ਦੌਰੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ, ਭਾਰਤ ਆਉਣਾ ਸਨਮਾਨ ਦੀ ਗੱਲ : ਡੋਨਾਲਡ ਟਰੰਪ

02/15/2020 3:22:06 PM

ਨਵੀਂ ਦਿੱਲੀ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੌਰੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਡੋਨਾਲਡ ਟਰੰਪ ਨੇ ਕੱਲ੍ਹ ਟਵੀਟ 'ਚ ਕਿਹਾ ਕਿ ਫੇਸਬੁੱਕ ਦੇ ਪ੍ਰਮੁੱਖ ਮਾਰਕ ਜੁਕਰਬਰਕ ਨੇ ਹੁਣੇ ਜਿਹੇ ਕਿਹਾ ਕਿ ਫੇਸਬੁੱਕ 'ਤੇ ਡੋਨਾਲਡ ਟਰੰਪ ਨੰਬਰ 1 'ਤੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੂਜੇ ਨੰਬਰ 'ਤੇ ਹਨ। ਮੈਂ 2 ਹਫਤਿਆਂ 'ਚ ਭਾਰਤ ਜਾ ਰਿਹਾ ਹਾਂ ਅਤੇ ਇਸ ਦੌਰੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ।

 

ਜ਼ਿਕਰਯੋਗ ਹੈ ਕਿ 24 ਅਤੇ 25 ਫਰਵਰੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੌਰੇ 'ਤੇ ਹਨ। ਇਸ ਦੌਰੇ ਦੌਰਾਨ ਕੋਈ ਵੱਡੀ ਟ੍ਰੇਡ ਡੀਲ ਹੋਣ ਦੀ ਢੁੱਕਵੀਂ ਜਾਣਕਾਰੀ ਨਹੀਂ ਹੈ ਕਿਉਂਕਿ ਰਾਸ਼ਟਰਪਤੀ ਟਰੰਪ ਦੇ ਨਾਲ ਕੋਈ ਬਿਜ਼ਨੈੱਸ ਡੈਲੀਗੇਸ਼ਨ ਦੇ ਆਉਣ ਦਾ ਕੰਫਰਮੇਸ਼ਨ ਨਹੀਂ ਹੈ। ਪਰ ਅਹਿਮਦਾਬਾਦ 'ਚ ਕੇਮ ਛੋ ਟਰੰਪ ਸਮੇਤ ਕਈ ਪ੍ਰੋਗਰਾਮ ਹਨ।

ਡੋਨਾਲਡ ਟਰੰਪ ਦੇ ਭਾਰਤ ਦੌਰੇ ਦਾ ਸ਼ਡਿਊਲ

- ਡੋਨਾਲਡ ਟਰੰਪ 24 ਫਰਵਰੀ ਨੂੰ ਅਹਿਮਦਾਬਾਦ ਪਹੁੰਚਣਗੇ


- ਸਿੱਧੇ ਟਰੰਪ ਏਅਰਪੋਰਟ ਤੋਂ ਸਾਬਰਮਤੀ ਆਸ਼ਰਮ ਜਾਣਗੇ


- ਹਿਰਦੈ ਕੁੰਜ, ਚਰਖਾ ਅਜਾਇਬ ਘਰ ਵਿਚ ਸਮਾਂ ਬਤੀਤ ਕਰੇਗਾ


- ਲੱਖਾਂ ਲੋਕ ਟਰੰਪ ਦੇ ਸਵਾਗਤ ਲਈ ਇਕੱਠੇ ਹੋਣਗੇ


- ਰਸਤੇ ਵਿਚ ਭਾਰਤੀ ਸੰਸਕ੍ਰਿਤੀ ਝਾਂਕੀ ਦੇ ਸਟਾਲ ਲਗਾਏ ਜਾਣਗੇ


- 1.10 ਲੱਖ ਲੋਕ ਟਰੰਪ ਨੂੰ ਸੁਣਨ ਲਈ ਮੋਟੇਰਾ ਵਿਚ ਮੌਜੂਦ ਹੋਣਗੇ


- ਮੋਟੇਰਾ ਸਟੇਡੀਅਮ ਵਿਖੇ ਇਕ 'ਕੇਮ ਛੋ ਟਰੰਪ' ਦਾ ਆਯੋਜਨ ਹੋਵੇਗਾ


- ਟਰੰਪ ਅਤੇ ਮੋਦੀ 24 ਦੀ ਰਾਤ ਨੂੰ ਦਿੱਲੀ ਪਰਤਣਗੇ


Related News