ਟੈਕਸਾਸ ''ਚ ਬਰਫੀਲੇ ਤੂਫਾਨ ਦੇ ਮੱਦੇਨਜ਼ਰ ਟੀਕਾਕਰਣ ਲਈ ਭੇਜੇ ਜਾਣਗੇ ਸੈਨਾ ਦੇ ਜਵਾਨ

02/18/2021 12:13:09 PM

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੇ ਸ਼ਹਿਰਾਂ ਅਤੇ ਰਾਜਾਂ ਵਿੱਚ ਸੈਨਾ ਦੇ ਜਵਾਨ ਟੀਕਾਕਰਣ ਪ੍ਰਕਿਰਿਆ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਸੈਨਿਕਾਂ ਦੇ ਸਹਿਯੋਗ ਨਾਲ ਟੀਕਾਕਰਨ ਕੇਂਦਰਾਂ ਵਿੱਚ ਕੋਰੋਨਾ ਟੀਕੇ ਦੀ ਵੰਡ ਅਤੇ ਹੋਰ ਕੰਮਾਂ ਵਿੱਚ ਸਹਾਇਤਾ ਪ੍ਰਾਪਤ ਹੁੰਦੀ ਹੈ। ਮੌਜੂਦਾ ਸਮੇਂ ਦੇਸ਼ ਦੇ ਕਈ ਰਾਜਾਂ ਵਿੱਚ ਬਰਫ਼ੀਲੇ ਤੂਫਾਨ ਕਾਰਨ ਰੋਜ਼ਾਨਾ ਜਨ ਜੀਵਨ ਦੇ ਇਲਾਵਾ ਟੀਕਾਕਰਣ ਪ੍ਰਕਿਰਿਆ ਵੀ ਪ੍ਰਭਾਵਿਤ ਹੋਈ ਹੈ, ਜਿਹਨਾਂ ਵਿੱਚ ਟੈਕਸਾਸ ਸਭ ਤੋਂ ਪ੍ਰਮੁੱਖ ਹੈ।ਇਸ ਲਈ ਭਵਿੱਖੀ ਐਮਰਜੈਂਸੀ ਪ੍ਰਬੰਧਨ ਏਜੰਸੀ (ਫੇਮਾ) ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਟੈਕਸਾਸ ਸਮੇਤ ਕੁਝ ਹੋਰ ਖੇਤਰਾਂ ਵਿੱਚ ਬਰਫ਼ੀਲੇ ਤੂਫਾਨ ਦੌਰਾਨ ਸੈਨਿਕਾਂ ਦੁਆਰਾ ਟੀਕਾਕਰਣ ਵਿੱਚ ਮੱਦਦ ਲਈ ਜਾਵੇਗੀ। 

ਇਹਨੀਂ ਦਿਨੀ ਸਰਦੀਆਂ ਦੇ ਤੂਫਾਨ ਕਾਰਨ ਟੈਕਸਾਸ ਵਿੱਚ ਹੋਈ ਭਾਰੀ ਬਰਫ਼ਬਾਰੀ ਕਾਰਨ ਹਿਊਸਟਨ ਦੇ ਇੱਕ ਟੀਕਾਕਰਣ ਕੇਂਦਰ ਵਿੱਚ ਬਿਜਲੀ ਬੰਦ ਹੋਣ ਕਰਕੇ 8,000 ਤੋਂ ਵੱਧ ਕੋਵਿਡ-19 ਟੀਕੇ ਦੀਆਂ ਖੁਰਾਕਾਂ ਬਰਬਾਦ ਹੋ ਗਈਆਂ ਹਨ। ਅਸਟਿਨ ਦੇ ਮੇਅਰ ਸਟੀਵ ਐਡਲਰ ਅਨੁਸਾਰ ਵੀ ਠੰਡੇ ਤਾਪਮਾਨ ਕਾਰਨ ਟੀਕਾਕਰਣ ਕੇਂਦਰ ਖੋਲ੍ਹਣ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਬਰਫ਼ੀਲੇ ਮੌਸਮ ਵਿੱਚ ਟੀਕਾਕਰਨ ਨੂੰ ਯਕੀਨੀ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਵਧਾਉਣ ਦੀ ਜਰੂਰਤ ਹੈ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਕੋਵਿਡ ਟੈਸਟ ਨਾ ਕਰਵਾਉਣ 'ਤੇ 750 ਡਾਲਰ ਦਾ ਜੁਰਮਾਨਾ

ਇਸ ਮੌਸਮੀ ਸਥਿਤੀ ਵਿੱਚ ਸੰਯੁਕਤ ਰਾਜ ਦੇ ਉੱਤਰੀ ਕਮਾਂਡ ਦੇ ਮੁਖੀ ਜਨਰਲ ਗਲੇਨ ਵੈਨਹੈਰਕ ਅਨੁਸਾਰ ਸੈਨਿਕ ਅਮਲੇ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹਨ ਪਰ ਉਨ੍ਹਾਂ ਨੂੰ ਇਸ ਸਮੇਂ ਤਾਇਨਾਤ ਕਰਨ ਦੀ ਜ਼ਿੰਮੇਵਾਰੀ ਨਹੀਂ ਸੌਂਪੀ ਗਈ ਹੈ। ਜਦਕਿ ਅਗਲੇ ਹਫਤੇ, ਏਅਰਫੋਰਸ ਹਿਊਸਟਨ ਅਤੇ ਬਰੁਕਲਿਨ ਲਈ ਆਪਣੀਆਂ ਟੀਮਾਂ ਭੇਜੇਗੀ ਅਤੇ ਆਰਮੀ ਦੇ ਨਾਲ ਮਰੀਨ ਕੋਰ ਦੀ ਟੀਮ ਡੈਲਾਸ ਦੀ ਯਾਤਰਾ ਕਰੇਗੀ, ਜਦੋਂਕਿ ਨੇਵੀ ਦੇ ਮੈਂਬਰ ਨਿਊਯਾਰਕ ਦੇ ਕਵੀਨਜ਼ ਜਾ ਰਹੇ ਹਨ। ਇਹਨਾਂ ਸਾਰੀਆਂ ਸਾਈਟਾਂ ਦੇ 24 ਫਰਵਰੀ ਤੱਕ ਚਾਲੂ ਹੋਣ ਦੀ ਉਮੀਦ ਹੈ।


Vandana

Content Editor

Related News