ਇਮਰਾਨ ਦੀ ਪਾਰਟੀ ''ਚ ਫੁੱਟ, 31 ਸਾਂਸਦਾਂ ਨੇ ਬਣਾਇਆ ਵੱਖਰਾ ਸਮੂਹ

Thursday, May 20, 2021 - 06:47 PM (IST)

ਇਮਰਾਨ ਦੀ ਪਾਰਟੀ ''ਚ ਫੁੱਟ, 31 ਸਾਂਸਦਾਂ ਨੇ ਬਣਾਇਆ ਵੱਖਰਾ ਸਮੂਹ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਪਹਿਲਾਂ ਉਹਨਾਂ ਲਈ ਵਿਰੋਧੀ ਦਲ ਹੀ ਪਰੇਸ਼ਾਨੀ ਦਾ ਕਾਰਨ ਸੀ ਪਰ ਹੁਣ ਇਮਰਾਨ ਦੀ ਆਪਣੀ ਪਾਰਟੀ ਵਿਚ ਹੀ ਦਰਾੜ ਪੈ ਗਈ ਹੈ। ਜਾਣਕਾਰੀ ਮੁਤਾਬਕ ਇਕ ਵੱਡਾ ਧੜਾ ਉਹਨਾਂ ਤੋਂ ਅਸੰਤੁਸ਼ਟ ਹੋ ਗਿਆ ਹੈ। ਇਸ ਧੜੇ ਨੇ ਆਪਣਾ ਵੱਖਰਾ ਸਮੂਹ ਬਣਾ ਲਿਆ ਹੈ। ਇਹੀ ਨਹੀਂ ਸੰਸਦ ਵਿਚ ਧੜੇ ਨੇ ਆਪਣੇ ਨੇਤਾ ਦੀ ਵੀ ਚੋਣ ਕਰ ਲਈ ਹੈ। 

ਸੱਤਾਧਾਰੀ ਦਲ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੀ ਸਰਕਾਰ ਤੋਂ ਅਸੰਤੁਸ਼ਟ 31 ਸਾਂਸਦਾਂ ਨੇ ਜਹਾਂਗੀਰ ਖਾਨ ਤਾਰੀਨ ਦੀ ਅਗਵਾਈ ਵਿਚ ਪਾਰਟੀ ਤੋਂ ਵੱਖ ਸਮੂਹ ਬਣਾ ਲਿਆ ਹੈ। ਇਹ ਸਾਂਸਦ ਆਪਣੀ ਰਣਨੀਤੀ ਖੁਦ ਹੀ ਤਿਆਰ ਕਰਨਗੇ। ਇਕ ਰਿਪੋਰਟ ਮੁਤਾਬਕ ਸੰਸਦ ਵਿਚ ਉਹਨਾਂ ਦੇ ਨੇਤਾ ਰਾਜਾ ਰਿਆਜ਼ ਹੋਣਗੇ। ਪੰਜਾਬ ਵਿਧਾਨ ਸਭਾ ਵਿਚ ਸਈਦ ਅਕਬਰ ਨਵਾਨੀ ਪਾਰਟੀ ਦੇ ਅਸੰਤੁਸ਼ਟ ਵਿਧਾਇਕਾਂ ਦੀ ਅਗਵਾਈ ਕਰਨਗੇ। ਅਸੰਤੁਸ਼ਟ ਨੇਤਾ ਤਾਰੀਨ ਦੇ ਇਕ ਕਰੀਬੀ ਨੇ ਦੱਸਿਆ ਕਿ 18 ਮਈ ਨੂੰ ਤਾਰੀਨ ਦੀ ਰਿਹਾਇਸ਼ 'ਤੇ ਇਕ ਦਾਅਵਤ ਵਿਚ ਸਾਰੇ ਅਸੰਤੁਸ਼ਟ 31 ਸਾਂਸਦ ਸ਼ਾਮਲ ਹੋਏ ਸਨ। ਇੱਥੇ ਪੰਜਾਬ ਵਿਧਾਨ ਸਭਾ ਦੇ ਪਾਰਟੀ ਵਿਧਾਇਕ ਵੀ ਮੌਜੂਦ ਸਨ।

ਪੜ੍ਹੋ ਇਹ ਅਹਿਮ ਖਬਰ- ਪਾਕਿ ਹਾਈ ਕਮਿਸ਼ਨ ਦੀ ਕੈਨੇਡਾ ਨੂੰ ਅਪੀਲ, 'ਸ਼ਾਹਮੁਖੀ' ਨੂੰ ਮਰਦਮਸ਼ੁਮਾਰੀ 'ਚ ਕਰੇ ਸ਼ਾਮਲ

ਦਾਅਵਤ ਦੌਰਾਨ ਰਸਮੀ ਤੌਰ 'ਤੇ ਵੱਖਰਾ ਸਮੂਹ ਬਣਾਉਣ ਦੀ ਘੋਸ਼ਣਾ ਕੀਤੀ ਗਈ। ਨਾਲ ਹੀ ਇਹ ਵੀ ਤੈਅ ਕੀਤਾ ਗਿਆ ਕਿ ਅਸੰਤੁਸ਼ਟਾਂ ਦੇ ਨੇਤਾ ਜਹਾਂਗੀਰ ਖਾਨ ਤਾਰੀਨ ਦੇ ਖ਼ਿਲਾਫ਼ ਦਰਜ ਕੀਤੇ ਗਏ ਨਵੇਂ ਮਾਮਲਿਆਂ ਲੈ ਕੇ ਸੰਘਰਸ਼ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਪਾਰਟੀ ਦੇ ਇਹ ਸਾਂਸਦ ਕਿਸੇ ਵੀ ਮਾਮਲੇ ਵਿਚ ਸੰਸਦ ਵਿਚ ਆਪਸੀ ਰਾਏ ਅਤੇ ਰਸਤਾ ਖੁਦ ਹੀ ਤੈਅ ਕਰਨਗੇ।ਅਜਿਹੀ ਸਥਿਤੀ ਵਿਚ ਇਮਰਾਨ ਨੂੰ ਹੁਣ ਦੋ ਪਾਸੀਂ ਮੋਰਚੋ ਦਾ ਸਾਹਮਣਾ ਕਰਨਾ ਹੋਵੇਗਾ। ਮਜ਼ਬੂਤ ਵਿਰੋਧੀ ਧਿਰ ਹੀ ਨਹੀਂ ਸਗੋਂ ਪਾਰਟੀ ਦੇ ਸਾਂਸਦ ਵੀ ਉਹਨਾਂ ਦੀ ਖਿਲਾਫ਼ਤ ਕਰਨਗੇ।

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਸ਼੍ਰੀਲੰਕਾ ਨੇ ਅੰਤਰਰਾਸ਼ਟਰੀ ਉਡਾਣਾਂ 'ਤੇ ਲਾਈ ਰੋਕ


author

Vandana

Content Editor

Related News