ਪਾਕਿ ''ਚ ਮੀਡੀਆ ਭਾਈਚਾਰੇ ਨੇ ਇਮਰਾਨ ਸਰਕਾਰ ''ਤੇ ਵਿੰਨ੍ਹਿਆ ਨਿਸ਼ਾਨਾ

10/01/2020 4:09:27 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਰਕਾਰ ਦੇ ਖਿਲਾਫ਼ ਆਪਣੀ ਮਜ਼ਬੂਤ ਰਾਏ ਜ਼ਾਹਰ ਕਰਦਿਆਂ ਮੀਡੀਆ ਭਾਈਚਾਰੇ ਨੇ ਦੇਸ਼ ਵਿਚ ਪੱਤਰਕਾਰਾਂ 'ਤੇ ਵੱਧ ਰਹੇ ਅੱਤਿਆਚਾਰਾਂ, ਅਗਵਾ ਕਰਨ ਦੀਆਂ ਘਟਨਾਵਾਂ ਅਤੇ ਗ੍ਰਿਫ਼ਤਾਰੀ 'ਤੇ ਗੰਭੀਰ ਚਿੰਤਾ ਜ਼ਾਹਰ ਕੀਤੀ। ਉਹਨਾਂ ਨੇ ਕਿਹਾ ਕਿ ਇਮਰਾਨ ਸਰਕਾਰ ਦੇ ਰਾਜ ਵਿਚ ਮੀਡੀਆ ਹਾਊਸਾਂ ਨੂੰ ਵਿੱਤੀ ਪਾਬੰਦੀਆਂ ਦੇ ਇਲਾਵਾ ਗੈਰ ਐਲਾਨੀ ਸੈਂਸਰਸ਼ਿਪ, ਚੈਨਲ ਮਾਲਕਾਂ ਅਤੇ ਪੱਤਰਕਾਰਾਂ ਨੂੰ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਮੀਡੀਆ ਭਾਈਚਾਰੇ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਹਿਰੀਕ-ਏ-ਇਨਸਾਫ ਸਰਕਾਰ ਨੂੰ ਮੌਜੂਦਾ ਮੀਡੀਆ ਸੰਕਟਾਂ ਦੇ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ। ਪਾਕਿਸਤਾਨ ਫੈਡਰਲ ਯੂਨੀਅਨ ਆਫ ਜਰਨਲਿਸਟ (PFUJ) ਦੀ ਸੰਘੀ ਕਾਰਜਕਾਰੀ ਪਰੀਸ਼ਦ (FEC) ਵੱਲੋਂ ਬਲੌਚਿਸਤਾਨ ਦੀ ਰਾਜਧਾਨੀ ਵਿਚ ਤਿੰਨ ਦਿਨੀਂ ਵਿਚਾਰ ਵਟਾਂਦਰੇ ਬੈਠਕ ਦੇ ਬਾਅਦ ਇਮਰਾਨ ਸਰਕਾਰ ਦੇ ਖਿਲਾਫ਼ ਇਹ ਘੋਸ਼ਣਾ ਜਾਰੀ ਕੀਤੀ ਗਈ। 

ਇੱਥੇ ਦੱਸ ਦਈਏ ਕਿ ਪਾਕਿਸਤਾਨ ਵਿਚ ਪ੍ਰੈੱਸ ਦੀ ਸੁੰਤਤਰਤਾ ਦੇ ਖਿਲਾਫ਼ ਵੱਡੇ ਪੱਧਰ 'ਤੇ ਕਾਰਵਾਈ  ਸ਼ੁਰੂ ਕਰਦਿਆਂ ਸੰਘੀ ਜਾਂਚ ਏਜੰਸੀ  (FIA) ਨੇ 49 ਪੱਤਰਕਾਰਾਂ ਅਤੇ ਸੋਸਲ ਮੀਡੀਆ ਕਾਰਕੁੰਨਾਂ ਦੇ ਖਿਲਾਫ਼ ਦੇਸ਼ ਦੇ ਡ੍ਰੋਨੀਅਨ ਸਾਈਬਰ ਕ੍ਰਾਈਮ ਕਾਨੂੰਨ ਪੀ.ਐੱਫ.ਸੀ.ਏ. ਦੇ ਤਹਿਤ ਮਾਮਲੇ ਦਰਜ ਕੀਤੇ ਹਨ। ਪੱਤਰਕਾਰ ਮੁਬਾਸ਼ਿਰ ਜੈਦੀ ਨੇ ਪਾਕਿਸਤਾਨ ਦੇ ਫੈਡਰਲ ਯੂਨੀਅਨ ਆਫ ਜਰਨਲਿਸਟ ਪਾਕਿਸਤਾਨ ਸਰਕਾਰ ਨੂੰ ਪੱਤਰਕਾਰਾਂ ਅਤੇ ਸੋਸ਼ਲ ਮੀਡੀਆ ਕਾਰਕੁੰਨਾਂ ਦੇ ਖਿਲਾਫ਼ ਮੁਕੱਦਮਿਆਂ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ।


Vandana

Content Editor

Related News