ਪਤੀ ਦੀ ਮੌਤ ਦੇ ਢਾਈ ਸਾਲ ਬਾਅਦ ਦਿੱਤਾ ਧੀ ਨੂੰ ਜਨਮ (ਦੇਖੋ ਤਸਵੀਰਾਂ)

07/27/2017 3:21:17 PM

ਵਾਸ਼ਿੰਗਟਨ— ‍ਨਿਊਯਾਰਕ ਪੁਲਸ ਡਿਪਾਰਟਮੈਂਟ ਵਿਚ ਅਫਸਰ ਵੈਂਜੀਅਨ ਲਿਊ ਦੀ ਮੌਤ ਦਸੰਬਰ 2014 ਵਿਚ ਉਦੋਂ ਹੋਈ ਸੀ ਜਦੋਂ ਉਹ ਆਪਣੇ ਸਾਥੀ ਅਧਿਕਾਰੀ ਰਾਫੇਲ ਰਾਮੋਸ ਨਾਲ ਕਾਰ ਵਿਚ ਗਸ਼‍ਤ ਕਰ ਰਿਹਾ ਸੀ ।ਘਾਤ ਲਗਾ ਕੇ ਕੀਤੇ ਗਏ ਇਕ ਹਮਲੇ ਵਿਚ ਇਨ੍ਹਾਂ ਦੋਵਾਂ ਅਧਿਕਾਰੀਆਂ ਦੀ ਮੌਤ ਹੋ ਗਈ ਸੀ । ਲਿਊ ਦੀ ਪਤ‍ਨੀ ਪੇਈ ਜਿਆ ਚੇਨ ਨੇ ਹੁਣ ਇਕ ਕੁੜੀ ਨੂੰ ਜਨ‍ਮ ਦਿੱਤਾ ਹੈ।

PunjabKesari

ਲਿਊ ਦਾ ਜਾਣਾ ਚੇਨ ਲਈ ਬਹੁਤ ਵੱਡਾ ਧੱਕਾ ਸੀ । ਲਿਊ ਉਸ ਲਈ ਸਿਰਫ ਪਤੀ ਹੀ ਨਹੀਂ ਸਗੋਂ ਬੈਸ‍ਟ ਫਰੈਂਡ ਅਤੇ ਹੀਰੋ ਵੀ ਸੀ । ਇਸ ਲਈ ਚੇਨ ਨੂੰ ਹਮੇਸ਼ਾ ਲੱਗਦਾ ਸੀ ਕਿ ਲਿਊ ਉਸ ਦੇ ਨਾਲ ਹੀ ਹੈ। ਚੇਨ ਨੇ ਕਿਹਾ ਲਿਊ ਸਿਰਫ 32 ਸਾਲ ਦੇ ਸਨ ਜਦੋਂ ਉਹ ਸਾਨੂੰ ਛੱਡ ਕੇ ਚਲੇ ਗਏ ਪਰ ਮੈਨੂੰ ਹਮੇਸ਼ਾ ਲੱਗਦਾ ਹੈ ਕਿ ਉਹ ਸਾਡੇ ਨਾਲ ਹੀ ਹਨ । 

PunjabKesari

ਸ਼ਾਇਦ ਇਹ ਚੇਨ ਦਾ ਵਿਸ਼ਵਾਸ ਹੀ ਸੀ ਜਿਸ ਵਜ੍ਹਾ ਨਾਲ ਚੇਨ ਨੇ ਪਤੀ ਦੀ ਮੌਤ ਦੇ ਲੱਗਭਗ ਢਾਈ ਸਾਲ ਬਾਅਦ ਇਕ ਪਿਆਰੀ ਜਿਹੀ ਧੀ ਨੂੰ ਨਿਊਯਾਰਕ ਦੇ ਪ੍ਰੇਸਬਿਟੇਰਿਅਨ ਹਸਪਤਾਲ ਵਿਚ ਜਨ‍ਮ ਦਿੱਤਾ ਹੈ । ਉਸ ਨੇ ਧੀ ਦਾ ਐਂਜਲਿਨਾ ਰੱਖਿਆ ਹੈ । ਦਰਅਸਲ ਲਿਊ ਨੇ ਮਰਨ ਤੋਂ ਪਹਿਲਾਂ ਇਹ ਇੱਛਾ ਜ਼ਾਹਰ ਕੀਤੀ ਸੀ ਕਿ ਉਸ ਦਾ ਸੀਮਨ ਸੁਰੱਖਿਅਤ ਰੱਖਿਆ ਜਾਵੇ, ਤਾਂ ਕਿ ਚੇਨ ਉਸ ਦੇ ਬੱ‍ਚੇ ਨੂੰ ਜਨ‍ਮ ਦੇ ਸਕੇ । ਮੰਗਲਵਾਰ ਨੂੰ ਲਿਊ ਦਾ ਸੁਪਨਾ ਪੂਰਾ ਹੋ ਗਿਆ। ਨਿਊੂਯਾਰਕ ਪੁਲਸ ਡਿਪਾਰਟਮੈਂਟ ਨੇ ਚੇਨ ਅਤੇ ਉਸ ਦੀ ਧੀ ਦੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਐਂਜਲਿਨਾ ਨੇ ਟੋਪੀ ਪਾਈ ਹੋਈ ਹੈ ।


Related News