ਇਮਰਾਨ ਖਾਨ ਦੇ ਨਵੇਂ ਸਟਾਫ਼ ਮੁਖੀ ਹੋਣਗੇ ਸ਼ਾਹਬਾਜ਼ ਗਿੱਲ
Wednesday, Apr 13, 2022 - 11:25 PM (IST)
ਇਸਲਾਮਾਬਾਦ-ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਪ੍ਰਧਾਨ ਇਮਰਾਨ ਖਾਨ ਨੇ ਪਿਛਲੇ ਹਫ਼ਤੇ ਆਪਣੀ ਸਰਕਾਰ ਡਿੱਗਣ ਤੋਂ ਪਹਿਲਾਂ ਵਿਸ਼ੇਸ਼ ਸਹਾਇਕ ਵਜੋਂ ਸੇਵਾਵਾਂ ਦੇ ਰਹੇ ਸ਼ਾਹਬਾਜ਼ ਗਿੱਲ ਨੂੰ ਆਪਣਾ ਨਵਾਂ ਸਟਾਫ਼ ਮੁਖੀ ਨਿਯੁਕਤ ਕੀਤਾ ਹੈ। ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ ਗਿਆ। ਗਿੱਲ ਦੀ ਨਿਯੁਕਤੀ ਦੇ ਨੋਟੀਫਿਕੇਸ਼ਨ ਮੁਤਾਬਕ ਸਟਾਫ਼ ਮੁਖੀ ਵਜੋਂ ਗਿੱਲ ਪਾਰਟੀ ਪ੍ਰਧਾਨ ਦਾ ਦਫ਼ਤਰ ਅਤੇ ਸਬੰਧਤ ਗਤੀਵਿਧੀਆਂ ਨੂੰ ਸੰਭਾਲਣਗੇ।
ਇਹ ਵੀ ਪੜ੍ਹੋ : ਵਧਦੇ ਤਾਪਮਾਨ ਕਾਰਨ ਦੇਸ਼ 'ਚ ਵਧ ਰਹੀ AC ਦੀ ਮੰਗ, ਪਾਵਰ ਗਰਿੱਡ 'ਤੇ ਪੈ ਰਿਹੈ ਬੋਝ
ਨੋਟੀਫਿਕੇਸ਼ਨ ਮੁਤਾਬਕ ਉਹ ਖਾਨ ਦੀ ਸੁਰੱਖਿਆ ਅਤੇ ਸਿਆਸੀ ਗਤੀਵਿਧੀਆਂ ਦਾ ਚਾਰਜ ਵੀ ਸੰਭਾਲਣਗੇ। ਗਿੱਲ ਤੋਂ ਪਹਿਲਾਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਮਰਹੂਮ ਨੇਤਾ ਨਈਮੁਲ ਹਕ ਫਰਵਰੀ 2020 'ਚ ਆਪਣੀ ਮੌਤ ਤੱਕ ਪਾਰਟੀ ਪ੍ਰਧਾਨ ਦੇ ਸਟਾਫ਼ ਮੁਖੀ ਰਹੇ ਹਨ। ਐਕਸਪ੍ਰੈੱਸ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਗਿੱਲ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਹੱਕ ਦੀ ਤਰ੍ਹਾਂ ਪਾਰਟੀ ਅਤੇ ਉਸ ਦੇ ਪ੍ਰਧਾਨ ਲਈ ਸਖ਼ਤ ਮਿਹਨਤ ਕਰਨਗੇ।
ਇਹ ਵੀ ਪੜ੍ਹੋ : ਪੁਰਾਣੀ ਰੰਜਿਸ਼ ਦੇ ਚੱਲਦਿਆਂ ਵਿਅਕਤੀ ਨੂੰ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖਮੀ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ