ਨਿਊਯਾਰਕ ਦੇ ਟਾਈਮਜ਼ ਸਕੁਏਅਰ 'ਚ ਸੈਂਕੜੇ ਕੋਰੋਨਾ ਵੈਕਸੀਨ ਵਿਰੋਧੀ ਲੋਕਾਂ ਨੇ ਕੀਤਾ ਪ੍ਰਦਰਸ਼ਨ

Monday, Sep 20, 2021 - 01:43 AM (IST)

ਨਿਊਯਾਰਕ ਦੇ ਟਾਈਮਜ਼ ਸਕੁਏਅਰ 'ਚ ਸੈਂਕੜੇ ਕੋਰੋਨਾ ਵੈਕਸੀਨ ਵਿਰੋਧੀ ਲੋਕਾਂ ਨੇ ਕੀਤਾ ਪ੍ਰਦਰਸ਼ਨ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ )-ਅਮਰੀਕਾ 'ਚ ਕੋਰੋਨਾ ਵੈਕਸੀਨ ਮੁਹਿੰਮ ਜਾਰੀ ਹੈ। ਜਿੱਥੇ ਹਜ਼ਾਰਾਂ ਲੋਕ ਕੋਰੋਨਾ ਨੂੰ ਹਰਾਉਣ ਲਈ ਕੋਰੋਨਾ ਟੀਕਾ ਲਗਵਾ ਰਹੇ ਹਨ, ਉੱਥੇ ਹੀ ਸੈਂਕੜੇ ਲੋਕ ਕੋਰੋਨਾ ਵੈਕਸੀਨ ਦਾ ਵਿਰੋਧ ਵੀ ਕਰ ਰਹੇ ਹਨ। ਪਿਛਲੇ ਕੁੱਝ ਵਕਫ਼ੇ ਦੌਰਾਨ ਵਾਇਰਸ ਦੀ ਲਾਗ ਦੇ ਮਾਮਲਿਆਂ 'ਚ ਫਿਰ ਤੋਂ ਵਾਧਾ ਹੋਣ ਕਰਕੇ, ਰਾਸ਼ਟਰਪਤੀ ਜੋਅ ਬਾਈਡੇਨ ਅਤੇ ਸੂਬਾ ਪ੍ਰਸ਼ਾਸਨਾਂ ਵੱਲੋਂ ਵੈਕਸੀਨ ਦੀ ਜ਼ਰੂਰਤ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- UK: ਕੋਵਿਡ-19 ਕਾਰਨ 8,000 ਤੋਂ ਵੱਧ ਲੋਕ ਹਸਪਤਾਲਾਂ 'ਚ ਦਾਖਲ

ਇਸ ਲਈ ਵੈਕਸੀਨ ਵਿਰੋਧੀ ਲੋਕਾਂ ਵੱਲੋਂ ਇਸ ਦੀ ਜ਼ਰੂਰਤ ਦਾ ਪ੍ਰਦਰਸ਼ਨਾਂ ਰਾਹੀਂ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਦਾ ਇੱਕ ਵਿਰੋਧ ਨਿਊਯਾਰਕ ਸਿਟੀ ਦੇ ਟਾਈਮਜ਼ ਸਕੁਏਅਰ 'ਚ ਸ਼ਨੀਵਾਰ ਨੂੰ ਸੈਂਕੜੇ ਪ੍ਰਦਰਸ਼ਨਕਾਰੀਆਂ ਦੁਆਰਾ ਸੜਕਾਂ 'ਤੇ ਉੱਤਰ ਕੇ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਸ਼ਨੀਵਾਰ ਨੂੰ ਝੰਡੇ, ਬੈਨਰ ਅਤੇ ਹੋਰ ਚਿੰਨ੍ਹ ਲਹਿਰਾਉਂਦੇ ਵੱਖ ਵੱਖ ਖੇਤਰਾਂ, ਕਾਰੋਬਾਰਾਂ 'ਚ ਟੀਕਿਆਂ ਦੀ ਜਰੂਰਤ ਦਾ ਵਿਰੋਧ ਕਰਦਿਆਂ ਨਾਅਰੇ ਲਾਏ। ਪ੍ਰਦਰਸ਼ਨਕਾਰੀਆਂ ਨੇ "ਆਜ਼ਾਦੀ" ਅਤੇ "ਮੇਰਾ ਸਰੀਰ ਮੇਰੀ ਪਸੰਦ" ਦੇ ਨਾਅਰੇ ਲਗਾਉਂਦਿਆਂ ਬਾਈਡੇਨ ਪ੍ਰਸ਼ਾਸਨ ਲਈ ਆਪਣਾ ਗੁੱਸਾ ਪ੍ਰਗਟ ਕੀਤਾ। ਇਹ ਵਿਰੋਧ ਪ੍ਰਦਰਸ਼ਨ "ਵਰਲਡ ਵਾਈਡ ਰੈਲੀ ਫਾਰ ਫਰੀਡਮ" ਦਾ ਹਿੱਸਾ ਸੀ, ਜੋ ਕਿ ਆਸਟ੍ਰੇਲੀਆ ਸਮੇਤ ਦੁਨੀਆ ਭਰ ਦੇ ਸ਼ਹਿਰਾਂ 'ਚ ਹੋਈ।

ਇਹ ਵੀ ਪੜ੍ਹੋ- ਵਿਕੀਪੀਡੀਆ ਨੇ ਦੋ ਘੰਟਿਆਂ 'ਚ ਬਦਲੇ ਪੰਜਾਬ ਦੇ 2 ਮੁੱਖ ਮੰਤਰੀਆਂ ਦੇ ਨਾਂ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News