ਕੋਵਿਡ-19 ਨਾਲ ਲੜਨ ਲਈ ਆਈ. ਐੱਮ. ਐੱਫ. ਗੁਆਟੇਮਾਲਾ ਨੂੰ ਦੇਵੇਗਾ 59.4 ਕਰੋੜ ਡਾਲਰ

06/11/2020 3:54:18 PM

ਵਾਸ਼ਿੰਗਟਨ- ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਮੱਧ ਅਮਰੀਕੀ ਦੇਸ਼ ਗੁਆਟੇਮਾਲਾ ਨੂੰ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਨ ਅਤੇ ਹੋਰ ਜ਼ਰੂਰਤਾਂ ਪੂਰੀਆਂ ਕਰਨ ਲਈ 59.4 ਕਰੋੜ ਡਾਲਰ ਦੀ ਵਿੱਤੀ ਮਦਦ ਦੇਣ ਦਾ ਫੈਸਲਾ ਕੀਤਾ ਹੈ। 

ਆਈ. ਐੱਮ. ਐੱਫ. ਨੇ ਬੁੱਧਵਾਰ ਦੇਰ ਰਾਤ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਗੁਆਟੇਮਾਲਾ ਦੀ 59.4 ਕਰੋੜ ਡਾਲਰ ਦੀ ਐਮਰਜੈਂਸੀ ਵਿੱਤੀ ਸਹਾਇਤਾ ਦੀ ਅਪੀਲ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਰਕਮ ਨਾਲ ਦੇਸ਼ ਨੂੰ ਕੋਵਿਡ-19 ਕਾਰਨ ਹੋਏ ਆਰਥਿਕ ਘਾਟੇ ਨੂੰ ਪੂਰਾ ਕਰਨ ਵਿਚ ਸਹਾਇਤਾ ਮਿਲੇਗੀ। ਸੰਗਠਨ ਦੇ ਉਪ ਪ੍ਰਬੰਧ ਨਿਰਦੇਸ਼ਕ ਮਿਤਸੁਹੀਰੋ ਫੁਰੂਸਾਵਾ ਨੇ ਕਿਹਾ ਕਿ ਗੁਆਟੇਮਾਲਾ ਦੇ ਅਧਿਕਾਰੀਆਂ ਨੇ ਇਹ ਸੁਨਿਸ਼ਚਿਤ ਕਰਨ ਲਈ ਆਪਣੀ ਵਚਨਬੱਧਤਾ ਪ੍ਰਗਟ ਕੀਤੀ ਹੈ ਕਿ ਐਮਰਜੈਂਸੀ ਫੰਡ ਨੂੰ ਪਾਰਦਰਸ਼ੀ ਢੰਗ ਨਾਲ ਵਰਤਿਆ ਜਾਵੇਗਾ। 

ਜ਼ਿਕਰਯੋਗ ਹੈ ਕਿ ਗੁਆਟੇਮਾਲਾ ਵਿਚ ਹੁਣ ਤੱਕ ਵਾਇਰਸ ਦੇ 7,866 ਮਾਮਲੇ ਦਰਜ ਕੀਤੇ ਗਏ ਹਨ ਅਤੇ 289 ਲੋਕਾਂ ਦੀ ਮੌਤ ਹੋ ਚੁੱਕੀ ਹੈ। 


Lalita Mam

Content Editor

Related News