ਰਿਸ਼ੀ ਸੁਨਕ ਦਾ ਵੱਡਾ ਬਿਆਨ, ਕਿਹਾ-ਝੂਠੇ ਵਾਅਦੇ ਕਰਕੇ ਜਿੱਤਣ ਨਾਲੋਂ ਹਾਰਨਾ ਪਸੰਦ ਕਰਾਂਗਾ

Thursday, Aug 11, 2022 - 01:20 PM (IST)

ਰਿਸ਼ੀ ਸੁਨਕ ਦਾ ਵੱਡਾ ਬਿਆਨ, ਕਿਹਾ-ਝੂਠੇ ਵਾਅਦੇ ਕਰਕੇ ਜਿੱਤਣ ਨਾਲੋਂ ਹਾਰਨਾ ਪਸੰਦ ਕਰਾਂਗਾ

ਲੰਡਨ (ਭਾਸ਼ਾ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਰਿਸ਼ੀ ਸੁਨਕ ਨੇ ਕਿਹਾ ਹੈ ਕਿ ਉਹ ਆਰਥਿਕ ਸੰਕਟ ਨਾਲ ਨਜਿੱਠਣ ਦੀ ਆਪਣੀ ਯੋਜਨਾ ਬਾਰੇ ਝੂਠੇ ਵਾਅਦੇ ਕਰਕੇ ਜਿੱਤਣ ਨਾਲੋਂ ਹਾਰਨਾ ਪਸੰਦ ਕਰਨਗੇ। ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਯੂਕੇ ਦੇ ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਉਹ ਕਮਜ਼ੋਰ ਪਰਿਵਾਰਾਂ ਦੀ ਭਲਾਈ ਲਈ ਕੰਮ ਕਰਨ ਲਈ ਵਚਨਬੱਧ ਹਨ।ਫਿਲਹਾਲ ਸੁਨਕ ਅਤੇ ਉਨ੍ਹਾਂ ਦੀ ਵਿਰੋਧੀ ਬ੍ਰਿਟਿਸ਼ ਵਿਦੇਸ਼ ਮੰਤਰੀ ਲਿਜ਼ ਟਰਸ ਇਸ ਮੁੱਦੇ 'ਤੇ ਆਹਮੋ-ਸਾਹਮਣੇ ਹਨ। ਟਰਸ ਨੇ ਟੈਕਸ ਕਟੌਤੀ ਦਾ ਵਾਅਦਾ ਕੀਤਾ ਹੈ, ਜਿਸ ਨੂੰ ਲੈ ਕੇ ਸਾਬਕਾ ਵਿੱਤ ਮੰਤਰੀ ਸੁਨਕ ਨੇ ਦਾਅਵਾ ਕੀਤਾ ਕਿ ਇਸ ਨਾਲ ਸਿਰਫ ਅਮੀਰ ਪਰਿਵਾਰਾਂ ਨੂੰ ਫਾਇਦਾ ਹੋਵੇਗਾ ਨਾ ਕਿ ਉਹਨਾਂ ਨੂੰ ਜਿਨ੍ਹਾਂ ਨੂੰ ਇਸਦੀ ਸਭ ਤੋਂ ਵੱਧ ਲੋੜ ਹੈ। 42 ਸਾਲਾ ਸੁਨਕ ਨੇ ਕਿਹਾ ਕਿ ਮੈਂ ਝੂਠੇ ਵਾਅਦੇ ਕਰਕੇ ਜਿੱਤਣ ਦੀ ਬਜਾਏ ਹਾਰਨਾ ਪਸੰਦ ਕਰਾਂਗਾ। 

ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਵੱਲੋਂ ਦੋਵਾਂ ਉਮੀਦਵਾਰਾਂ 'ਤੇ ਸਵਾਲ ਚੁੱਕੇ ਜਾ ਰਹੇ ਹਨ। ਇਹ ਮੈਂਬਰ ਚੋਣ ਵਿਚ ਵੋਟ ਪਾਉਣਗੇ। ਇਸ ਦੌਰਾਨ ਮਹਿੰਗਾਈ ਅਤੇ ਕੀਮਤਾਂ ਵਧਣ ਦਾ ਮੁੱਦਾ ਹਾਵੀ ਹੁੰਦਾ ਨਜ਼ਰ ਆ ਰਿਹਾ ਹੈ। ਸੁਨਕ ਨੇ ਕੋਵਿਡ-19 ਗਲੋਬਲ ਮਹਾਮਾਰੀ ਕਾਰਨ ਲਗਾਏ ਗਈ ਤਾਲਾਬੰਦੀ ਦੌਰਾਨ ਵਿੱਤ ਮੰਤਰੀ ਵਜੋਂ ਆਪਣੇ ਕੰਮ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਲੋਕ ਮੇਰੇ ਕੰਮ ਦੇ ਆਧਾਰ 'ਤੇ ਮੇਰਾ ਨਿਰਣਾ ਕਰ ਸਕਦੇ ਹਨ, ਜਦੋਂ ਇਸ ਸਾਲ ਦੇ ਸ਼ੁਰੂ 'ਚ ਬਿੱਲ 1200 ਪੌਂਡ ਤੋਂ ਜ਼ਿਆਦਾ ਆ ਰਹੇ ਸਨ, ਉਦੋ ਮੈਂ ਇਹ ਯਕੀਨੀ ਬਣਾਇਆ ਕਿ ਕਮਜ਼ੋਰ ਵਰਗਾਂ ਦੇ ਬਿੱਲ ਸਿਰਫ 1,200 ਪੋਂਡ ਦੇ ਆਸ-ਪਾਸ ਹੀ ਆਉਣ। 

ਪੜ੍ਹੋ ਇਹ ਅਹਿਮ ਖ਼ਬਰ- ਯੂਕੇ 'ਚ ਆਈਐਸ ਦੇ 'ਬੀਟਲਜ਼' ਅੱਤਵਾਦੀ ਸੈੱਲ ਦਾ ਚੌਥਾ ਮੈਂਬਰ ਗ੍ਰਿਫ਼ਤਾਰ

ਸੁਨਕ ਨੇ ਵਾਅਦਾ ਕੀਤਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣੇ ਜਾਂਦੇ ਹਨ ਤਾਂ ਉਹ ਉਸ ਕੰਮ ਨੂੰ ਅੱਗੇ ਵਧਾਉਣਗੇ। ਉਨ੍ਹਾਂ ਕਿਹਾ ਕਿ ਮੈਂ ਜਾਣਦਾ ਹਾਂ ਕਿ ਲੱਖਾਂ ਲੋਕ ਮਹਿੰਗਾਈ ਤੋਂ ਚਿੰਤਤ ਹਨ, ਖਾਸ ਤੌਰ 'ਤੇ ਉਨ੍ਹਾਂ ਦੇ ਬਿਜਲੀ ਦੇ ਬਿੱਲਾਂ ਨੂੰ ਲੈ ਕੇ। ਮੇਰਾ ਕਹਿਣਾ ਹੈ ਕਿ ਜੇਕਰ ਮੈਂ ਪ੍ਰਧਾਨ ਮੰਤਰੀ ਬਣਿਆ, ਤਾਂ ਮੈਂ ਉਨ੍ਹਾਂ ਪਰਿਵਾਰਾਂ ਦੀ ਮਦਦ ਲਈ ਹੋਰ ਵੀ ਕਰਾਂਗਾ, ਜਿਨ੍ਹਾਂ ਨੂੰ ਸਭ ਤੋਂ ਵੱਧ ਮਦਦ ਦੀ ਲੋੜ ਹੈ। ਸਥਿਤੀ ਹੁਣ ਇਸ ਸਾਲ ਦੀ ਸ਼ੁਰੂਆਤ ਨਾਲੋਂ ਵੀ ਮਾੜੀ ਹੈ, ਜਦੋਂ ਮੈਂ ਇਨ੍ਹਾਂ ਉਪਾਵਾਂ ਦਾ ਐਲਾਨ ਕੀਤਾ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News