ਅਮਰੀਕਾ ਤੋਂ ਬਿਨਾਂ ਟੀਕਾਕਰਨ ਆਉਣ ਵਾਲੇ ਲੋਕਾਂ ਨੂੰ ਰਹਿਣਾ ਹੋਵੇਗਾ ਇਕਾਂਤਵਾਸ ''ਚ : ਫਰਾਂਸ
Monday, Jan 03, 2022 - 02:25 AM (IST)
ਪੈਰਿਸ-ਅਮਰੀਕਾ ਤੋਂ ਬਿਨਾਂ ਕੋਵਿਡ ਰੋਕੂ ਟੀਕਾ ਲਵਾਏ ਫਰਾਂਸ ਆਉਣ ਵਾਲੇ ਯਾਤਰੀਆਂ ਨੂੰ 10 ਦਿਨਾਂ ਤੱਕ ਸਥਾਨਕ ਅਧਿਕਾਰੀਆਂ ਦੀ ਨਿਗਰਾਨੀ 'ਚ ਸੈਵ-ਇਕਾਂਤਵਾਸ 'ਚ ਰਹਿਣਾ ਹੋਵੇਗਾ। ਸਰਕਾਰ ਵੱਲੋਂ ਐਲਾਨੀ ਇਹ ਪਾਬੰਦੀ ਐਤਵਾਰ ਤੋਂ ਲਾਗੂ ਹੋਈ। ਫ੍ਰਾਂਸੀਸੀ ਸਰਕਾਰ ਵੱਲੋਂ ਐਲਾਨ ਕੀਤੇ ਗਏ ਨਿਯਮਾਂ ਤਹਿਤ ਅਮਰੀਕਾ ਤੋਂ ਆਉਣ ਵਾਲੇ ਯਾਤਰੀਆਂ ਨੂੰ ਫਰਾਂਸ ਲਈ ਜਹਾਜ਼ 'ਚ ਸਵਾਰ ਹੋਣ ਤੋਂ ਪਹਿਲਾਂ ਟੀਕਾਕਰਨ ਸਰਟੀਫਿਕੇਟ ਤੋਂ ਇਲਾਵਾ ਕੋਵਿਡ ਜਾਂਚ ਆਰਟੀ-ਪੀਸੀਆਰ ਜਾਂ ਐਂਟੀਜਨ ਜਾਂਚ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ ਅਤੇ ਇਹ 48 ਘੰਟਿਆਂ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਹੁੰਡਈ ਨੂੰ ਪਛਾੜ ਟਾਟਾ ਮੋਟਰਸ ਬਣੀ ਦੇਸ਼ ਦੀ ਦੂਜੀ ਸਭ ਤੋਂ ਵੱਡੀ ਕਾਰ ਕੰਪਨੀ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਤੋਂ ਬਿਨਾਂ ਟੀਕਾਕਰਨ ਆਏ ਯਾਤਰੀਆਂ ਨੂੰ ਸਿਰਫ ਸੱਤ ਦਿਨ ਬਿਨਾਂ ਅਧਿਕਾਰੀਆਂ ਦੀ ਨਿਗਰਾਨੀ ਸਵੈ-ਇਕਾਂਤਵਾਸ 'ਚ ਰਹਿਣ ਦੀ ਲੋੜ ਸੀ। ਫਰਾਂਸ 'ਚ ਲਗਾਤਾਰ ਚੌਥੇ ਦਿਨ ਦੋ ਲੱਖ ਤੋਂ ਜ਼ਿਆਦਾ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਹਨ ਅਤੇ ਓਮੀਕ੍ਰੋਨ ਵੇਰੀਐਂਟ ਨਾਲ ਇਨਫੈਕਸ਼ਨ ਤੇਜ਼ੀ ਨਾਲ ਵਧੀ ਹੈ। ਫ੍ਰਾਂਸੀਸੀ ਅਧਿਕਾਰੀ ਵੀ ਟੀਕਾਕਰਨ ਨਾ ਕਰਵਾਉਣ ਵਾਲਿਆਂ 'ਤੇ ਦਬਾਅ ਵਧਾ ਰਹੇ ਹਨ।
ਇਹ ਵੀ ਪੜ੍ਹੋ : ਨੀਦਰਲੈਂਡ : ਪ੍ਰਦਰਸ਼ਨ 'ਤੇ ਪਾਬੰਦੀਆਂ ਦੇ ਬਾਵਜੂਦ ਐਮਸਟਰਡਮ 'ਚ ਹਜ਼ਾਰਾਂ ਲੋਕ ਹੋਏ ਇਕੱਠੇ
ਸਰਕਾਰ ਸੰਸਦ 'ਤੇ ਅਗਲੇ ਦੋ ਹਫ਼ਤਿਆਂ 'ਚ ਕਾਨੂੰਨ ਪਾਸ ਕਰਨ ਦਾ ਦਬਾਅ ਬਣਾ ਰਹੀ ਹੈ ਜਿਸ 'ਚ ਸਿਰਫ ਟੀਕਾਕਰਨ ਕਰਾਵਉਣ ਵਾਲਿਆਂ ਨੂੰ ਹੀ ਰੈਸਟੋਰੈਂਟ, ਸਿਨੇਮਾਘਰ, ਅਜਾਇਬ ਘਰਾਂ ਅਤੇ ਖੇਡ ਦੇ ਮੈਦਾਨਾਂ 'ਚ ਜਾਣ ਦੀ ਇਜਾਜ਼ਤ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ। ਫਰਾਂਸ 'ਚ ਮੌਜੂਦਾ ਸਮੇਂ 'ਚ 'ਹੈਲਥ ਪਾਸ' ਵਿਵਸਥਾ ਲਾਗੂ ਹੈ ਜਿਸ 'ਚ ਕੋਵਿਡ-19 ਨੈਗੇਟਿਵ ਹੋਣ ਜਾਂ ਇਨਫੈਕਸ਼ਨ ਤੋਂ ਉਭਰਨ ਦਾ ਸਬੂਤ ਦੇਣ 'ਤੇ ਲੋਕਾਂ ਨੂੰ ਕਈ ਸਥਾਨਾਂ 'ਤੇ ਐਂਟਰੀ ਦਿੱਤੀ ਜਾ ਰਹੀ ਹੈ। ਜੇਕਰ ਸੰਸਦ ਕਾਨੂੰਨ ਪਾਸ ਕਰ ਦਿੰਦੀ ਹੈ ਤਾਂ ਲੋਕਾਂ ਨੂੰ ਰੇਲ ਗੱਡੀਆਂ, ਬੱਸਾਂ ਅਤੇ ਘਰੇਲੂ ਉਡਾਣਾਂ 'ਚ ਸਵਾਰ ਹੋਣ ਲਈ 'ਟੀਕਕਾਰਨ ਪਾਸ' ਦਿਖਾਉਣ ਦੀ ਲੋੜ ਹੋਵੇਗੀ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਲਾਕਡਾਊਨ ਦਰਮਿਆਨ ਚੀਨ ਦੇ ਸ਼ਿਆਨ ਸ਼ਹਿਰ 'ਚ ਕੋਵਿਡ ਦੇ ਮਾਮਲਿਆਂ 'ਚ ਵਾਧਾ ਰਿਹਾ ਜਾਰੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।