ਮੱਧ ਅਮਰੀਕੀ ਦੇਸ਼ ਨਿਕਾਰਗੁਆ ''ਚ ਇਓਟਾ ਤੂਫ਼ਾਨ ਦੀ ਦਸਤਕ

Tuesday, Nov 17, 2020 - 04:13 PM (IST)

ਮੱਧ ਅਮਰੀਕੀ ਦੇਸ਼ ਨਿਕਾਰਗੁਆ ''ਚ ਇਓਟਾ ਤੂਫ਼ਾਨ ਦੀ ਦਸਤਕ

ਨਿਕਾਰਗੁਆ- ਮੱਧ ਅਮਰੀਕੀ ਦੇਸ਼ ਨਿਕਾਰਗੁਆ 'ਚ ਚੱਕਰਵਾਤੀ ਤੂਫ਼ਾਨ ਇਓਟਾ ਨੇ ਦਸਤਕ ਦੇ ਦਿੱਤੀ ਹੈ ਤੇ ਇੱਥੇ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕਾ ਰਾਸ਼ਟਰੀ ਹੈਰੀਕਨ ਸੈਂਟਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ। 

ਸੈਂਟਰ ਨੇ ਟਵੀਟ ਕਰਕੇ ਦੱਸਿਆ ਕਿ ਬਹੁਤ ਹੀ ਖ਼ਤਰਨਾਕ ਤੂਫ਼ਾਨ ਇਓਟਾ ਪੂਰਬੀ-ਉੱਤਰ ਨਿਕਾਰਗੁਆ ਵਿਚ ਪੁੱਜ ਗਿਆ ਹੈ। ਇਸ ਸ਼ਕਤੀਸ਼ਾਲੀ ਤੂਫ਼ਾਨ ਕਾਰਨ ਮੱਧ ਅਮਰੀਕਾ ਦੇ ਕੁਝ ਹਿੱਸਿਆਂ ਵਿਚ ਤੇਜ਼ ਤੂਫ਼ਾਨ, ਹੜ੍ਹ ਅਤੇ ਜ਼ਮੀਨ ਖਿਸਕਣ ਦਾ ਖਦਸ਼ਾ ਹੈ। ਆਫ਼ਤ ਦੇ ਰੋਕਥਾਮ ਪ੍ਰਬੰਧ ਲਈ ਨਿਕਾਰਗੁਆ ਦੀ ਰਾਸ਼ਟਰੀ ਪ੍ਰਣਾਲੀ ਮੁਤਾਬਕ ਤੂਫ਼ਾਨ ਇਓਟਾ ਕਾਰਨ ਵਧੇਰੇ ਕਰਕੇ 155 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਂ ਚੱਲਣਗੀਆਂ। ਇਸ ਤੂਫ਼ਾਨ ਨੇ ਪੂਰਬੀ ਉੱਤਰੀ ਨਿਕਰਾਗੁਆ ਦੇ ਪੁਏਰੋ ਕੈਬੇਜਸ ਸ਼ਹਿਰ ਤੋਂ ਦੱਖਣ ਵਿਚ 28 ਮੀਲ ਦੂਰ ਸਥਿਤ ਖੇਤਰ ਵਿਚ ਦਸਤਕ ਦਿੱਤੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਇਓਟਾ ਨੇ ਕੋਲੰਬੀਆ ਦੇ ਸੈਨ ਐਂਡਰਸ ਅਤੇ ਪ੍ਰੋਵਿਡੇਂਸੀਆ ਵਿਚ ਭਾਰੀ ਤਬਾਹੀ ਮਚਾਈ ਅਤੇ ਇਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। 


author

Lalita Mam

Content Editor

Related News