ਇਮਰਾਨ ਸਰਕਾਰ ਨੇ ਤੈਅ ਕੀਤੀ ਕੋਰੋਨਾ ਵੈਕਸੀਨ ਦੀ ਕੀਮਤ, ਪਰ ਕੀ ਖ਼ਰੀਦ ਸਕੇਗੀ ਪਾਕਿ ਦੀ ਗ਼ਰੀਬ ਜਨਤਾ?
Monday, Mar 22, 2021 - 02:46 PM (IST)
ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਸਰਕਾਰ ਨੇ ਦੇਸ਼ ਵਿਚ ਕੋਰੋਨਾ ਵਾਇਰਸ ਇੰਫੈਕਸ਼ਨ ਦੇ ਮਾਮਲਿਆਂ ਵਿਚ ਤੇਜ਼ ਵਾਧੇ ਦੇ ਮੱਦੇਨਜ਼ਰ ਨਿੱਜੀ ਕੰਪਨੀਆਂ ਵੱਲੋਂ ਆਯਾਤ ਕੀਤੇ ਗਏ ਕੋਵਿਡ-19 ਟੀਕਿਆਂ ਦੀ ਵੱਧ ਤੋਂ ਵੱਧ ਪ੍ਰਚੂਨ ਕੀਮਤ ਤੈਅ ਕਰਨ ਦਾ ਫ਼ੈਸਲਾ ਕੀਤਾ ਹੈ। ਡਰੱਗ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਪਿਛਲੇ ਹਫ਼ਤੇ ਦੇਸ਼ ਵਿਚ ਆਯਾਤ ਕੀਤੇ ਗਏ ਕੋਵਿਡ-19 ਟੀਕਿਆਂ ਦੀ ਵੱਧ ਤੋਂ ਵੱਧ ਪ੍ਰਚੂਨ ਕੀਮਤ ਤੈਅ ਕਰਨ ਦੀ ਪ੍ਰਕਿਰਿਆ ਸੂਚਿਤ ਕੀਤੀ ਸੀ।
ਇਹ ਵੀ ਪੜ੍ਹੋ: 25 ਮਿਲੀਅਨ ਡਾਲਰ 'ਚ ਬਣੇ ਨਿਊਜ਼ੀਲੈਂਡ ਦੇ ਪਹਿਲੇ ਸਿੱਖ ਸਪੋਰਟਸ ਕੰਪਲੈਕਸ ਦਾ PM ਨੇ ਕੀਤਾ ਉਦਘਾਟਨ
ਅਧਿਕਾਰਤ ਸੂਤਰਾਂ ਮੁਤਾਬਕ, ਰੂਸੀ ਟੀਕੇ ‘ਸਪੂਤਨਿਕ ਵੀ’ ਦੀਆਂ 2 ਖ਼ੁਰਾਕਾਂ ਦੀ ਵੱਧ ਤੋਂ ਵੱਧ ਕੀਮਤ 8,449, ਜਦੋਂਕਿ ਚੀਨੀ ਟੀਕੇ ‘ਕੋਨਵੀਡੇਸ਼ੀਆ’ ਦੇ ਟੀਕੇ ਦੇ ਇਕ ਇੰਜਕਸ਼ਨ ਦੀ ਕੀਮਤ 4,225 ਰੁਪਏ ਹੋਵੇਗੀ। ਪਾਕਿਸਤਾਨ ਵਿਚ ਹੁਣ ਤੱਕ ਬਾਲਗ ਟੀਕਾਕਰਨ ਕੇਂਦਰਾਂ (ਏ.ਵੀ.ਸੀ.) ਜ਼ਰੀਏ ਕੋਵਿਡ-19 ਟੀਕਾਕਰਨ ਚੱਲ ਰਿਹਾ ਹੈ। ਸਰਕਾਰ ਵੱਲੋਂ ਟੀਕੇ ਖ਼ਰੀਦੇ ਜਾਣ ਦੀ ਪ੍ਰਕਿਰਿਆ ਬਹੁਤ ਹੌਲੀ ਹੈ ਅਤੇ ਉਹ ਸੰਵੇਦਨਸ਼ੀਲ ਲੋਕਾਂ ਨੂੰ ਟੀਕੇ ਲਗਾਉਣ ਲਈ ਮੋਟੇ ਤੌਰ ’ਤੇ ਦਾਨ ’ਤੇ ਨਿਰਭਰ ਹੈ।
ਇਹ ਵੀ ਪੜ੍ਹੋ: ਚੀਨ ਦੀ ਵੈਕਸੀਨ ਲੈਣ ਤੋਂ ਬਾਅਦ ਪਾਕਿ PM ਇਮਰਾਨ ਖਾਨ ਨੂੰ ਹੋਇਆ ਕੋਰੋਨਾ
ਪਾਕਿਸਤਾਨ ਵਿਚ ਬੀਤੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਇੰਫੈਕਸ਼ਨ ਦੇ 3,669 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਹੀ ਹੁਣ ਤੱਕ ਪੀੜਤ ਪਾਏ ਗਏ ਲੋਕਾਂ ਦੀ ਕੁੱਲ ਸੰਖਿਆ ਵੱਧ ਕੇ 630,471 ਹੋ ਗਈ ਹੈ। ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਮੁਤਾਬਕ ਕੋਰੋਨਾ ਵਾਇਰਸ ਇੰਫੈਕਸ਼ਨ ਦੇ ਚੱਲਦੇ 20 ਹੋਰ ਰੋਗੀਆਂ ਦੀ ਮੌਤ ਦੇ ਬਾਅਦ ਮ੍ਰਿਤਕਾਂ ਦੀ ਕੁੱਲ ਗਿਣਤੀ 13,863 ਹੋ ਗਈ ਹੈ।
ਇਹ ਵੀ ਪੜ੍ਹੋ: ਧੀ ਵਾਮਿਕਾ ਨਾਲ ਹਵਾਈਅੱਡੇ ’ਤੇ ਸਪਾਟ ਹੋਏ ਵਿਰੁਸ਼ਕਾ, ਪਿਤਾ ਵਾਲੀ ਡਿਊਟੀ ਨਿਭਾਉਂਦੇ ਨਜ਼ਰ ਆਏ ਵਿਰਾਟ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।