ਕੋਰੋਨਾ ਨੂੰ ਰੋਕਣ ''ਚ ਹਾਇਡ੍ਰੋਕਸਿਕਲੋਰੋਕਿਨ ਦਾ ਇਸਤੇਮਾਲ ਹੋ ਸਕਦੈ : ਰੂਸ

06/03/2020 11:04:26 PM

ਮਾਸਕੋ - ਰੂਸ ਦੇ ਸਿਹਤ ਮੰਤਰਾਲੇ ਨੇ ਹਾਇਡ੍ਰੋਕਸਿਕਲੋਰੋਕਿਨ ਨੂੰ ਕੋਰੋਨਾਵਾਇਰਸ ਮਹਾਮਾਰੀ ਦੀ ਰੋਕਥਾਮ ਲਈ ਇਕ ਦਵਾਈ ਦੇ ਤੌਰ 'ਤੇ ਇਸਤੇਮਾਲ ਕੀਤੇ ਜਾਣ ਦੀ ਸਿਫਾਰਸ਼ ਕੀਤੀ ਹੈ। ਸਿਹਤ ਮੰਤਰਾਲੇ ਨੇ ਕੋਰੋਨਾਵਾਇਰਸ ਦੇ ਇਲਾਜ 'ਤੇ ਤਾਜ਼ਾ ਸਿਫਾਰਸ਼ਾਂ ਵਿਚ ਇਸ ਪ੍ਰਭਾਵ ਦੀ ਸਿਫਾਰਸ਼ ਕੀਤੀ ਹੈ। ਮੰਤਰਾਲੇ ਨੇ ਕਿਹਾ ਕਿ ਜੇਕਰ ਇਹ ਦਵਾਈ ਉਪਲਬਧ ਨਹੀਂ ਹੈ ਤਾਂ ਇਸ ਦੀ ਥਾਂ 'ਤੇ ਮੇਫਲੋਕਿਨ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਸਿਹਤ ਮੰਤਰਾਲੇ ਦੇ ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ ਹਾਇਡ੍ਰੋਕਸਿਕਲੋਰੋਕਿਨ ਨੂੰ ਕੀਮੋ ਰੋਕਥਾਮ ਦਾ ਇਕ ਸਾਧਨ ਮੰਨਿਆ ਜਾਂਦਾ ਹੈ। ਜੇਕਰ ਇਹ ਉਪਲਬਧ ਨਹੀਂ ਹੈ ਤਾਂ ਮੇਫਲੋਕਿਨ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਅਮਰੀਕਾ ਸਮੇਤ ਕਈ ਦੇਸ਼ ਹਾਇਡ੍ਰੋਕਸਿਕਲੋਰੋਕਿਨ ਨੂੰ ਕੋਰੋਨਾਵਾਇਰਸ ਨੂੰ ਰੋਕਣ ਲਈ ਕਾਰਗਰ ਦਵਾਈ ਮੰਨਦੇ ਹਨ। ਭਾਰਤ ਵਿਚ ਬਣਨ ਵਾਲੀ ਇਸ ਦਵਾਈ ਨੂੰ ਲੈ ਕੇ ਗਲੋਬਲ ਪੈਮਾਨੇ 'ਤੇ ਬਹਿਸ ਜਾਰੀ ਹੈ ਅਤੇ ਹੁਣ ਰੂਸ ਦੇ ਬਿਆਨ ਤੋਂ ਬਾਅਦ ਇਕ ਨਵੀਂ ਬਹਿਸ ਦੀ ਸ਼ੁਰੂਆਤ ਹੋ ਸਕਦੀ ਹੈ। ਅਮਰੀਕਾ ਨੇ ਇਸ ਦਵਾਈ ਦੇ ਆਯਾਤ ਨੂੰ ਲੈ ਕੇ ਭਾਰਤ 'ਤੇ ਦਬਾਅ ਵੀ ਬਣਾਇਆ ਸੀ। ਉਥੇ ਹੀ ਰੂਸ ਵਿਚ ਇਸ ਵੇਲੇ ਕੋਰੋਨਾਵਾਇਰਸ ਦੇ 432,277 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 5,215 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 195,95 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ ਅਤੇ ਭਾਰਤ ਵਿਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਜੇਕਰ ਇਹ ਦਵਾਈ ਕੋਰੋਨਾ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਕਾਮਯਾਬ ਹੁੰਦੀ ਹੈ ਤਾਂ ਉਮੀਦ ਕੀਤੀ ਜਾ ਸਕਦੀ ਹੈ ਭਾਰਤ ਵਿਚ ਇਹ ਦਵਾਈ ਘਰ-ਘਰ ਤੱਕ ਪਹੁੰਚਾਈ ਜਾਵੇਗੀ ਤਾਂ ਜੋ ਕੋਰੋਨਾ ਨੂੰ ਪੂਰੀ ਤਰ੍ਹਾਂ ਹਰਾਇਆ ਜਾ ਸਕੇ।


Khushdeep Jassi

Content Editor

Related News