ਵ੍ਹਾਈਟ ਹਾਊਸ ਦੀ ਕੋਰੋਨਾ ਸਲਾਹਕਾਰ ''ਤੇ ਮੈਨੂੰ ਵਿਸ਼ਵਾਸ ਨਹੀਂ : ਨੈਂਸੀ ਪੇਲੋਸੀ

Monday, Aug 03, 2020 - 12:41 AM (IST)

ਵ੍ਹਾਈਟ ਹਾਊਸ ਦੀ ਕੋਰੋਨਾ ਸਲਾਹਕਾਰ ''ਤੇ ਮੈਨੂੰ ਵਿਸ਼ਵਾਸ ਨਹੀਂ : ਨੈਂਸੀ ਪੇਲੋਸੀ

ਵਾਸ਼ਿੰਗਟਨ - ਅਮਰੀਕੀ ਸੰਸਦ ਦੇ ਹੇਠਲੀ ਸਦਨ 'ਹਾਊਸ ਆਫ ਰਿਪ੍ਰੈਜੇਂਟੇਟਿਵਸ' ਦੀ ਸਪੀਕਰ ਨੈਂਸੀ ਪੇਲੋਸੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵ੍ਹਾਈਟ ਹਾਊਸ ਦੀ ਕੋਰੋਨਾ ਵਾਇਰਸ ਟਾਸਕ ਫੋਰਸ ਦੀ ਸੰਯੋਜਕ ਡਾਕਟਰ ਡੇਬੋਰਾ ਬ੍ਰਿਕਸ 'ਤੇ ਵਿਸ਼ਵਾਸ ਨਹੀਂ ਹੈ। ਇਕ ਅਮਰੀਕੀ ਟੀ. ਵੀ. ਨਾਲ ਗੱਲ ਕਰਦੇ ਹੋਏ ਡੈਮੋਕ੍ਰੇਟ ਪਾਰਟੀ ਦੀ ਨੇਤਾ ਨੈਂਸੀ ਪੇਲੋਸੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵਾਇਰਸ ਅਤੇ ਮਹਾਮਾਰੀ ਦੇ ਬਾਰੇ ਵਿਚ ਗਲਤ ਜਾਣਕਾਰੀਆਂ ਫੈਲਾ ਰਹੇ ਹਨ ਅਤੇ ਡਾਕਟਰ ਡੇਬੋਰਾ ਬ੍ਰਿਕਸ ਨੂੰ ਟਰੰਪ ਨੇ ਹੀ ਨਿਯੁਕਤ ਕੀਤਾ ਹੈ, ਤਾਂ ਮੈਨੂੰ ਤਾਂ ਉਨ੍ਹਾਂ 'ਤੇ ਵਿਸ਼ਵਾਸ ਨਹੀਂ ਹੈ। ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਰਾਸ਼ਟਰਪਤੀ ਟਰੰਪ ਲਗਾਤਾਰ ਕੋਵਿਡ-19 ਨਾਲ ਜੁੜੇ ਬਿਆਨਾਂ ਲਈ ਆਲੋਚਨਾ ਝੇਲਦੇ ਰਹੇ ਹਨ ਅਤੇ ਇਸ ਵਿਚਾਲੇ ਉਨ੍ਹਾਂ ਨੇ ਅਜਿਹੇ ਦਾਅਵੇ ਵੀ ਕੀਤੇ ਜੋ ਪੂਰੀ ਤਰ੍ਹਾਂ ਨਾਲ ਗਲਤ ਸਾਬਿਤ ਹੋਏ।

ਪਿਛਲੇ ਹਫਤੇ ਇਕ ਅਖਬਾਰ ਨੂੰ ਦਿੱਤੇ ਇੰਟਰਵਿਊ ਵਿਚ ਨੈਂਸੀ ਪੇਲੋਸੀ ਨੇ ਕਿਹਾ ਸੀ ਕਿ ਡੇਬੋਰਾ ਤੋਂ ਖਰਾਬ ਕੁਝ ਹੋ ਨਹੀਂ ਸਕਦਾ। ਦੁਆ ਕਰਿਓ, ਕਿੰਨਾ ਹੱਥਾਂ ਵਿਚ ਅਮਰੀਕੀ ਲੋਕਾਂ ਦੀ ਜ਼ਿੰਦਗੀ ਸੌਂਪੀ ਗਈ ਹੈ। ਨੈਂਸੀ ਪੇਲੋਸੀ ਹਾਲਾਂਕਿ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇੰਫੈਕਸ਼ੀਅਸ ਡਿਜ਼ੀਜ ਦੇ ਡਾਇਰੈਕਟਰ ਡਾਕਟਰ ਐਂਥਨੀ ਫਾਓਚੀ ਨੂੰ ਇਕ ਹੀਰੋ ਦੱਸਦੀ ਰਹੀ ਹੈ ਪਰ ਟਰੰਪ ਦੀ ਖਾਸ ਸਮਝੀ ਜਾਣ ਵਾਲੀ ਡੇਬੋਰਾ ਬ੍ਰਿਕਸ ਨੂੰ ਲੈ ਕੇ ਉਹ ਕਾਫੀ ਆਲੋਚਨਾਤਮਕ ਰਹੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਟਰੰਪ ਨੇ ਡੇਬੋਰਾ ਨੂੰ ਜੋ ਅਹਿਮ ਜ਼ਿੰਮੇਵਾਰੀ ਦਿੱਤੀ ਹੈ, ਉਹ ਉਸ ਦੇ ਲਈ ਸਮਰੱਥ ਨਹੀਂ ਹੈ। ਨੈਂਸੀ ਦੀ ਟਿੱਪਣੀ ਦੇ ਬਾਰੇ ਵਿਚ ਜਦ ਐਤਵਾਰ ਨੂੰ ਪ੍ਰੈਸ ਵਾਰਤਾ ਵਿਚ ਡੇਬੋਰਾ ਤੋਂ ਸਵਾਲ ਕੀਤਾ ਗਿਆ, ਤਾਂ ਉਨ੍ਹਾਂ ਨੇ ਕਿਹਾ ਕਿ ਮੇਰੇ ਬਾਰੇ ਵਿਚ ਅਜਿਹੀ ਟਿੱਪਣੀ ਕਦੇ ਨਹੀਂ ਕੀਤੀ ਗਈ। ਕਿਸੇ ਨੇ ਕਦੇ ਮੈਨੂੰ ਅਵਿਗਿਆਨਕ ਜਾਂ ਡਾਟਾ ਦੀ ਸਮਝ ਨਾ ਰੱਖਣ ਵਾਲਾ ਨਹੀਂ ਦੱਸਿਆ। 40 ਸਾਲ ਤੋਂ ਮੈਂ ਸਰਵਿਸ ਵਿਚ ਹਾਂ ਅਤੇ ਬੁਨਿਆਦੀ ਸਿਧਾਂਤਾਂ ਦੇ ਆਧਾਰ 'ਤੇ ਲੋਕਾਂ ਲਈ ਬਿਹਤਰ ਪ੍ਰੋਗਰਾਮ ਤਿਆਰ ਕਰਨ ਦਾ ਕੰਮ ਕਰਦੀ ਰਹੀ ਹਾਂ ਅਤੇ ਅੱਗੇ ਵੀ ਕਰਦੀ ਰਹਾਂਗੀ।


author

Khushdeep Jassi

Content Editor

Related News