ਪਤੀ ਦੀ ਪਹਿਲੀ ਪਤਨੀ ਤੋਂ ਪੈਦਾ ਹੋਏ ਦੋ ਬੱਚਿਆਂ ਨੂੰ ਬਿਜਲੀ ਦਾ ਕਰੰਟ ਲਗਾ ਕੇ ਮਾਰਿਆ

Thursday, Jul 01, 2021 - 09:39 AM (IST)

ਪਤੀ ਦੀ ਪਹਿਲੀ ਪਤਨੀ ਤੋਂ ਪੈਦਾ ਹੋਏ ਦੋ ਬੱਚਿਆਂ ਨੂੰ ਬਿਜਲੀ ਦਾ ਕਰੰਟ ਲਗਾ ਕੇ ਮਾਰਿਆ

ਗੁਰਦਾਸਪੁਰ/ਪਾਕਿਸਤਾਨ (ਜ. ਬ.)- ਪਾਕਿਸਤਾਨ ’ਚ ਲਾਹੌਰ ਤੋਂ ਕੁਝ ਦੂਰੀ ’ਤੇ ਪਿੰਡ ਰਾਏਵਿੰਡ ’ਚ ਇਕ ਔਰਤ ਨੇ ਆਪਣੇ ਸੌਤਲੇ ਦੋ ਬੱਚਿਆਂ ਦੀ ਬਿਜਲੀ ਦਾ ਕਰੰਟ ਲਗਾ ਕੇ ਹੱਤਿਆ ਕਰ ਦਿੱਤੀ ਅਤੇ ਘਟਨਾ ਦੇ ਬਾਅਦ ਆਪਣੇ ਲੜਕੇ ਨੂੰ ਲੈ ਕੇ ਘਰ ਨੂੰ ਤਾਲਾ ਲਗਾ ਕੇ ਫਰਾਰ ਹੋ ਗਈ।

ਇਹ ਵੀ ਪੜ੍ਹੋ: ਕੈਨੇਡਾ ’ਚ ਭਿਆਨਕ ਗਰਮੀ ਦਾ ਕਹਿਰ, 134 ਮੌਤਾਂ, ਅਮਰੀਕਾ 'ਚ ਵੀ 12 ਲੋਕਾਂ ਨੇ ਗੁਆਈ ਆਪਣੀ ਜਾਨ

ਸੂਤਰਾਂ ਦੇ ਅਨੁਸਾਰ ਪਿੰਡ ਰਾਏਵਿੰਡ ਨਿਵਾਸੀ ਖੁਰਮ ਸ਼ਹਿਜਾਦ ਨੇ ਆਪਣੀ ਪਹਿਲੀ ਪਤਨੀ ਦੀ ਮੌਤ ਦੇ ਬਾਅਦ ਅਨੀਲਾ ਖੁਰਮ ਨਾਮ ਦੀ ਇਕ ਔਰਤ ਨਾਲ ਨਿਕਾਹ ਕਰ ਲਿਆ। ਖੁਰਮ ਦੀ ਪਹਿਲੀ ਪਤਨੀ ਦੇ ਇਕ ਲੜਕਾ ਅਬੁਜਾਰ (6) ਅਤੇ ਲੜਕੀ ਸ਼ਹਿਜਾਦੀ (4) ਸੀ, ਜਦਕਿ ਦੂਜੀ ਪਤਨੀ ਅਨੀਲਾ ਤੋਂ ਵੀ ਇਕ ਲੜਕਾ ਪੈਦਾ ਹੋਇਆ ਸੀ। ਖੁਰਮ ਸ਼ਹਿਜਾਦ ਆਪਣੀ ਪਹਿਲੀ ਪਤਨੀ ਦੇ ਦੋਵਾਂ ਬੱਚਿਆਂ ਨੂੰ ਵਧੀਆਂ ਸਿੱਖਿਆ ਦਿਵਾਉਣਾ ਚਾਹੁੰਦਾ ਸੀ, ਜੋ ਅਨੀਲਾ ਨੂੰ ਪਸੰਦ ਨਹੀਂ ਸੀ।

ਇਹ ਵੀ ਪੜ੍ਹੋ: WWE ਸੁਪਰਸਟਾਰ ਮੇਲਿਸਾ ਕੋਟਸ ਦਾ ਅਚਾਨਕ ਹੋਇਆ ਦਿਹਾਂਤ, ਰੈਸਲਿੰਗ ਜਗਤ ’ਚ ਸੋਗ ਦੀ ਲਹਿਰ

ਖੁਰਮ ਸ਼ਹਿਜਾਦ ਜਦ ਨੌਕਰੀ ’ਤੇ ਗਿਆ ਹੋਇਆ ਸੀ ਤਾਂ ਉਸ ਦੀ ਪਤਨੀ ਅਨੀਲਾ ਨੇ ਉਸ ਮੋਬਾਇਲ ’ਤੇ ਦੱਸਿਆ ਕਿ ਅਬੁਜਾਰ ਅਤੇ ਸ਼ਹਿਜਾਦੀ ਦੀ ਮੌਤ ਹੋ ਗਈ ਹੈ। ਜਦ ਖੁਰਮ ਘਰ ਪਹੁੰਚਿਆ ਤਾਂ ਅਨੀਲਾ ਘਰ ’ਤੇ ਤਾਲਾ ਲਗਾ ਕੇ ਫਰਾਰ ਹੋ ਚੁੱਕੀ ਸੀ, ਜਦਕਿ ਘਰ ’ਚ ਦਾਖ਼ਲ ਹੁੰਦੇ ਹੀ ਉਸ ਨੇ ਵੇਖਿਆ ਕਿ ਦੋਵਾਂ ਬੱਚਿਆਂ ਦੇ ਸਰੀਰ ’ਤੇ ਬਿਜਲੀ ਦੀ ਤਾਰ ਲਪੇਟ ਕੇ ਉਨ੍ਹਾਂ ਦੀ ਕਰੰਟ ਲਗਾ ਕੇ ਹੱਤਿਆ ਕੀਤੀ ਗਈ ਸੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਅਨੀਲਾ ਦੀ ਤਾਲਾਸ਼ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਟਰੱਕ ਤੇ ਟਰੇਨ ਵਿਚਾਲੇ ਹੋਈ ਭਿਆਨਕ ਟੱਕਰ, 2 ਪੰਜਾਬੀ ਨੌਜਵਾਨਾਂ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News