ਕੋਰੋਨਾ ਦਾ ਅਸਰ : ਲੋਕਾਂ ਦੀ ਮਦਦ ਕਰ ਰਹੇ ਅਫਰੀਦੀ ਨੂੰ ਦੇਖ ਕੁਝ ਤਾਂ ਸਿੱਖੋ ਇੰਡੀਅਨ ਕ੍ਰਿਕਟਰਸ

03/24/2020 5:40:13 PM

ਨਵੀਂ ਦਿੱਲੀ : ਪਾਕਿਸਤਾਨੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ, ਤੂਫਾਨੀ ਬੱਲੇਬਾਜ਼ ਅਤੇ ਲੈਗ ਸਪਿਨਰ ਸ਼ਾਹਿਦ ਅਫਰੀਦੀ ਦਾ ਪੂਰਾ ਨਾਂ ਸਾਹਿਬਜ਼ਾਦਾ ਮੁਹੰਮਦ ਸ਼ਾਹਿਦ ਖਾਨ ਅਫਰੀਦੀ ਹੈ। ਆਪਣੀ ਤੂਫਾਨੀ ਬੱਲੇਬਾਜ਼ੀ ਤੋਂ ਮਸ਼ਹੂਰ ਅਫਰੀਦੀ ਇਕ ਵਾਰ ਫਿਰ ਚਰਚਾ ਵਿਚ ਹਨ। ਪੂਰੀ ਦੁਨੀਆ ਦੀ ਤਰ੍ਹਾਂ ਪਾਕਿਸਤਾਨ ਵੀ ਕੋਰੋਨਾ ਵਾਇਰਸ ਨਾਲ ਜੂਝ ਰਹੇ ਹਨ। ਅਜਿਹੇ 'ਚ ਲਾਲਾ ਨੇ ਲੋਕਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ। ਉਹ ਆਪਣੀ ਸ਼ਾਹਿਦ ਅਫਰੀਦੀ ਫਾਊਂਡੇਸ਼ਨ ਦੇ ਜ਼ਰੀਏ ਰਾਸ਼ਨ, ਸੈਨੇਟਾਈਜ਼ਰ ਵਰਗੀਆਂ ਚੀਜ਼ਾਂ ਵੰਡ ਰਹੇ ਹਨ। ਕੋਰੋਨਾ ਦਾ ਸੰਕਟ ਲਗਾਤਾਰ ਵੱਧ ਰਿਹਾ ਹੈ। ਹਰ ਦੇਸ਼ ਲੌਕਡਾਊਨ ਹੋ ਰਹੇ ਹਨ। ਹਰ ਜਗ੍ਹਾ ਦੀ ਸਰਕਾਰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਇਸ ਮਹਾਮਾਰੀ ਨਾਲ ਜੂਝ ਰਹੀ ਹੈ ਪਰ ਸਰਕਾਰ ਦੇ ਇਕੱਲੇ ਕਰਨ ਨਾਲ ਕੁਝ ਨਹੀਂ ਹੁੰਦਾ। ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮਦਦ ਦੀ ਜ਼ਰੂਰਤ ਹੁੰਦੀ ਹੈ। ਇਹੀ ਹਾਲ ਪਾਕਿਸਤਾਨ ਦਾ ਵੀ ਹੈ। ਪਾਕਿਸਤਾਨ ਸਰਕਾਰ ਆਪਣੇ ਵੱਲੋਂ ਪੂਰੀ ਤਰ੍ਹਾਂ ਕੋਸ਼ਿਸ਼ ਕਰ ਰਹੀ ਹੈ। ਇਸ ਕੋਸ਼ਿਸ਼ ਵਿਚ ਉਸ ਨੂੰ ਸ਼ਾਹਿਦ ਅਫਰੀਦੀ ਦਾ ਸਾਥ ਵੀ ਮਿਲਿਆ ਹੈ।

ਅਫਰੀਦੀ 21 ਮਾਰਚ 2020 ਤੋਂ ਹੀ ਲੋਕਾਂ ਵਿਚ ਜਾਗਰੂਕਤਾ ਫੈਲਾ ਰਹੇ ਹਨ। ਨਾਲ ਹੀ ਆਪਣੇ ਫਾਊਂਡੇਸ਼ਨ ਦੇ ਜ਼ਰੀਏ ਉਹ ਰਾਸ਼ਨ ਅਤੇ ਹੈਂਡ ਸੈਨੇਟਾਈਜ਼ਰ ਵੀ ਵੰਡ ਰਹੇ ਹਨ। ਇਸ ਤੋਂ ਇਲਾਵਾ ਉਸ ਨੇ ਸਾਹਿਬਜ਼ਾਦਾ ਫਜ਼ਲ ਰਹਿਮਾਨ ਚੈਰਿਟੀ ਹਸਪਤਾਲ ਵਿਚ ਇਕ ਆਈਸੋਲੇਸ਼ਨ ਵਾਰਡ ਵੀ ਬਣਾਇਆ ਹੈ। ਇਹ ਹਸਪਤਾਲ ਸ਼ਾਹਿਦ ਅਫਰੀਦੀ ਫਾਊਂਡੇਸ਼ਨ ਹੀ ਚਲਾਉਂਦਾ ਹੈ। ਫਜ਼ਲ ਰਹਿਮਾਨ ਸ਼ਾਹਿਦ ਦੇ ਪਿਤਾ ਸੀ। ਉਸ ਦੀ ਮੌਤ ਤੋਂ ਬਾਅਦ ਸ਼ਾਹਿਦ ਨੇ 2014 ਵਿਚ ਆਪਣਾ ਫਾਊਂਡੇਸ਼ਨ ਸ਼ੁਰੂ ਕੀਤਾ ਅਤੇ ਨਾਲ ਹੀ ਇਹ ਹਸਪਤਾਲ ਵੀ ਬਣਵਾਇਆ ਸੀ। ਅਫਰੀਦੀ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੀ ਬੇਹੱਦ ਸ਼ਲਾਘਾ ਹੋ ਰਹੀ ਹੈ।

ਭਾਰਤ ਵਿਚ ਨਹੀਂ ਹੈ ਹੀਰੋਜ਼
PunjabKesari
ਹੁਣ ਇਨ੍ਹਾਂ ਸਾਰਿਆਂ ਵਿਚਾਲੇ ਭਾਰਤ ਦੇ ਸੁਪਰਸਟਾਰ ਐਥਲੀਟ ਕੀ ਕਰ ਰਹੇ ਹਨ? ਹੱਥ ਧੋਣ ਦੇ ਤਰੀਕੇ ਦੱਸ ਰਹੇ ਹਨ। ਹੁਣ ਤਕ ਦੀ ਅਪਡੇਟ ਮੁਤਾਬਕ ਸਿਰਫ ਪਠਾਨ ਭਰਾ ਅਤੇ ਪਹਿਲਵਾਨ ਯੋਗੇਸ਼ਵਰ ਦੱਤ ਹੀ ਮਦਦ ਲਈ ਸਾਹਮਣੇ ਆਏ ਹਨ। ਪਠਾਨ ਭਰਾਵਾਂ ਨੇ 4000 ਮਾਸਕ ਜਦਕਿ ਯੋਗੇਸ਼ਵ ਦੱਤ ਨੇ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਵਰਗੇ ਕ੍ਰਿਕਟਰ ਜੋ ਮੌਜੂਦਾ ਸਮੇਂ ਵਿਚ ਸਭ ਤੋਂ ਵੱਧ ਕਮਾਈ ਕਰ ਰਹੇ ਹਨ, ਕੋਈ ਵੀ ਕੋਰੋਨਾ ਵਾਇਰਸ ਪੀੜਤਾਂ ਦੀ ਮਦਦ ਲਈ ਅੱਗੇ ਨਹੀਂ ਆਏ ਹਨ।


Ranjit

Content Editor

Related News