ਪਤੀ ਨੇ ਸੈਂਡਵਿੱਚ ਖ੍ਰੀਦ ਕੇ ਦੇਣ ਨੂੰ ਕੀਤਾ ਇਨਕਾਰ, ਪਤਨੀ ਨੇ ਦਿੱਤਾ ਤਲਾਕ

02/21/2018 5:22:00 PM

ਕਾਹਿਰਾ(ਬਿਊਰੋ)— ਕਿਸੇ ਵੀ ਪਤੀ-ਪਤਨੀ ਵਿਚਕਾਰ ਝਗੜਾ ਹੋਣਾ ਆਮ ਗੱਲ ਹੈ ਪਰ ਕਈ ਵਾਰ ਛੋਟੀ ਜਿਹੀ ਗੱਲ ਨੂੰ ਉਹ ਖੁਦ ਹੀ ਇੰਨੀ ਵੱਡੀ ਬਣਾ ਦਿੰਦੇ ਹਨ ਕਿ ਰਿਸ਼ਤੇ ਵਿਚ ਦਰਾੜ ਪੈ ਜਾਂਦੀ ਹੈ। ਕੁੱਝ ਅਜਿਹਾ ਹੀ ਮਿਸਰ ਦੇ ਇਕ ਜੋੜੇ ਨਾਲ ਹੋਇਆ। ਉਨ੍ਹਾਂ ਵਿਚਕਾਰ ਵੀ ਗੱਲ ਤਲਾਕ ਤੱਕ ਪਹੁੰਚ ਗਈ ਪਰ ਕਾਰਨ ਬਿਲਕੁੱਲ ਹੀ ਅਨੋਖਾ ਸੀ।
ਇਹ ਹੈ ਮਾਮਲਾ—
ਮਹਿਲਾ ਨੇ ਆਪਣੇ ਪਤੀ ਤੋਂ ਸਿਰਫ ਇਸ ਲਈ ਤਲਾਕ ਲੈ ਲਿਆ ਕਿਉਂਕਿ ਉਸ ਨੇ ਸ਼ੋਵਰਮਾ (ਸੈਂਡਵਿੱਚ) ਖ੍ਰੀਦਣ ਤੋਂ ਮਨਾ ਕਰ ਦਿੱਤਾ ਸੀ। ਦੱਸਣਯੋਗ ਹੈ ਕਿ ਇਸ ਜੋੜੇ ਦੇ ਵਿਆਹ ਨੂੰ ਸਿਰਫ 40 ਦਿਨ ਹੀ ਹੋਏ ਸਨ ਕਿ ਪਤਨੀ ਨੇ ਪਤੀ ਨੂੰ ਤਲਾਕ ਦੇ ਦਿੱਤਾ। ਮਹਿਲਾ ਮੁਤਾਬਕ ਮੈਂ ਕਦੇ ਸੋਚਿਆ ਨਹੀਂ ਕਿ ਉਹ ਇੰਨਾ ਕੰਜੂਸ ਹੈ। ਸਾਡੇ ਵਿਆਹ ਦੇ ਪਹਿਲੇ ਹੀ ਹਫਤੇ ਵਿਚ ਉਸ ਨੇ ਕਿਹਾ ਸੀ ਕਿ ਉਸ ਨੂੰ ਕਿਤੇ ਆਉਣਾ-ਜਾਣਾ ਪਸੰਦ ਨਹੀਂ ਹੈ। ਵਿਆਹ ਤੋਂ ਬਾਅਦ ਕਈ ਵਾਰ ਮਹਿਲਾ ਨੇ ਉਸ ਨੂੰ ਬਾਹਰ ਲਿਜਾਣ ਨੂੰ ਕਿਹਾ ਸੀ ਅਤੇ ਇਕ ਦਿਨ ਉਹ ਬਾਹਰ ਲਿਜਾਣ ਨੂੰ ਮੰਨ ਗਿਆ। ਇਸ ਦੌਰਾਨ ਮਹਿਲਾ ਨੇ ਸ਼ੋਵਰਮਾ ਖ੍ਰੀਦਣ ਲਈ ਕਿਹਾ ਪਰ ਪਤੀ ਨੇ ਇਨਕਾਰ ਕਰ ਦਿੱਤਾ।
ਪਤੀ ਨੇ ਕਹਿ ਦਿੱਤਾ ਕਿ ਉਸ ਨੂੰ ਹੁਣ ਹੀ ਜੂਸ ਪਿਆਇਆ ਸੀ, ਇਸ ਲਈ ਹੁਣ ਉਹ ਕੁੱਝ ਨਹੀਂ ਖ੍ਰੀਦਣ ਵਾਲਾ ਹੈ। ਪਤੀ ਨੇ ਉਸ 'ਤੇ ਦੋਸ਼ ਵੀ ਲਗਾਇਆ ਕਿ ਜੂਸ ਤੋਂ ਬਾਅਦ ਸ਼ੋਵਰਮਾ ਮੰਗ ਕੇ ਉਹ ਉਸ ਦੇ ਧੰਨ ਦਾ ਸੋਸ਼ਣ ਕਰ ਰਹੀ ਹੈ। ਫਿਰ ਕੀ ਸੀ ਮਹਿਲਾ ਨੇ ਤਲਾਕ ਲਈ ਅਰਜੀ ਦਾਖਲ ਕਰ ਦਿੱਤੀ ਅਤੇ ਹੁਣ ਇਹ ਮਾਮਲਾ ਮਿਸਰ ਦੀ ਇਕ ਅਦਾਲਤ ਵਿਚ ਹੈ।


Related News