ਮਰੀਅਮ ਨਵਾਜ਼ ਨੇ ਇਮਰਾਨ ਖਾਨ ਨੀਤ ਸਰਕਾਰ ਨੂੰ ''ਅਯੋਗ'' ਕਰਾਰ ਦਿੱਤਾ
Thursday, Sep 02, 2021 - 12:57 AM (IST)
ਇਸਲਾਮਾਬਾਦ-ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਮ.-ਐੱਨ) ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਬੁੱਧਵਾਰ ਨੂੰ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦੋਸ਼ ਲਾਇਆ ਕਿ ਦੇਸ਼ 'ਚ 'ਗੈਰ-ਕਾਨੂੰਨੀ ਅਤੇ ਅਯੋਗ' ਸਰਕਾਰ ਦਾ ਪ੍ਰਦਰਸ਼ਨ 'ਤਬਾਹੀ ਦੀ ਕਹਾਣੀ' ਸਾਬਤ ਹੋਇਆ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰੀਅਨ ਨੇ ਐਵੇਨਫੀਲਡ ਭ੍ਰਿਸ਼ਟਾਚਾਰ ਮਾਮਲੇ 'ਚ ਇਸਲਾਮਾਬਾਦ ਹਾਈ ਕੋਰਟ ਦੇ ਸਾਹਮਣੇ ਪੇਸ਼ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ 'ਚ ਇਹ ਟਿੱਪਣੀ ਕੀਤੀ।
ਇਹ ਵੀ ਪੜ੍ਹੋ : ਅਫਗਾਨ ਸੰਕਟ ਤੋਂ ਬਾਅਦ ਯੂਰਪੀਅਨ ਯੂਨੀਅਨ ਦੇ ਫੌਜੀ ਬਲਾਂ ਲਈ ਵਧ ਰਿਹਾ ਸਮਰਥਨ
ਮਾਮਲੇ ਦੀ ਸੁਣਵਾਈ ਅੱਠ ਸਤੰਬਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਇਕ ਅਖਬਾਰ ਮੁਤਾਬਕ ਮਰੀਅਮ ਨੇ ਕਿਹਾ ਕਿ ਜਨਤਾ 'ਤੇ ਇਕ 'ਗੈਰ-ਕਾਨੂੰਨੀ ਅਤੇ ਅਯੋਗ' ਸਰਕਾਰੀ ਥੋਪੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਇਤਿਹਾਸ 'ਚ ਅਜਿਹੀ ਅਯੋਗ ਸਰਕਾਰ ਕਦੇ ਨਹੀਂ ਦੇਖੀ ਗਈ ਅਤੇ ਸਰਕਾਰ ਦਾ ਪ੍ਰਦਰਸ਼ਨ ਵਿਨਾਸ਼ ਦੀ ਗਾਥਾ ਦੇ ਸਾਮਾਨ ਹੈ ਕਿਉਂਕਿ ਪਾਕਿਸਤਾਨ 'ਚ ਅਰਾਜਕਤਾ ਹੈ। 47 ਸਾਲਾ ਮਰੀਅਮ ਨੇ ਦੋਸ਼ ਲਾਇਆ ਕਿ ਦੇਸ਼ 'ਚ ਹਰ ਥਾਂ ਮਹਿਲਾਵਾਂ 'ਤੇ ਅੱਤਿਆਚਾਰ ਹੋ ਰਿਹਾ ਹੈ। ਉਨ੍ਹਾਂ ਨੇ ਸਰਕਾਰ 'ਤੇ ਰਾਜਨੀਤਿਕ ਬਦਲੇ ਦੀ ਕਾਰਵਾਈ ਦਾ ਦੋਸ਼ ਵੀ ਲਾਇਆ।
ਇਹ ਵੀ ਪੜ੍ਹੋ : 'ਡੈਲਟਾ ਵੇਰੀਐਂਟ ਨਾਲ ਇਨਫੈਕਟਿਡ ਮਰੀਜ਼ਾਂ ਦੇ ਹਸਪਤਾਲ 'ਚ ਦਾਖਲ ਹੋਣ ਦਾ ਖ਼ਦਸ਼ਾ ਦੁੱਗਣਾ'
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।