਰਾਨ, ਤੁਹਾਨੂੰ ਇਸ ਤੋਂ ਬਿਹਤਰ ਪਤਾ ਹੋਣਾ ਚਾਹੀਦਾ ਹੈ ਪਰ ਸਾਫ਼ ਤੌਰ ’ਤੇ ਤੁਸੀਂ ਇਸ ਤੋਂ ਬਿਹਤਰ ਹੋ ਹੀ ਨਹੀਂ। ਤੁਹਾਡੇ ’ਤੇ ਸ਼ਰਮ ਆਉਂਦੀ ਹੈ।’’
ਇਹ ਵੀ ਪੜ੍ਹੋ : ਹਿੰਦੀ ਸਮੇਤ 7 ਭਾਰਤੀ ਭਾਸ਼ਾਵਾਂ ’ਚ ਹੋਵੇਗੀ IPL ਦੀ ਕੁਮੈਂਟਰੀ, 100 ਕੁਮੈਂਟੇਟਰ ਸੰਭਾਲਣਗੇ ਮੋਰਚਾ
ਇਮਰਾਨ ਦੀ ਪਹਿਲੀ ਪਤਨੀ ਜੇਮਿਮਾ ਗੋਲਡਸਮਿਥ ਵੀ ਉਨ੍ਹਾਂ ਨੂੰ ਇਸ ਬਿਆਨ ’ਤੇ ਖ਼ੂੂਬ ਝਾੜ ਪਾ ਚੁੱਕੀ ਹੈ। ਇਮਰਾਨ ਦੀ ਕਪਤਾਨੀ ’ਚ ਸਾਲ 1992 ’ਚ ਪਾਕਿਸਤਾਨ ਨੇ ਪਹਿਲੀ ਵਾਰ ਵਰਲਡ ਕੱਪ ਜਿੱਤਿਆ ਸੀ। ਇਮਰਾਨ ਨੇ ਕਾਫ਼ੀ ਸਮਾਂ ਲੰਡਨ ’ਚ ਬਿਤਾਇਆ ਸੀ। ਉਹ ਇਕ ਜ਼ਮਾਨੇ ’ਚ ਪਲੇਅਬੁਆਏ ਦੇ ਤੌਰ ’ਤੇ ਜਾਣੇ ਜਾਂਦੇ ਸਨ, ਪਰ ਉਨ੍ਹਾਂ ਦੀ ਗਿਣਤੀ ਧਾਕੜ ਕ੍ਰਿਕਟਰਾਂ ’ਚ ਹੁੰਦੀ ਹੈ। ਉਨ੍ਹਾਂ ਨੇ ਕਰੀਅਰ ’ਚ 88 ਟੈਸਟ ਤੇ 175 ਵਨ-ਡੇ ਖੇਡੇ। ਉਨ੍ਹਾਂ ਦੇ ਨਾਂ ਟੈਸਟ ’ਚ 3807 ਦੌੜਾਂ ਤੇ 362 ਵਿਕਟ ਹਨ ਜਦਕਿ ਵਨ-ਡੇ ਕੌਮਾਂਤਰੀ ਫ਼ਾਰਮੈਟ ’ਚ 3709 ਦੌੜਾਂ ਤੇ 182 ਵਿਕਟ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।