ਮੁੰਬਈ ਵਰਗਾ ਹਮਲਾ ਜੇਕਰ ਭਾਰਤ 'ਤੇ ਮੁੜ ਹੁੰਦਾ ਤਾਂ ਪਾਕਿ ਦਾ ਹੋਣਾ ਸੀ ਇਹ ਹਸ਼ਰ

09/19/2019 9:07:50 PM

ਲੰਡਨ (ਏਜੰਸੀ)- ਭਾਰਤ 'ਤੇ ਜੇਕਰ ਦੁਬਾਰਾ ਮੁੰਬਈ ਵਰਗਾ ਅੱਤਵਾਦੀ ਹਮਲਾ ਹੁੰਦਾ ਤਾਂ ਯਕੀਨੀ ਤੌਰ 'ਤੇ ਭਾਰਤੀ ਫੌਜ ਪਾਕਿਸਤਾਨ 'ਤੇ ਹਮਲਾ ਕਰ ਦਿੰਦੀ। ਇਹ ਗੱਲ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਆਪਣੇ ਕਾਰਜਕਾਲ ਦੌਰਾਨ ਦੀਆਂ ਯਾਦਾਂ ਆਪਣੀ ਪੁਸਤਕ ਵਿਚ ਲਿਖੀਆਂ ਹਨ। ਸਾਲ 2010 ਤੋਂ ਲੈ ਕੇ 2016 ਤੱਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਹੇ ਕੈਮਰਨ ਦੇ ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਨਰਿੰਦਰ ਮੋਦੀ, ਦੋਹਾਂ ਨਾਲ ਚੰਗੇ ਸਬੰਧ ਰਹੇ। ਉਨ੍ਹਾਂ ਨੇ ਦੱਸਿਆ ਕਿ ਮਨਮੋਹਨ ਸਿੰਘ ਨੇ ਸਾਫ ਕਰ ਦਿੱਤਾ ਸੀ ਕਿ ਮੁੰਬਈ ਵਰਗਾ ਅੱਤਵਾਦੀ ਹਮਲਾ ਜੇਕਰ ਦੁਬਾਰਾ ਹੋਇਆ ਤਾਂ ਉਨ੍ਹਾਂ ਸਾਹਮਣੇ ਪਾਕਿਸਤਾਨ ਖਿਲਾਫ ਫੌਜੀ ਕਾਰਵਾਈ ਤੋਂ ਇਲਾਵਾ ਕੋਈ ਬਦਲ ਨਹੀਂ ਹੋਵੇਗਾ।

ਮਨਮੋਹਨ ਨੇ ਇਹ ਗੱਲ ਖੁਦ ਕੈਮਰਨ ਤੋਂ ਉਨ੍ਹਾਂ ਦੇ ਭਾਰਤ ਦੌਰੇ ਵਿਚ ਕਹੀ ਸੀ। ਜ਼ਿਕਰਯੋਗ ਹੈ ਕਿ 2008 ਦੇ ਮੁੰਬਈ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਖਿਲਾਫ ਫੌਜੀ ਕਾਰਵਾਈ ਦੇ ਕਾਫੀ ਨੇੜੇ ਪਹੁੰਚ ਗਿਆ ਸੀ। ਅਮਰੀਕਾ ਅਤੇ ਪੱਛਮੀ ਦੇਸ਼ਾਂ ਦੇ ਦਬਾਅ ਤੋਂ ਬਾਅਦ ਪਾਕਿਸਤਾਨ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਕਈ ਅੱਤਵਾਦੀ ਕਮਾਂਡਰਾਂ ਨੂੰ ਗ੍ਰਿਫਤਾਰ ਕੀਤਾ ਸੀ। ਕੈਮਰਨ ਨੇ ਦੱਸਿਆ ਕਿ ਉਹ ਭਾਰਤ ਦੇ ਨਾਲ ਉਪ ਨਿਵੇਸ਼ਵਾਦ ਦੀ ਮਾਨਸਿਕਤਾ ਤੋਂ ਉਬਰ ਕੇ ਸਬੰਧ ਵਿਕਸਿਤ ਕਰਨਾ ਚਾਹੁੰਦੇ ਸਨ। ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ਾਂ ਵਿਚਾਲੇ ਆਧੁਨਿਕ ਯੁਗ ਵਿਚ ਲੋੜ ਮੁਤਾਬਕ ਸਹਿਯੋਗ ਦਾ ਸਭ ਤੋਂ ਚੰਗਾ ਤਰੀਕਾ ਹੈ। ਇਸ ਸਿਲਸਿਲੇ ਵਿਚ ਭਾਰਤੀ ਮੂਲ ਦੇ ਬ੍ਰਿਟਿਸ਼ ਉਦਯੋਗਪਤੀ ਸਾਡੇ ਰਿਸ਼ਤਿਆਂ ਨੂੰ ਅੱਗੇ ਵਧਾਉਣ ਦੇ ਸਭ ਤੋਂ ਚੰਗਾ ਜ਼ਰੀਆ ਬਣ ਸਕਦੇ ਹਨ।

ਸਾਬਕਾ ਪ੍ਰਧਾਨ ਮੰਤਰੀ ਨੇ ਆਪਣੀ ਪੁਸਤਕ ਵਿਚ ਭਾਰਤੀ ਪ੍ਰਧਾਨ ਮੰਤਰੀ ਮੋਦੀ ਦੇ ਬ੍ਰਿਟੇਨ ਦੌਰੇ ਵਿਚ ਵੇਂਬਲੇ ਸਟੇਡੀਅਮ ਵਿਚ ਆਯੋਜਿਤ ਪ੍ਰੋਗਰਾਮ ਵਿਚ ਇਕੱਠਿਆਂ ਸ਼ਿਰਕਤ ਕਰਨ ਦੀ ਘਟਨਾ ਨੂੰ ਵੀ ਯਾਦ ਕੀਤਾ ਹੈ। ਲਿਖਿਆ ਹੈ ਕਿ ਉਹ ਵੇਂਬਲੇ ਸਟੇਡੀਅਮ ਵਿਚ ਆਯੋਜਿਤ ਸਭ ਤੋਂ ਵੱਡੇ ਪ੍ਰੋਗਰਾਮਾਂ ਵਿਚੋਂ ਇਕ ਸੀ। ਇਹ ਪ੍ਰੋਗਰਾਮ ਮੋਦੀ ਦੇ ਸਵਾਗਤ ਵਿਚ ਬ੍ਰਿਟੇਨ ਵਿਚ ਰਹਿਣ ਵਾਲੇ ਭਾਰਤੀ ਭਾਈਚਾਰੇ ਨੇ 2015 ਵਿਚ ਆਯੋਜਿਤ ਕੀਤਾ ਸੀ।


Sunny Mehra

Content Editor

Related News