ਜੇਲ੍ਹ ''ਚ ਬੰਦ ਇਮਰਾਨ ਖਾਨ ਦੀ ਮੌਤ ! ਪਾਕਿਸਤਾਨ ਦੇ ਪੱਤਰਕਾਰ ਦੇ ਦਾਅਵੇ ਨਾਲ ਫੈਲੀ ਸਨਸਨੀ

Wednesday, Aug 12, 2026 - 03:58 PM (IST)

ਜੇਲ੍ਹ ''ਚ ਬੰਦ ਇਮਰਾਨ ਖਾਨ ਦੀ ਮੌਤ ! ਪਾਕਿਸਤਾਨ ਦੇ ਪੱਤਰਕਾਰ ਦੇ ਦਾਅਵੇ ਨਾਲ ਫੈਲੀ ਸਨਸਨੀ

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਸੰਸਥਾਪਕ ਇਮਰਾਨ ਖਾਨ ਦੀ ਜੇਲ੍ਹ ਵਿਚ ਮੌਤ ਹੋ ਜਾਣ ਦੀ ਖ਼ਬਰ ਨੇ ਪਾਕਿਸਤਾਨ ਦੀ ਰਾਜਨੀਤੀ ਵਿਚ ਹਲਚਲ ਵਧਾ ਦਿੱਤੀ ਹੈ। ਪਾਕਿਸਤਾਨੀ ਪੱਤਕਾਰ ਦੇ ਇਕ ਦਾਅਵੇ ਦੇ ਬਾਅਦ ਇਮਰਾਨ ਖਾਨ ਦੀ ਸਿਹਤ ਅਤੇ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ।

ਪਾਕਿਸਤਾਨ ਦੇ ਪੱਤਰਕਾਰ ਵਜਾਹਤ ਸਈਦ ਖਾਨ ਨੇ ਆਪਣੇ ਯੂ-ਟਿਊਬ ਚੈਨਲ 'ਤੇ ਦਾਅਵਾ ਕੀਤਾ ਹੈ ਕਿ ਤਿੰਨ ਸੀਨੀਅਰ ਮਿਲਟਰੀ ਸੂਤਰਾਂ ਨੇ ਉਸ ਨੂੰ ਦੱਸਿਆ ਹੈ ਕਿ ਉਨ੍ਹਾਂ ਨੂੰ ਖਦਸਾ ਹੈ ਕਿ ਇਮਰਾਨ ਖਾਨ ਹੁਣ ਜ਼ਿੰਦਾ ਨਹੀਂ ਹਨ। ਪੱਤਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਨ੍ਹਾਂ ਸੂਤਰਾਂ ਨੇ ਖ਼ੁਦ ਇਮਰਾਨ ਖਾਨ ਨੂੰ ਮ੍ਰਿਤਕ ਨਹੀਂ ਦੇਖਿਆ ਹੈ। ਉਨ੍ਹਾਂ ਦਾ ਦਾਅਵਾ ਸਿੱਧੇ ਤੌਰ 'ਤੇ ਪੁਸ਼ਟੀ 'ਤੇ ਆਧਾਰਿਤ ਨਹੀਂ ਹੈ। ਇਸ ਦੇ ਬਾਵਜੂਦ ਉਨ੍ਹਾਂ ਦੇ ਦਾਅਵੇ ਨੇ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਦੀ ਸਿਹਤ ਨੂੰ ਲੈ ਕੇ ਪਹਿਲਾਂ ਤੋਂ ਚੱਲ ਰਹੀਆਂ ਅਟਕਲਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ।

ਇਮਰਾਨ ਖਾਨ ਦੀ ਸਿਹਤ ਨੂੰ ਲੈ ਕੇ ਚਿੰਤਾ ਇਸ ਲਈ ਵੀ ਵਧੀ ਹੈ ਕਿਉਂਕਿ ਉਨ੍ਹਾਂ ਦੇ ਪਰਿਵਾਰ, ਪਾਰਟੀ ਆਗੂਆਂ, ਵਕੀਲਾਂ ਅਤੇ ਨਿੱਜੀ ਡਾਕਟਰਾਂ ਦੀ ਉਨ੍ਹਾਂ ਨਾਲ ਮੁਲਾਕਾਤ ਨੂੰ ਲੈ ਕੇ ਲਗਾਤਾਰ ਵਿਵਾਦ ਰਿਹਾ ਹੈ। ਪੀਟੀਆਈ ਪਹਿਲਾਂ ਹੀ ਇਮਰਾਨ ਨੂੰ ਅਲੱਗ-ਥਲੱਗ ਰੱਖੇ ਜਾਣ ਅਤੇ ਉਨ੍ਹਾਂ ਦੇ ਇਲਾਜ ਵਿਚ ਦੇਰੀ ਨੂੰ ਲੈ ਕੇ ਸਵਾਲ ਚੁੱਕਦੀ ਰਹੀ ਹੈ।  ਜੂਨ ਵਿਚ ਪਾਰਟੀ ਨੇ ਉਨ੍ਹਾਂ ਨੂੰ ਹਸਪਤਾਲ ਭੇਜਣ, ਨਿਯਮਿਤ ਮੁਲਾਕਾਤ ਦੀ ਇਜਾਜ਼ਤ ਦੇਣ ਅਤੇ ਨਿੱਜੀ ਡਾਕਟਰਾਂ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਸੀ। ਮਈ ਵਿਚ ਇਮਰਾਨ ਦੀਆਂ ਭੈਣਾਂ ਅਤੇ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਸੋਹੇਲ ਅਫਰੀਦੀ ਨੂੰ ਅਡਿਆਲਾ ਜੇਲ੍ਹ ਪਹੁੰਚਣ ਤੋਂ ਰੋਕਿਆ ਗਿਆ ਸੀ। ਇਸ ਨੂੰ ਲੈ ਕੇ ਪੀਟੀਆਈ ਨੇ ਪ੍ਰਦਰਸ਼ਨ ਕੀਤਾ ਸੀ।

ਇਮਰਾਨ ਖਾਨ ਅਗਸਤ 2023 ਤੋਂ ਜੇਲ੍ਵ ਵਿਚ ਹਨ ਅਤੇ ਕਈ ਮਾਮਲਿਆਂ ਵਿਚ ਸਜ਼ਾ ਕੱਟ ਰਹੇ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਿਲਟਰੀ ਅਦਾਰੇ ਨਾਲ ਟਕਰਾਅ ਪਾਕਿਸਤਾਨਦੀ ਰਾਜਨੀਤੀ ਦਾ ਵੱਡਾ ਮੁੱਦਾ ਬਣਿਆ ਹੋਇਆ ਹੈ। ਅਜਿਹੇ ਵਿਚ ਉਨ੍ਹਾਂ ਦੀ ਮੌਤ ਦੀ ਅਫਵਾਹ ਦੀ ਖ਼ਬਰ ਨੇ ਰਾਜਨੀਤਕ ਤਣਾਅ ਵਧਾ ਦਿੱਤਾ ਹੈ। ਫਿਲਹਾਲ ਇਮਰਾਨ ਖਾਨ ਦੀ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News