PDM ਸੰਸਦਾਂ ਦੇ ਅਸਤੀਫਾ ਦਿੰਦੇ ਹੀ ਡਿੱਗ ਜਾਵੇਗੀ ਇਮਰਾਨ ਸਰਕਾਰ : ਮਰੀਅਮ ਨਵਾਜ਼
Monday, Jan 04, 2021 - 10:26 PM (IST)
ਇਸਲਾਮਾਬਾਦ- ਪਾਕਿਸਤਾਨ ’ਚ ਜ਼ਬਰਦਸਤ ਰਾਜਨੀਤਿਕ ਉਥਲ-ਪੁਥਲ ਦੇ ਚੱਲਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕੁਰਸੀ ’ਤੇ ਖਤਰਾ ਵਧ ਗਿਆ ਹੈ। ਵਿਰੋਧੀ ਪਾਰਟੀਆਂ ਦੇ ਗਠਜੋੜ ਪਾਕਿਸਤਾਨ ਡੇਮੋ¬ਕ੍ਰੇਟਿਕ ਮੂਵਮੈਂਟ (ਪੀ. ਡੀ. ਐੱਮ.) ਤੋਂ ਇਲਾਵਾ ਹੁਣ ਆਮ ਲੋਕਾਂ ਵਲੋਂ ਵੀ ਇਮਰਾਨ ਸਰਕਾਰ ਖ਼ਿਲਾਫ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪੀ. ਡੀ. ਐੱਮ. ਇਮਰਾਨ ਖਾਨ ਸਰਕਾਰ ਨੂੰ ਉਸੇ ਹੀ ‘ਕੰਟੇਨਰ ਸਟ੍ਰੈਟੇਜੀ’ ਨਾਲ ਘੇਰਨ ਦੀ ਤਿਆਰੀ ’ਚ ਹੈ, ਜਿਸਦਾ ਖੁਦ ਇਮਰਾਨ ਨੇ ਤਿੰਨ ਸਾਲ ਪਹਿਲਾਂ ਨਵਾਜ਼ ਸ਼ਰੀਫ ਸਰਕਾਰ ਡਿਗਾਉਣ ’ਚ ਇਸਤੇਮਾਲ ਕੀਤਾ ਸੀ। ਇਮਰਾਨ ਨੂੰ ਸੱਤਾ ਤੋਂ ਹਟਾਉਣ ਲਈ ਵਿਰੋਧੀ ਲਗਾਤਾਰ ਉਨ੍ਹਾਂ ’ਤੇ ਹਮਲਾ ਕਰ ਰਹੇ ਹਨ।
ਇਸ ਵਿਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਉਪ ਪ੍ਰਧਾਨ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਦਾ ਕਹਿਣਾ ਹੈ ਕਿ ਜਿਸ ਦਿਨ ਵਿਰੋਧੀਆਂ ਦੇ ਸਾਰੇ ਸੰਸਦਾਂ ਨੇ ਅਸਤੀਫਾ ਦੇ ਦਿੱਤਾ, ਉਸ ਦਿਨ ਇਮਰਾਨ ਸਰਕਾਰ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਡਿੱਗ ਜਾਵੇਗੀ। ਬਹਾਵਲਪੁਰ ’ਚ ਪੀ. ਡੀ. ਐੱਮ. ਦੀ ਇਕ ਵੱਡੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਮਰੀਅਮ ਨੇ ਇਮਰਾਨ ਖਾਨ ਸਰਕਾਰ ’ਤੇ ਕਈ ਦੋਸ਼ ਲਗਾਏ। ਇਸ ਦੌਰਾਨ ਉਨ੍ਹਾਂ ਨੇ ਜਨਤਾ ਤੋਂ ਸਵਾਲ ਕੀਤਾ ਕੀ ਵਿਰੋਧੀ ਪਾਰਟੀਆਂ ਦੇ ਸੰਸਦਾਂ ਮੈਂਬਰਾਂ ਨੂੰ ਅਸਤੀਫਾ ਦੇ ਕੇ ਇਮਰਾਨ ਖਾਨ ਸਰਕਾਰ ’ਤੇ ਦਬਾਅ ਬਣਾਉਣਾ ਚਾਹੀਦਾ ਹੈ?
ਉਨ੍ਹਾਂ ਨੇ ਕਿਹਾ ਕਿ - ‘ਬਹਾਵਲਪੁਰ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਇਸ ਸਰਕਾਰ ਦੇ ਹੁਣ ਬਹੁਤ ਘੱਟ ਦਿਨ ਬਾਕੀ ਰਹਿ ਗਏ ਹਨ। ਅਜਿਹੇ ’ਚ ਕੀ ਅਸੀਂ ਇਸ ਸਰਕਾਰ ਦੇ ਨਾਲ ਅਸੈਂਬਲੀ ’ਚ ਬੈਠਣਾ ਚਾਹੀਦਾ ਜਾਂ ਫਿਰ ਅਸਤੀਫਾ ਦੇ ਦੇਣਾ ਚਾਹੀਦਾ?’ ਮਰੀਅਮ ਨੇ ਜਦੋਂ ਰੈਲੀ ’ਚ ਮੌਜੂਦ ਲੋਕਾਂ ਤੋਂ ਇਹ ਸਵਾਲ ਕੀਤਾ ਤਾਂ ਉਨ੍ਹਾਂ ਨੇ ਕਿਹਾ ‘ਅਸਤੀਫਾ’ ਦੇ ਦੇਣਾ ਚਾਹੀਦਾ। ਇਸ ਤੋਂ ਬਾਅਦ ਮਰੀਅਮ ਨੇ ਕਿਹਾ ‘ਯਾਦ ਰੱਖੋ, ਇਹ ਸਰਕਾਰ ਉਸ ਸਮੇਂ ਡਿੱਗ ਜਾਵੇਗੀ ਜਦੋਂ ਪੀ. ਡੀ. ਐੱਮ. ਦੇ ਸੰਸਦ ਮੈਂਬਰ ਅਸਤੀਫਾ ਦੇ ਦੇਣਗੇ।’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।