ਖੂਨ ’ਚ ਲੰਬੇ ਸਮੇਂ ਤੱਕ ਸਰਗਰਮ ਰਹਿਣ ਵਾਲੀ ਐਂਟੀਬਾਡੀ ਦੀ ਹੋਈ ਪਛਾਣ

Friday, Oct 09, 2020 - 11:43 PM (IST)

ਖੂਨ ’ਚ ਲੰਬੇ ਸਮੇਂ ਤੱਕ ਸਰਗਰਮ ਰਹਿਣ ਵਾਲੀ ਐਂਟੀਬਾਡੀ ਦੀ ਹੋਈ ਪਛਾਣ

ਵਾਸ਼ਿੰਗਟਨ-ਭਾਰਤ ਸਮੇਤ ਵਿਗਿਆਨੀਆਂ ਦੀ ਇਕ ਟੀਮ ਨੇ ਖੂਨ ਅਤੇ ਲਾਰ ’ਚ ਲੰਬੇ ਸਮੇਂ ਤੱਕ ਸਰਗਰਮ ਰਹਿਣ ਵਾਲੀ ਐਂਟੀਬਾਡੀ ਦੀ ਪਛਾਣ ਕੀਤੀ ਹੈ। ਉਨ੍ਹਾਂ ਨੇ ਇਸ ਐਂਟੀਬਾਡੀ ਦੀ ਮੌਜੂਦਗੀ ਨੂੰ ਸਾਬਤ ਕੀਤਾ ਹੈ ਜੋ ਕੋਰੋਨਾ ਵਾਇਰਸ ਮਰੀਜ਼ਾਂ ’ਚ ਤਿੰਨ ਮਹੀਨੇ ਤੱਕ ਖੂਨ ਅਤੇ ਲਾਰ ’ਚ ਇਸ ਘਾਤਕ ਵਾਇਰਸ ਨੂੰ ਨਿਸ਼ਾਨਾ ਬਣਾ ਸਕਦੀ ਹੈ। ਇਸ ਸਿੱਟੇ ਨਾਲ ਵਾਇਰਲ ਇਨਫੈਕਸ਼ਨ ਲਈ ਜਾਂਚ ਦੀਆਂ ਚੋਣਵੀਆਂ ਵਿਧੀਆਂ ਦਾ ਰਸਤਾ ਖੁੱਲ੍ਹ ਸਕਦਾ ਹੈ।

ਜਰਨਲ ਸਾਇੰਸ ’ਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਇੰਮਿਊਨੋਗਲੋਬੁਲਿਨ ਜੀ (ਆਈ.ਜੀ.ਜੀ.) ਵਰਗ ਦੀ ਐਂਟੀਬਾਡੀ ਦੀ ਪਛਾਣ ਕੀਤੀ ਗਈ ਹੈ। ਇਸ ਵਰਗ ਦੀ ਐਂਟੀਬਾਡੀ ਲੰਬੇ ਸਮੇਂ ਤੱਕ ਸਰਗਰਮ ਰਹਿੰਦਾ ਹੈ। ਇਹ ਐਂਟੀਬਾਡੀ ਨਾ ਸਿਰਫ ਨਵੇਂ ਲੱਛਣਾਂ ਦੇ ਤੌਰ ’ਤੇ ਕੰਮ ਕਰ ਸਕਦੀ ਹੈ ਬਲਕਿ ਇਸ ਨਾਲ ਕੋਰੋਨਾ ਦਾ ਕਾਰਣ ਬਣਨ ਵਾਲੇ ਸੋਰਸ-ਕੋਵੀ-2 ਵਿਰੁੱਧ ਇਮਿਊਨ ਰਿਸਪਾਂਸ ਦਾ ਮੂਲਾਂਕਣ ਵੀ ਕੀਤਾ ਜਾ ਸਕਦਾ ਹੈ।

ਅਮਰੀਕਾ ਦੇ ਹਾਰਵਰਡ ਮੈਡੀਕਲ ਸੂਕਲ ਦੇ ਖੋਜਕਾਰਾਂ ਮੁਤਾਬਕ ਇਸ ਐਂਟੀਬਾਡੀ ਦੀ ਖੂਨ ਅਤੇ ਲਾਰ ਦੋਵਾਂ ’ਚ ਸਾਮਾਨ ਰੂਪ ਨਾਲ ਪਛਾਣ ਕੀਤੀ ਜਾ ਸਕਦੀ ਹੈ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਐਂਟੀਬਾਡੀ ਟੈਸਟਿੰਗ ਲਈ ਲਾਰ ਨੂੰ ਇਕ ਚੋਣਵੇਂ ਜੈਵ ਤਰਲ ਪਦਾਰਥ ਦੇ ਤੌਰ ’ਤੇ ਇਸਤੇਮਾਲ ਕੀਤਾ ਜਾ ਸਕਦਾ ਹੈ।
ਇਸ ਅਧਿਐਨ ਨਾਲ ਜੁੜੀ ਭਾਰਤੀ ਮੂਲ ਦੀ ਵਿਗਿਆਨੀ ਅਨੀਤਾ ਅਤੇ ਉਨ੍ਹਾਂ ਦੀ ਟੀਮ ਨੇ 122 ਦਿਨਾਂ ਤੱਕ 343 ਕੋਰੋਨਾ ਮਰੀਜ਼ਾਂ ਦੇ ਖੂਨ ’ਚ ਐਂਟੀਬਾਡੀ ਰਿਸਪਾਂਸ ਦਾ ਮੂਲਾਂਕਣ ਕੀਤਾ।

ਫਿਰ ਇਸ ਦੀ ਤੁਲਨਾ ਉਨ੍ਹਾਂ 1548 ਲੋਕਾਂ ਨਾਲ ਕੀਤੀ ਜਿਨ੍ਹਾਂ ਦੇ ਖੂਨ ਦੇ ਨਮੂਨੇ ਮਹਾਮਾਰੀ ਤੋਂ ਪਹਿਲਾਂ ਲਏ ਗਏ ਸਨ। ਉਨ੍ਹਾਂ ਨੇ ਪੀੜਤਾਂ ’ਚ ਕੋਰੋਨਾ ਲੱਛਣ ਉਭਰਨ ਤੋਂ ਬਾਅਦ 15 ਤੋਂ 28 ਹਫਤਿਆਂ ਦੌਰਾਨ ਆਈ.ਜੀ.ਜੀ., ਆਈ.ਜੀ.ਏ., ਆਈ.ਜੀ.ਐੱਮ. ਵਰਗ ਦੀ ਐਂਟੀਬਾਡੀ ਦੀ ਸੰਵੇਦਨਸ਼ੀਲਤਾ ’ਤੇ ਵੀ ਧਿਆਨ ਦਿੱਤਾ। ਇਨ੍ਹਾਂ ’ਚ ਆਈ.ਜੀ.ਜੀ. ਵਰਗ ਦੀ ਐਂਟੀਬਾਡੀ ਨੂੰ 90 ਦਿਨਾਂ ਤੱਕ ਸਰਗਰਮ ਪਾਇਆ ਗਿਆ।


author

Karan Kumar

Content Editor

Related News