ਭਾਰਤ-ਬ੍ਰਿਟੇਨ ’ਚ ਬਿਹਤਰ ਹੋਏ ਹਵਾਲਗੀ ਸਬੰਧ : ਪ੍ਰੀਤੀ ਪਟੇਲ
Wednesday, May 12, 2021 - 04:14 AM (IST)
ਲੰਡਨ - ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਭਾਰਤ-ਬ੍ਰਿਟੇਨ ਮਾਈਗ੍ਰੇਸ਼ਨ ਐਂਡ ਮੋਬਿਲਿਟੀ ਸਾਂਝੇਦਾਰੀ (ਐੱਮ. ਐੱਮ. ਪੀ.) ਤਹਿਤ ਇਮੀਗ੍ਰੇਸ਼ਨ ਅਤੇ ਹਵਾਲਗੀ ਸਣੇ ਸਾਰੇ ਮੁੱਦੇ ਆਉਣਗੇ ਅਤੇ ਇਸ ਤੋਂ ਦੋਨਾਂ ਦੇਸ਼ਾਂ ਦੇ ਪੇਸ਼ੇਵਰ ਲੋਕਾਂ ਅਤੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ।
ਇਹ ਵੀ ਪੜ੍ਹੋ - ਫੇਸਬੁੱਕ ਨੂੰ ਲੱਗਾ ਝਟਕਾ, ਜਰਮਨ ਵਟਸਐਪ ਡਾਟਾ ਦੀ ਪ੍ਰੋਸੈਸਿੰਗ 'ਤੇ ਲੱਗੀ ਰੋਕ
ਕਿੰਗਫਿਸ਼ਰ ਏਅਰਲਾਈਨਜ਼ ਦੇ ਸਾਬਕਾ ਮੁਖੀ ਵਿਜੇ ਮਾਲਿਆ ਅਤੇ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਸਮੇਤ ਭਾਰਤ ’ਚ ਹਵਾਲਗੀ ਮਾਮਲਿਆਂ ਦੇ ਸੰਦਰਭ ’ਚ ਭਾਰਤੀ ਮੂਲ ਦੀ ਕੈਬਨਿਟ ਮੰਤਰੀ ਨੇ ਇਹ ਸਵੀਕਾਰ ਕੀਤਾ ਕਿ ਅਤੀਤ ’ਚ ਕੁਝ ਨਿਰਾਸ਼ਾ ਰਹੀ ਹੈ ਪਰ ਨਾਲ ਹੀ ਉਨ੍ਹਾਂ ਨੇ ਇਸ ’ਤੇ ਜ਼ੋਰ ਦਿੱਤਾ ਕਿ ਬ੍ਰਿਟੇਨ ਦੇ ਗ੍ਰਹਿ ਮੰਤਰੀ ਦੇ ਰੂਪ ’ਚ ਉਨ੍ਹਾਂ ਦੇ ਕਾਰਜਕਾਲ ’ਚ ਦੋਨਾਂ ਦੇਸ਼ਾਂ ’ਚ ਹਵਾਲਗੀ ਤਾਲਮੇਲ ਬਿਹਤਰ ਹੋ ਗਿਆ ਹੈ ਅਤੇ ਮੂਲ ਰੂਪ ਨਾਲ ਉਸ ’ਚ ਨਾ ਸਿਰਫ ਬਦਲਾਅ ਹੋਇਆ ਹੈ ਸਗੋਂ ਉਹ ਬਿਹਤਰ ਹੋਇਆ ਹੈ।
ਇਹ ਵੀ ਪੜ੍ਹੋ- Zydus ਦੀ ਦਵਾਈ Virafin ਕੋਵਿਡ-19 ਮਰੀਜ਼ਾਂ ਦੇ ਆਕਸੀਜਨ ਸਪੋਰਟ ਲੋੜ ਨੂੰ ਘੱਟ ਕਰਦੈ, ਜਾਣੋ ਕੀਮਤ
ਸੋਮਵਾਰ ਨੂੰ ਇਕ ਇੰਟਰਵਿਊ ਦੌਰਾਨ ਪਟੇਲ ਨੇ ਦੱਸਿਆ, ‘ਮੈਨੂੰ ਪੂਰੇ ਮਾਮਲੇ ਦੀ ਜਾਣਕਾਰੀ ਹੈ ਅਤੇ ਆਰਥਿਕ ਅਪਰਾਧੀਆਂ ਦੇ ਸਿਲਸਿਲੇ ’ਚ ਇਹ ਮੁਸ਼ਕਿਲ ਮਾਮਲਾ ਹੈ ਅਤੇ ਗ੍ਰਹਿ ਮੰਤਰੀ ਬਣਨ ਤੋਂ ਪਹਿਲਾਂ ਵੀ ਮੈਂ ਇਨ੍ਹਾਂ ਮਾਮਲਿਆਂ ’ਚ ਦਿਲਚਸਪੀ ਲਈ ਹੈ ਅਤੇ ਭਾਰਤ ਸਰਕਾਰ ਨੂੰ ਉਸ ਤੋਂ ਜਾਣੂ ਵੀ ਕਰਵਾਇਆ ਹੈ।’’ ਉਨ੍ਹਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਦੇ ਰੂਪ ’ਚ ਮੇਰੇ ਕਾਰਜਕਾਲ ’ਚ ਇਸ ਸਬੰਧੀ ਮੌਲਿਕ ਬਦਲਾਅ ਆਏ ਹਨ ਅਤੇ ਇਹ ਬਿਹਤਰ ਹੋਇਆ ਹੈ। ਮੈਨੂੰ ਨਹੀਂ ਲੱਗਦਾ ਹੈ ਕਿ ਕਿਸੇ ਨੂੰ ਵੀ ਇਸ ਨੂੰ ਗੁਆਉਣਾ ਚਾਹੀਦਾ ਹੈ। ਹਵਾਲਗੀ ਦੇ ਖੇਤਰ ’ਚ ਬ੍ਰਿਟੇਨ ਅਤੇ ਭਾਰਤ ’ਚ ਮਜ਼ਬੂਤ ਅਤੇ ਰਚਨਾਤਮਕ ਸਬੰਧ ਹਨ ਅਤੇ ਇਹ ਬਿਹਤਰ ਹੋਏ ਹਨ। ਇਸ ਕਾਰਣ ਪਿਛਲੇ ਕੁਝ ਸਾਲਾਂ ’ਚ ਕਈ ਸਫਲ ਹਵਾਲਗੀਆਂ ਵੀ ਹੋਈਆਂ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।