ਪਤੀ ਨੇ ਕਰਵਾਇਆ ਦੋ ਵਾਰੀ ਪਤਨੀ ਦਾ ਕੁਆਰੇਪਨ ਦਾ ਟੈਸਟ, ਨਤੀਜਾ ਜਾਨਣ ਲਈ ਪੜ੍ਹੋ ਇਹ ਖਬਰ

07/16/2017 12:51:32 PM

ਦੁਸ਼ਾਂਬੇ— ਤਜਾਕਿਸਤਾਨ ਵਿਚ 18 ਸਾਲ ਦੀ ਕੁੜੀ ਰਜਾਬੀ ਦਾ ਵਿਆਹ ਇਕ ਅਜਿਹੇ ਵਿਅਕਤੀ ਨਾਲ ਹੋਇਆ ਜਿਸ ਨੇ ਵਿਆਹ ਮਗਰੋਂ ਇਕ ਮਹੀਨੇ ਵਿਚ ਹੀ ਦੋ ਵਾਰੀ ਉਸ ਦਾ ਵਰਜੀਨਿਟੀ ਟੈਸਟ ਕਰਵਾਇਆ। ਦੋਹਾਂ ਵਾਰੀ ਰਿਪੋਰਟ ਵਿਚ ਉਸ ਨੂੰ ਕੁਆਰੀ ਹੋਣ ਦਾ ਸਰਟੀਫਿਕੇਟ ਮਿਲਿਆ,  ਪਰ ਪਤੀ ਨੂੰ ਇਸ ਟੈਸਟ ਦੇ ਨਤੀਜੇ 'ਤੇ ਯਕੀਨ ਨਹੀਂ ਹੋਇਆ। 
ਦੋ ਵਾਰੀ ਕਰਵਾਇਆ ਕੁਆਰੇਪਨ ਦਾ ਟੈਸਟ 
18 ਸਾਲ ਦੀ ਮ੍ਰਿਤਕ ਰਜਾਬੀ ਖੁਰਸ਼ੀਦ ਦੇ ਪਰਿਵਾਰ ਵਾਲਿਆਂ ਨੇ ਮੀਡੀਆ ਨੂੰ ਦੱਸਿਆ ਕਿ ਰਜਾਬੀ ਦਾ ਜਫਰ ਨਾਲ ਵਿਆਹ ਦੋਹਾਂ ਪਰਿਵਾਰਾਂ ਦੀ ਮਰਜੀ ਨਾਲ ਹੋਇਆ ਸੀ।

PunjabKesari

ਵਿਆਹ ਮਗਰੋਂ ਜਫਰ ਨੇ ਰਜਾਬੀ ਦੇ ਵਿਆਹ ਸਮੇਂ ਵਰਜਿਨ ਨਾ ਹੋਣ ਦੀ ਗੱਲ ਕਹਿ ਕੇ ਉਸ ਨੂੰ ਵਰਜੀਨਿਟੀ ਟੈਸਟ ਕਰਾਉਣ ਦੀ ਗੱਲ ਕਹੀ। ਰਜਾਬੀ ਨੇ ਪਤੀ ਦੀ ਗੱਲ ਮੰਨਦੇ ਹੋਏ ਇਕ ਦੀ ਜਗ੍ਹਾ ਦੋ ਵਾਰੀ ਵਰਜਿਨ ਟੈਸਟ ਕਰਵਾਇਆ ਅਤੇ ਦੋਹੀਂ ਵਾਰੀ ਹੀ ਉਸ ਨੂੰ ਵਰਜਿਨ ਹੋਣ ਦਾ ਸਰਟੀਫਿਕੇਟ ਮਿਲਿਆ।
ਪਤੀ ਦੇ ਯਕੀਨ ਨਾ ਕਰਨ 'ਤੇ ਨਿਕਲਿਆ ਇਹ ਨਤੀਜਾ
ਟੈਸਟ ਦਾ ਨਤੀਜਾ ਆਉਣ ਮਗਰੋਂ ਵੀ ਜਾਫਰ ਨੂੰ ਯਕੀਨ ਨਹੀਂ ਹੋ ਰਿਹਾ ਸੀ। ਉਹ ਦੁਬਾਰਾ ਤੋਂ ਰਜਾਬੀ ਨੂੰ ਟੈਸਟ ਕਰਵਾਉਣ ਲਈ ਮਜ਼ਬੂਰ ਕਰਨ ਲੱਗਾ। ਰਜਾਬੀ ਨੇ ਇਨਕਾਰ ਕਰਨ 'ਤੇ ਜਾਫਰ ਨੇ ਉਸ ਨੂੰ ਛੱਡਣ ਅਤੇ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾਉਣ ਦੀ ਧਮਕੀ ਦਿੱਤੀ। ਇਸ ਗੱਲ ਤੋਂ ਦੁੱਖੀ ਹੋ ਕੇ ਰਜਾਬੀ ਨੇ ਜ਼ਹਿਰ ਪੀ ਕੇ ਖੁਦਕੁਸ਼ੀ ਕਰ ਲਈ।


Related News