ਆਜ਼ਾਦੀ ਮਾਰਚ ਭੰਨਤੋੜ ਨਾਲ ਜੁੜੇ ਮਾਮਲਿਆਂ ’ਚ ਇਮਰਾਨ ਖ਼ਾਨ ਦੀ ਵਧੀ ਅੰਤਰਿਮ ਜ਼ਮਾਨਤ

Thursday, Jul 21, 2022 - 04:01 PM (IST)

ਆਜ਼ਾਦੀ ਮਾਰਚ ਭੰਨਤੋੜ ਨਾਲ ਜੁੜੇ ਮਾਮਲਿਆਂ ’ਚ ਇਮਰਾਨ ਖ਼ਾਨ ਦੀ ਵਧੀ ਅੰਤਰਿਮ ਜ਼ਮਾਨਤ

ਇਸਲਾਮਾਬਾਦ (ਵਾਰਤਾ)– ਇਥੋਂ ਦੀ ਇਕ ਜ਼ਿਲਾ ਤੇ ਸੈਸ਼ਨ ਅਦਾਲਤ ਨੇ 25 ਮਈ ਨੂੰ ਪੀ. ਟੀ. ਆਈ. ਦੇ ਆਜ਼ਾਦੀ ਮਾਰਚ ਦੌਰਾਨ ਕਥਿਤ ਭੰਨਤੋੜ ਨਾਲ ਜੁੜੇ 10 ਮਾਮਲਿਆਂ ’ਚ ਪਾਰਟੀ ਮੁਖੀ ਇਮਰਾਨ ਖ਼ਾਨ ਦੀ ਅੰਤਰਿਮ ਜ਼ਮਾਨਤ 30 ਜੁਲਾਈ ਤਕ ਵਧਾ ਦਿੱਤੀ ਹੈ।

ਪੀ. ਟੀ. ਆਈ. ਦੇ ਲੰਮੇ ਮਾਰਚ ਤੋਂ ਬਾਅਦ ਇਸਲਾਮਾਬਾਦ ਦੇ ਵੱਖ-ਵੱਖ ਪੁਲਸ ਥਾਣਿਆਂ ’ਚ ਇਮਰਾਨ ਖ਼ਾਨ ਖ਼ਿਲਾਫ਼ ਘੱਟ ਤੋਂ ਘੱਟ 15 ਮਾਮਲੇ ਦਰਜ ਹਨ।

ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ ਦੇ ਬਾਜ਼ਾਰਾਂ ’ਚ ਜ਼ਰੂਰੀ ਦਵਾਈਆਂ ਦੀ ਕਮੀ ਨਾਲ ਬਣੇ ਖ਼ਤਰਨਾਕ ਹਾਲਾਤ

ਜ਼ਿਲਾ ਤੇ ਸੈਸ਼ਨ ਅਦਾਲਤ ਦੇ ਜੱਜ ਕਾਮਰਾਨ ਬਸ਼ਾਰਤ ਮੁਫਤੀ ਨੇ ਵੀਰਵਾਰ ਨੂੰ ਸੁਣਵਾਈ ਦੀ ਸ਼ੁਰੂਆਤ ’ਚ ਸਾਬਕਾ ਪ੍ਰਧਾਨ ਮੰਤਰੀ ਵਲੋਂ ਵਿਅਕਤੀਗਤ ਮੌਜੂਦਗੀ ਤੋਂ ਛੋਟ ਲਈ ਦਾਇਰ ਇਕ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਤੇ 10 ਮਾਮਲਿਆਂ ’ਚ ਉਨ੍ਹਾਂ ਦੀ ਅੰਤਰਿਮ ਜ਼ਮਾਨਤ 30 ਜੁਲਾਈ ਤਕ ਵਧਾ ਦਿੱਤੀ।

ਖ਼ਾਨ ਦੇ ਵਕੀਲ ਨੇ ਕੋਹਸਰ ਪੁਲਸ ਥਾਣੇ ’ਚ ਦਰਜ ਇਕ ਮਾਮਲੇ ’ਚ ਸਾਬਕਾ ਪ੍ਰਧਾਨ ਮੰਤਰੀ ਨੂੰ ਅੰਤਰਿਮ ਜ਼ਮਾਨਤ ਦੇਣ ਲਈ ਅਦਾਲਤ ਤੋਂ ਗੁਹਾਰ ਲਗਾਈ, ਜਿਸ ’ਤੇ ਜੱਜ ਨੇ ਟਿੱਪਣੀ ਕੀਤੀ ਕਿ ਉਹ ਮਾਮਲੇ ’ਚ ਨਵੀਂ ਜ਼ਮਾਨਤ ਮੰਗ ਰਹੇ ਹਨ, ਇਸ ਲਈ ਉਨ੍ਹਾਂ ਦੀ ਵਿਅਕਤੀਗਤ ਮੌਜੂਦਗੀ ਜ਼ਰੂਰੀ ਹੈ। ਅਦਾਲਤ ਮਾਮਲੇ ’ਚ ਨਵੀਂ ਅੰਤਰਿਮ ਜ਼ਮਾਨਤ ਦੀ ਮੰਗ ਵਾਲੀ ਪਟੀਸ਼ਨ ’ਤੇ 30 ਜੁਲਾਈ ਨੂੰ ਸੁਣਵਾਈ ਕਰੇਗੀ। 

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News