ਪੂਰੀ ਦੁਨੀਆ ''ਚ ਫਸੇ ਪਰਵਾਸੀਆਂ ਨੂੰ ਕੋਵਿਡ-19 ਦਾ ਖਤਰਾ ਵਧੇਰੇ: IOM

Friday, May 08, 2020 - 04:17 PM (IST)

ਪੂਰੀ ਦੁਨੀਆ ''ਚ ਫਸੇ ਪਰਵਾਸੀਆਂ ਨੂੰ ਕੋਵਿਡ-19 ਦਾ ਖਤਰਾ ਵਧੇਰੇ: IOM

ਸੰਯੁਕਤ ਰਾਸ਼ਟਰ- ਪੂਰੀ ਦੁਨੀਆ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪਰਵਾਸੀ ਫਸੇ ਹੋਏ ਹਨ, ਜਿਥੇ ਉਹਨਾਂ ਨੂੰ ਕੋਵਿਡ-19 ਦੇ ਇਨਫੈਕਸ਼ਨ ਦਾ ਖਤਰਾ ਵਧੇਰੇ ਹੈ। ਪਰਵਾਸ ਮਾਮਲਿਆਂ ਦੇ ਲਈ ਸੰਯੁਕਤ ਰਾਸ਼ਟਰ ਦੀ ਏਜੰਸੀ 'ਅੰਤਰਰਾਸ਼ਟਰੀ ਸ਼ਰਣਾਰਥੀ ਸੰਗਠਨ' (ਆਈ.ਓ.ਐਮ.) ਦੇ ਪ੍ਰਮੁੱਖ ਨੇ ਇਹ ਕਿਹਾ ਹੈ।

ਆਈ.ਓ.ਐਮ. ਦੇ ਡਾਇਰੈਕਟਰ ਜਨਰਲ ਐਂਟੋਨੀਓ ਵਿਟੋਰਿਨੋ ਨੇ ਕਿਹਾ ਕਿ ਯਾਤਰਾ ਪਾਬੰਦੀਆਂ ਦੇ ਚੱਲਦੇ ਭਵਿੱਖ ਵਿਚ ਪਰਵਾਸੀਆਂ ਨਾਲ ਬਹੁਤ ਭੇਦਭਾਵ ਹੋਵੇਗਾ। ਵਿਟੋਰਿਨੋ ਨੇ ਕਿਹਾ ਕਿ ਸਿਹਤ ਨਵੀਂ ਸੰਪਤੀ ਹੈ। ਉਹਨਾਂ ਨੇ ਕੁਝ ਦੇਸ਼ਾਂ ਦੇ ਪ੍ਰਸਤਾਵਾਂ ਦਾ ਉਦਾਹਰਣ ਦਿੱਤਾ, ਜਿਸ ਵਿਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਤੁਰੰਤ ਵਿਸ਼ੇਸ਼ ਪਾਸਪੋਰਟ ਤੇ ਮੋਬਾਈਲ ਫੋਨ ਐਪ ਦੀ ਵਰਤੋਂ ਸ਼ੁਰੂ ਕਰਨ ਦੀ ਗੱਲ ਕਹੀ ਗਈ ਸੀ। ਉਹਨਾਂ ਨੇ ਵੀਰਵਾਰ ਨੂੰ ਕਿਹਾ ਕਿ ਦੁਨੀਆ ਦੇ ਕਈ ਦੇਸ਼ਾਂ ਵਿਚ ਪਰਵਾਸੀਆਂ ਦੀ ਸਿਹਤ ਦੀ ਜਾਂਚ ਕਰਨ ਦੀ ਵਿਵਸਥਾ ਹੈ ਤੇ ਹੁਣ ਮੇਰਾ ਮੰਨਣਾ ਹੈ ਕਿ ਲਗਾਤਾਰ ਪਰਵਾਸੀਆਂ ਲਈ ਸਿਹਤ 'ਤੇ ਨਜ਼ਰ ਰੱਖੇ ਜਾਣ ਦੀ ਮੰਗ ਹੋਰ ਵਧੇਗੀ। ਵਿਟੋਰਿਨੋ ਨੇ ਪੱਤਰਕਾਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲ ਕਰਦੇ ਹੋਏ ਕਿਹਾ ਕਿ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਯਾਤਰਾ ਪਾਬੰਦੀਆਂ ਨੂੰ ਸੀਮਿਤ ਕਰਨ ਦੀ ਕੋਸ਼ਿਸ਼ ਕਰਨ ਨਾਲ ਲੋਕਾਂ ਦੀ ਸਿਹਤ ਪਹਿਲਾਂ ਦੀ ਤੁਲਨਾ ਵਿਚ ਵਧੇਰੇ ਖਤਰੇ ਵਿਚ ਹੈ। 

ਉਹਨਾਂ ਨੇ ਕਿਹਾ ਕਿ ਪੂਰੀ ਦੁਨੀਆ ਵਿਚ ਹਜ਼ਾਰਾਂ ਪਰਵਾਸੀ ਫਸੇ ਹੋਏ ਹਨ। ਦੱਖਣ-ਪੂਰਬੀ ਏਸ਼ੀਆ, ਪੂਰਬੀ ਅਫਰੀਕਾ ਤੇ ਲੈਟਿਨ ਅਮਰੀਕਾ ਵਿਚ ਸਰਹੱਦਾਂ ਬੰਦ ਹਨ ਤੇ ਯਾਤਰਾਵਾਂ 'ਤੇ ਪਾਬੰਦੀ ਹੈ। ਬਹੁਤ ਸਾਰੇ ਲੋਕ ਰਸਤਿਆਂ ਵਿਚ ਹਨ ਤੇ ਉਹਨਾਂ ਵਿਚ ਕੁਝ ਮਹਾਮਾਰੀ ਦੇ ਕਾਰਣ ਘਰਾਂ ਨੂੰ ਪਰਤਣਾ ਚਾਹੁੰਦੇ ਹਨ। ਵਿਟੋਰਿਨੋ ਨੇ ਕਿਹਾ ਕਿ ਉਹ ਫਸੇ ਹੋਏ ਹਨ, ਕੁਝ ਵੱਡੀ ਗਿਣਤੀ ਵਿਚ, ਕੁਝ ਘੱਟ ਗਿਣਤੀ ਵਿਚ, ਸਰਹੱਦੀ ਇਲਾਕਿਆਂ ਵਿਚ ਬਹੁਤ ਮੁਸ਼ਕਿਲ ਹਾਲਾਤਾਂ ਵਿਚ ਫਸੇ ਹੋਏ ਹਨ ਤੇ ਉਹਨਾਂ ਦੇ ਕੋਲ ਨਾਂ ਮਾਤਰ ਹੀ ਸੁਵਿਧਾਵਾਂ ਹਨ ਖਾਸ ਕਰਕੇ ਸਿਹਤ ਜਾਂਚ ਸੁਵਿਧਾਵਾਂ। ਉਹਨਾਂ ਨੇ ਸਾਰੇ ਦੇਸ਼ਾਂ ਵਿਚ ਪਰਵਾਸੀਆਂ ਦੀ ਸਿਹਤ 'ਤੇ ਜ਼ਿਆਦਾ ਤੋਂ ਜ਼ਿਆਦਾ ਧਿਆਨ ਦੇਣ ਦੀ ਅਪੀਲ ਕੀਤੀ।


author

Baljit Singh

Content Editor

Related News