''''ਮੇਰੇ ਪਤੀ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ'''' : ਯੂਲੀਆ ਨੇਵੇਲਨਯਾ
Thursday, Sep 18, 2025 - 10:01 AM (IST)

ਇੰਟਰਨੈਸ਼ਨਲ ਡੈਸਕ- ਅਲੈਕਸੀ ਨੇਵੇਲਨੀ (47) ਦੀ ਪਤਨੀ ਯੂਲੀਆ ਨੇਵੇਲਨਯਾ ਨੇ ਕਿਹਾ ਕਿ ਦੋ ਸੁਤੰਤਰ ਪ੍ਰਯੋਗਸ਼ਾਲਾਵਾਂ ਨੇ ਜਾਂਚ ’ਚ ਪਾਇਆ ਕਿ ਉਸ ਦੇ ਪਤੀ ਨੂੰ ਮੌਤ ਤੋਂ ਥੋੜ੍ਹੀ ਦੇਰ ਬਾਅਦ ਇਕ ਰੂਸੀ ਜੇਲ੍ਹ ’ਚ ਜ਼ਹਿਰ ਦਿੱਤਾ ਗਿਆ ਸੀ। ਅਲੈਕਸੀ ਨੇ ਸਰਕਾਰੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਚਲਾਈ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕੱਟੜ ਵਿਰੋਧੀ ਵਜੋਂ ਵੱਡੇ ਪੱਧਰ ’ਤੇ ਕ੍ਰੇਮਲਿਨ ਵਿਰੋਧੀ ਰੋਸ-ਪ੍ਰਦਰਸ਼ਨਾਂ ਦੀ ਅਗਵਾਈ ਕੀਤੀ ਸੀ। ਉਸ ਦੀ ਮੌਤ ਫਰਵਰੀ 2024 ਵਿਚ ਇਕ ਆਰਕਟਿਕ ਪੈਨਲ ਕਾਲੋਨੀ ’ਚ ਹੋਈ ਸੀ।
ਯੂਲੀਆ ਨੇਵੇਲਨਯਾ ਨੇ ਬੁੱਧਵਾਰ ਨੂੰ ਜਾਰੀ ਕੀਤੀ ਇਕ ਵੀਡੀਓ ’ਚ ਕਿਹਾ ਕਿ ਨੇਵੇਲਨੀ ਦੇ ਸਰੀਰ ਦੇ ਜੈਵਿਕ ਨਮੂਨੇ ਰੂਸ ਤੋਂ ਲਿਆਂਦੇ ਗਏ ਸਨ ਅਤੇ ਵਿਦੇਸ਼ਾਂ ਵਿਚ ਦੋ ਪ੍ਰਯੋਗਸ਼ਾਲਾਵਾਂ ’ਚ ਟੈਸਟ ਕੀਤੇ ਗਏ। ਦੋਵਾਂ ਪ੍ਰਯੋਗਸ਼ਾਲਾਵਾਂ ਦੁਆਰਾ ਕੀਤੀ ਗਈ ਜਾਂਚ ਤੋਂ ਪਤਾ ਚੱਲਿਆ ਕਿ ਨੇਵੇਲਨੀ ਨੂੰ ਜ਼ਹਿਰ ਦਿੱਤਾ ਗਿਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e