ਹੰਟਸਮੈਂਨ ਤੇ ਨਵੈਡਾ ਸਟੇਟ ਸੀਨੀਅਰ ਉਲੰਪਿਕ 'ਚ ਪੰਜ ਪੰਜਾਬੀਆਂ ਨੇ ਜਿੱਤੇ ਮੈਡਲ

Friday, Oct 15, 2021 - 11:44 PM (IST)

ਹੰਟਸਮੈਂਨ ਤੇ ਨਵੈਡਾ ਸਟੇਟ ਸੀਨੀਅਰ ਉਲੰਪਿਕ 'ਚ ਪੰਜ ਪੰਜਾਬੀਆਂ ਨੇ ਜਿੱਤੇ ਮੈਡਲ

ਫਰਿਜਨੋ (ਕੈਲੇਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ) - ਹਰ ਸਾਲ ਅਕਤੂਬਰ 'ਚ ਅਮਰੀਕਾ ਦੇ ਯੂਟਾ ਸੂਬੇ ਵਿਚ ਹੰਟਸਮੈਂਟ ਵਰਲਡ ਸੀਨੀਅਰ ਖੇਡਾਂ ਤੇ ਨਵੈਡਾ ਸੂਬੇ ਵਿਚ ਨਵੈਡਾ ਸਟੇਟ ਸੀਨੀਅਰ ਉਲੰਪਿਕ ਗੇਮਾਂ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਖੇਡਾਂ 'ਚ ਹਰ ਸਾਲ ਸੀਨੀਅਰ ਪੰਜਾਬੀ ਅਕਸਰ ਭਾਗ ਲੈਂਦੇ ਹਨ ਤੇ ਮੈਡਲ ਜਿੱਤਕੇ ਪੰਜਾਬੀ ਭਾਈਚਾਰੇ ਦਾ ਨਾਲ ਅਮਰੀਕਾ ਦੀ ਧਰਤੀ ਤੇ ਉੱਚਾ ਕਰਦੇ ਹਨ। ਇਸ ਸਾਲ ਇਨ੍ਹਾਂ ਖੇਡਾਂ ਵਿਚ ਫਰਿਜਨੋ ਸ਼ਹਿਰ ਦੇ ਤਿੰਨ ਪੰਜਾਬੀ ਸੀਨੀਅਰ ਖਿਡਾਰੀਆਂ ਤੇ ਰੀਨੋ ਨਵੈਡਾ ਤੋਂ ਦੋ ਪੰਜਾਬੀ ਸੀਨੀਅਰ ਖਿਡਾਰੀਆ ਨੇ ਭਾਗ ਲਿਆ ਅਤੇ ਨਵੈਡਾ ਸੀਨੀਅਰ ਉਲੰਪਿਕ ਵਿਚ ਗੁਰਬਖਸ਼ ਸਿੰਘ ਸਿੱਧੂ ਨੇ ਡਿਸਕਸ ਥਰੋ ਵਿਚ ਸੋਨ ਤਗਮਾਂ, ਹੈਂਮਰ ਥਰੋ ਵਿੱਚ ਚਾਂਦੀ ਦਾ ਤਗਮਾਂ, ਭਾਰ ਸੁੱਟਣ ਅਤੇ ਸ਼ਾਟਪੁੱਟ ਵਿਚ ਕਾਂਸੀ ਦਾ ਤਗਮਾ ਜਿੱਤਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਜਦੋਂ ਕਿ ਜੈਵਲਿਨ ਥਰੋ ਵਿਚ ਉਨ੍ਹਾਂ ਨੂੰ ਚੌਥਾ ਸਥਾਨ ਹਾਸਲ ਕੀਤਾ। ਇਨ੍ਹਾਂ ਖੇਡਾਂ ਵਿਚ ਇਸ ਵਾਰ ਸੁਖਨੈਂਣ ਸਿੰਘ ਸਿਹਤ ਖ਼ਰਾਬ ਹੋਣ ਕਾਰਨ ਭਾਗ ਲੈਣ ਤੋ ਅਸਮਰਥ ਰਹੇ। ਰੀਨੋ ਨਿਵਾਸੀ ਜਗਤਾਰ ਸਿੰਘ ਨੇ ਨਿਵਾਡਾ ਸਟੇਟ ਗੇਮਾਂ ਵਿਚ ਸ਼ਾਟਪੁੱਟ,ਡਿਸਕਸ ਅਤੇ ਹੈਂਮਰ ਥਰੋ ਵਿਚ ਗੋਲਡ ਮੈਡਲ ਆਪਣੇ ਨਾਮ ਕੀਤੇ ਤੇ ਰੀਨੋ ਨਿਵਾਸੀ ਰਣਧੀਰ ਸਿੰਘ ਨੇ ਹੈਂਮਰ ਥਰੋ ਵਿਚ ਗੋਲਡ ਤੇ ਡਿਸਕਸ ਥਰੋ ਵਿਚ ਸਿਲਵਰ ਮੈਡਲ ਹਾਸਲ ਕੀਤੇ। ਇੱਥੇ ਵੀ ਦੱਸ ਦੇਈਏ ਕਿ ਨਵੈਡਾ ਸਟੇਟ ਸੀਨੀਅਰ ਉਲੰਪਿਕ ਵਿਚ ਤਕਰੀਬਨ 300 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ। 

ਇਹ ਖ਼ਬਰ ਪੜ੍ਹੋ- ਕ੍ਰਿਸਟੀਆਨੋ ਰੋਨਾਲਡੋ ਨੇ ਗਰਲਫ੍ਰੈਂਡ ਨੂੰ ਦਿੱਤਾ 1.1 ਕਰੋੜ ਰੁਪਏ ਦਾ ਜਿਊਲਰੀ ਬਾਕਸ

PunjabKesari
ਇਸੇ ਤਰਾਂ ਹੰਟਸਮੈਂਨ ਵਰਲਡ ਸੀਨੀਅਰ ਖੇਡਾਂ ਵਿਚ ਪੂਰੀ ਦੁਨੀਆਂ ਦੇ 70 ਦੇਸ਼ਾਂ ਦੇ ਐਥਲੀਟਾ ਨੇ ਹਿੱਸਾ ਲਿਆ ਅਤੇ ਇਨ੍ਹਾਂ ਖੇਡਾਂ ਵਿਚ ਭਾਗ ਲੈਣ ਲਈ ਵਿਸਟ ਇੰਡੀਜ਼ ਆਈਲੈਂਡ ਦੇ ਦੇਸ਼ ਬਾਰਬਾਡੋਸ ਤੋਂ ਵੀ ਖਿਡਾਰੀ ਪਹੁੰਚੇ ਹੋਏ ਸਨ। ਬਾਰਬਾਡੋਸ ਦੇਸ਼ 35 ਬਾਏ 45 ਵਰਗ ਕਿੱਲੋਮੀਟਰ ਵਿਚ ਫੈਲਿਆ ਹੋਇਆ ਹੈ ਤੇ ਇੱਥੋ ਦੀ ਗੌਰਮਿੰਟ ਆਪਣੇ ਖਿਡਾਰੀਆ ਤੇ ਖਰਚਾ ਕਰਕੇ ਸਰਕਾਰੀ ਖ਼ਰਚੇ ‘ਤੇ ਇਨ੍ਹਾਂ ਖੇਡਾਂ ਵਿਚ ਭਾਗ ਲੈਣ ਲਈ ਭੇਜਦੀ ਹੈ। ਇਨ੍ਹਾਂ ਖੇਡਾਂ ਵਿਚ ਜਿੱਥੇ ਕਮਲਜੀਤ ਬੈਨੀਪਾਲ ਨੇ 800 / 1500 ਮੀਟਰ ਰੇਸ ਵਿਚ ਚਾਂਦੀ ਦਾ ਤਗਮਾ ਜਿੱਤਿਆ, ਉੱਥੇ ਹੀ ਹਰਦੀਪ ਸਿੰਘ ਸੰਘੇੜਾ ਨੇ ਸੋਨ ਤਗਮਾ ਆਪਣੇ ਨਾਮ ਕੀਤਾ। ਗੁਰਬਖਸ਼ ਸਿੰਘ ਸਿੱਧੂ ਨੂੰ ਉੱਚੀ ਛਾਲ ਵਿਚ ਛੇਵਾਂ ਸਥਾਨ ਹਾਸ਼ਲ ਹੋਇਆ ਜਦੋਂ ਕਿ 200 ਮੀਟਰ ਦੌੜ ਵਿਚ ਹਰਦੀਪ ਸਿੰਘ ਸੰਘੇੜਾ ਨੂੰ 5ਵਾਂ ਸਥਾਨ ਮਿਲਿਆ। ਇਸੇ ਤਰੀਕੇ ਸ਼ਟਪੁੱਟ ਵਿਚ ਗੁਰਬਖਸ਼ ਸਿੱਧੂ ਨੂੰ ਸੱਤਵਾਂ ਸਥਾਨ ਹਾਸਲ ਹੋਇਆ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਇਹ 40ਵੀਂ ਨਵੈਡਾ ਸਟੇਟ ਗੇਮਾਂ ਸਨ ਤੇ ਹੰਟਸਮੈਂਨ ਵਰਲਡ ਸੀਨੀਅਰ ਗੇਮਾਂ 34ਵੀਂ ਸਨ।  ਇਹ ਪੰਜਾਬੀ ਸੀਨੀਅਰ ਖਿਡਾਰੀ ਆਪਣੇ ਖਰਚੇ ਤੇ ਅਮਰੀਕਾ ਵਿਚ ਬਹੁਤ ਸਾਰੀਆਂ ਖੇਡਾਂ 'ਚ ਭਾਗ ਲੈਂਦੇ ਨੇ ‘ਤੇ ਪੱਗਾਂ ਬੰਨਕੇ ਪੰਜਾਬੀ ਭਾਈਚਾਰੇ ਦਾ ਨਾਮ ਚਮਕਾਉਂਦੇ ਨੇ। ਇਨ੍ਹਾਂ ਦੇ ਇਸ ਉਪਰਾਲੇ ਨਾਲ ਵਿਦੇਸ਼ਾਂ ਵਿਚ ਸਿੱਖ ਪਹਿਚਾਣ ਨੂੰ ਵੀ ਹੁਲਾਰਾ ਮਿਲਦਾ ਹੈ। ਇਨ੍ਹਾਂ ਦੀ ਜਿੱਤ ਸਦਕੇ ਅਮਰੀਕਾ ਦੇ ਸਮੁੱਚੇ ਪੰਜਾਬੀ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਹੈ।

ਇਹ ਖ਼ਬਰ ਪੜ੍ਹੋ- ਗੋਲਫ : ਖਾਲਿਨ ਜੋਸ਼ੀ ਨੇ ਜੈਪੁਰ ਓਪਨ ਜਿੱਤਿਆ

PunjabKesari

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News