ਭਾਰਤ ਅਮਰੀਕਾ ਵਿਚਾਲੇ 21ਵੀਂ ਸਦੀ ਦੇ ਸਭ ਤੋਂ ਅਹਿਮ ਸਬੰਧ, PM ਮੋਦੀ ਦੇ ਸਵਾਗਤ ’ਚ ਬੋਲੇ ਰਾਸ਼ਟਰਪਤੀ ਬਾਈਡੇਨ
Thursday, Jun 22, 2023 - 11:23 PM (IST)

ਵਾਸ਼ਿੰਗਟਨ : ਪੀ. ਐੱਮ. ਨਰਿੰਦਰ ਮੋਦੀ ਨਾਲ ਦੋ-ਪੱਖੀ ਗੱਲਬਾਤ ਤੋਂ ਪਹਿਲਾਂ ਵ੍ਹਾਈਟ ਹਾਊਸ ’ਚ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਸਬੰਧ 21ਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ ਸਬੰਧ ਹਨ। ਬਾਈਡੇਨ ਨੇ ਕਿਹਾ ਕਿ ਦੋਵੇਂ ਦੇਸ਼ ਅੱਜ ਜੋ ਫ਼ੈਸਲਾ ਲੈਣਗੇ, ਉਹ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਨਿਰਧਾਰਤ ਕਰਨਗੇ। ਰਾਸ਼ਟਰਪਤੀ ਬਾਈਡੇਨ ਨੇ ਵ੍ਹਾਈਟ ਹਾਊਸ ਵਿਚ ਪੀ. ਐੱਮ. ਨਰੇਂਦਰ ਮੋਦੀ ਦਾ ਸਵਾਗਤ ਇਹ ਗੱਲ ਕਹੀ।
ਇਹ ਖ਼ਬਰ ਵੀ ਪੜ੍ਹੋ : ਪੁਰਾਣੇ ਦਿਨ ਯਾਦ ਕਰਦਿਆਂ ਬੋਲੇ PM ਮੋਦੀ, ‘30 ਸਾਲ ਪਹਿਲਾਂ ਆਇਆ ਸੀ ਅਮਰੀਕਾ, ਬਾਹਰੋਂ ਦੇਖਿਆ ਵ੍ਹਾਈਟ ਹਾਊਸ’
ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਸਿਹਤ ਦੇਖਭਾਲ, ਜਲਵਾਯੂ ਪਰਿਵਰਤਨ ਅਤੇ ਯੂਕਰੇਨ ਉੱਤੇ ਰੂਸ ਦੇ ਹਮਲੇ ਤੋਂ ਉਪਜੇ ਮੁੱਦਿਆਂ ’ਤੇ ਨੇੜਿਓਂ ਕੰਮ ਕਰ ਰਹੇ ਹਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘‘ਭਾਰਤ ਦੇ ਸਹਿਯੋਗ ਨਾਲ, ਅਸੀਂ ਆਜ਼ਾਦ, ਖੁੱਲ੍ਹੇ, ਸੁਰੱਖਿਅਤ ਅਤੇ ਖੁਸ਼ਹਾਲੀ ਲਈ ਹਿੰਦ-ਪ੍ਰਸ਼ਾਂਤ ਲਈ ਕਵਾਡ ਨੂੰ ਮਜ਼ਬੂਤ ਕੀਤਾ ਹੈ।’’ ਵ੍ਹਾਈਟ ਹਾਊਸ ਦੇ ਵਿਹੜੇ ਵਿਚ ਵੱਡੀ ਗਿਣਤੀ ਵਿਚ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਮੌਜੂਦਗੀ ’ਚ ਬਾਈਡੇਨ ਨੇ ਕਿਹਾ, ‘‘ਵ੍ਹਾਈਟ ਹਾਊਸ ’ਚ ਫਿਰ ਤੁਹਾਡਾ ਸਵਾਗਤ ਹੈ ਪੀ.ਐੱਮ. ਮੋਦੀ। ਮੈਂ ਇਕ ਰਾਜਸੀ ਯਾਤਰਾ ’ਤੇ ਤੁਹਾਡੀ ਇਥੇ ਮੇਜ਼ਬਾਨੀ ਕਰ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।’’
ਉਥੇ ਹੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘‘ਅੱਜ ਵ੍ਹਾਈਟ ਹਾਊਸ ਵਿਚ ਸ਼ਾਨਦਾਰ ਸਵਾਗਤ ਸਨਮਾਨ ਇਕ ਪ੍ਰਕਾਰ ਨਾਲ 140 ਕਰੋੜ ਭਾਰਤੀਆਂ ਦਾ ਸਨਮਾਨ ਹੈ। ਇਹ ਅਮਰੀਕਾ ਵਿਚ ਰਹਿਣ ਵਾਲੇ ਤਕਰੀਬਨ 40 ਲੱਖ ਭਾਰਤੀ ਮੂਲ ਦੇ ਲੋਕਾਂ ਦਾ ਵੀ ਸਨਮਾਨ ਹੈ। ਇਸ ਦੇ ਲਈ ਮੈਂ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਅਤੇ ਪਹਿਲੀ ਮਹਿਲਾ ਜਿਲ ਬਾਈਡੇਨ ਦਾ ਧੰਨਵਾਦ ਪ੍ਰਗਟ ਕਰਦਾ ਹਾਂ।''