ਹੰਟਰ ਬਾਈਡੇਨ ਨੂੰ ਰੋਮਾਨੀਆ ਤੋਂ ਮਿਲੇ ਲੱਖਾਂ ਡਾਲਰ

Thursday, Aug 08, 2024 - 04:36 PM (IST)

ਹੰਟਰ ਬਾਈਡੇਨ ਨੂੰ ਰੋਮਾਨੀਆ ਤੋਂ ਮਿਲੇ ਲੱਖਾਂ ਡਾਲਰ

ਵਾਸ਼ਿੰਗਟਨ (ਯੂ. ਐੱਨ. ਆਈ.) ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪੁੱਤਰ ਹੰਟਰ ਬਾਈਡੇਨ ਨੇ ਆਪਣੇ ਪਿਤਾ ਦੇ ਉਪ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਅਮਰੀਕੀ ਸਰਕਾਰ ਨੂੰ ਪ੍ਰਭਾਵਿਤ ਕਰਨ ਲਈ ਰੋਮਾਨੀਆ ਦੇ ਇਕ ਉਦਯੋਗਪਤੀ ਤੋਂ ਲੱਖਾਂ ਡਾਲਰ ਪ੍ਰਾਪਤ ਕੀਤੇ। ਯੂ.ਐਸ ਨਿਆਂ ਵਿਭਾਗ ਦੇ ਵਿਸ਼ੇਸ਼ ਵਕੀਲ ਡੇਵਿਡ ਵੇਇਸ ਦੇ ਦਫ਼ਤਰ ਅਨੁਸਾਰ ਹੰਟਰ ਬਾਈਡੇਨ ਨੇ ਇੱਕ ਲਾਬੀਿਸਟ, ਸਲਾਹਕਾਰ ਜਾਂ ਕਾਨੂੰਨੀ ਸਲਾਹਕਾਰ ਵਜੋਂ ਕੰਮ ਕਰਨ ਦੇ ਬਦਲੇ ਵਿਦੇਸ਼ੀ ਫਰਮਾਂ ਅਤੇ ਵਿਅਕਤੀਆਂ ਤੋਂ ਕਾਫ਼ੀ ਰਕਮ ਪ੍ਰਾਪਤ ਕੀਤੀ। 

ਪੜ੍ਹੋ ਇਹ ਅਹਿਮ ਖ਼ਬਰ-ਕਮਲਾ ਹੈਰਿਸ ਦੀ ਰੈਲੀ 'ਚ ਪ੍ਰਦਰਸ਼ਨਕਾਰੀਆਂ ਨੇ ਚੁੱਕਿਆ ਇਜ਼ਰਾਈਲ ਅਤੇ ਹਮਾਸ ਜੰਗ ਦਾ ਮੁੱਦਾ

ਡੇਵਿਡ ਵੇਇਸ ਦੇ ਦਫਤਰ ਨੇ ਇਹ ਵੀ ਖੁਲਾਸਾ ਕੀਤਾ ਕਿ ਹੰਟਰ ਬਾਈਡੇਨ ਨੇ ਰੋਮਾਨੀਆ ਵਿੱਚ ਰਿਸ਼ਵਤ ਦੇ ਦੋਸ਼ਾਂ ਤੋਂ ਬਚਣ ਵਿੱਚ ਮਦਦ ਕਰਨ ਲਈ ਰੋਮਾਨੀਆ ਦੇ ਕਾਰੋਬਾਰੀ ਗੈਬਰੀਅਲ ਪੋਪੋਵਿਸੀਯੂ (ਦਸਤਾਵੇਜ਼ਾਂ ਵਿੱਚ ਜੀਪੀ ਵਜੋਂ ਦਰਸਾਇਆ ਗਿਆ) ਲਈ ਕੰਮ ਕੀਤਾ। ਵਰਣਨਯੋਗ ਹੈ ਕਿ ਪ੍ਰਤੀਨਿਧੀ ਸਭਾ ਬਾਈਡੇਨ ਪਰਿਵਾਰ 'ਤੇ ਵਿਦੇਸ਼ੀ ਪ੍ਰਭਾਵ ਅਤੇ ਰਿਸ਼ਵਤਖੋਰੀ ਸਮੇਤ ਕਥਿਤ ਅਪਰਾਧਿਕ ਗਤੀਵਿਧੀਆਂ ਦੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News