ਪਾਪੁਆ ''ਚ ਆਇਆ 7.5 ਤੀਬਰਤਾ ਦਾ ਜ਼ਬਰਦਸ਼ਤ ਤੂਫਾਨ

02/26/2018 1:29:31 AM

ਗੋਰੋਕਾ — ਪਾਪੁਆ ਨਿਊ ਗਿਨੀ 'ਚ ਐਤਵਾਰ ਨੂੰ ਭਾਰਤੀ ਸਮੇਂ ਮੁਤਾਬਕ ਕਰੀਬ ਰਾਤ 11:30 ਵਜੇ 'ਤੇ 7.5 ਤੀਬਰਤਾ ਦਾ ਭੂਚਾਲ ਆਇਆ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦਾ ਕੇਂਦਰ 10 ਕਿਲੋਮੀਟਰ ਤੱਕ ਦਾ ਸੀ। ਹਲੇਂ ਤੱਕ ਸਾਫ ਨਹੀਂ ਹੋ ਪਾਇਆ ਹੈ ਕਿ ਜਾਨ-ਮਾਨ ਦਾ ਕਿੰਨਾ ਨੁਕਸਾਨ ਹੋਇਆ ਹੈ।
ਪਾਪੁਆ ਨਿਊ ਗਿਨੀ 'ਰਿੰਗ ਆਫ ਫਾਇਰ' 'ਤੇ ਸਥਿਤ ਹੈ ਇਸ ਲਈ ਇਥੇ ਹਮੇਸ਼ਾ ਭੂਚਾਲ ਦੇ ਖਤਰੇ ਬਣੇ ਰਹਿੰਦੇ ਹਨ। ਯੂ. ਐੱਸ. ਪੈਸਿਫਿਕ ਸੁਨਾਮੀ ਸੈਂਟਰ ਨੇ ਐਤਵਾਰ ਨੂੰ ਪਾਪੁਆ ਨਿਊ ਗਿਨੀ 'ਚ ਆਏ ਇਸ ਭੂਚਾਲ ਦੀ ਪੁਸ਼ਟੀ ਕੀਤੀ। ਹਲੇਂ ਤੱਕ ਉਪਲੱਬਧ ਅੰਕੜਿਆਂ ਮੁਤਾਬਕ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ।


Related News