ਕੋਰੋਨਾ ਵਾਇਰਸ ਦੇ ਚੱਲਦੇ ਸਪੇਨ ਦੇ ਟੇਨੀਰਿਫ ''ਚ ਸੈਂਕੜੇ ਸੈਲਾਨੀ ਹੋਟਲ ''ਚ ਫਸੇ

02/25/2020 7:25:42 PM

ਮੈਡ੍ਰਿਡ (ਏ.ਐਫ.ਪੀ.)- ਕੋਰੋਨਾ ਵਾਇਰਸ ਦੇ ਸ਼ੱਕੀ ਮਾਮਲੇ 'ਚ ਇਟਲੀ ਦੇ ਇਕ ਸੈਲਾਨੀ ਨੂੰ ਹਸਪਤਾਲ 'ਚ ਦਾਖਲ ਕਰਵਾਉਣ ਤੋਂ ਬਾਅਦ ਸੈਂਕੜੇ ਲੋਕ ਟੇਨੀਰਿਫ ਦੇ ਇਕ ਹੋਟਲ 'ਚ ਫੱਸ ਗਏ ਹਨ ਅਤੇ ਉਨ੍ਹਾਂ ਦੇ ਬਾਹਰ ਨਿਕਲਣ 'ਤੇ ਰੋਕ ਲਗਾ ਦਿੱਤੀ ਗਈ ਹੈ। ਕੇਨੇਰੀ ਟਾਪੂ ਸਮੂਹ ਦੇ ਸਿਹਤ ਅਧਿਕਾਰੀਆਂ ਨੇ ਇਸ ਬਾਰੇ ਦੱਸਿਆ ਹੈ। ਸਿਹਤ ਅਥਾਰਟੀ ਦੀ ਬੁਲਾਰਣ ਵੇਰੋਨਿਕਾ ਮਾਰਟਿਨ ਨੇ ਦੱਸਿਆ ਕਿ ਸਿਹਤ ਕਾਰਣਾਂ ਦੇ ਚਲਦਿਆਂ ਹੋਟਲ ਦੇ ਸੈਂਕੜੇ ਗਾਹਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਅਜੇ ਉਨ੍ਹਾਂ ਨੂੰ ਆਈਸੋਲੇਸ਼ਨ ਤੌਰ 'ਤੇ ਨਹੀਂ ਰੱਖਿਆ ਗਿਆ ਹੈ।

ਉਨ੍ਹਾਂ ਨੇ ਪੁਸ਼ਟੀ ਕੀਤੀ ਹੈ ਕਿ ਟੇਨੀਰਿਫ ਵਿਚ ਛੁੱਟੀ ਮਨਾਉਣ ਲਈ ਸੈਲਾਨੀ ਇਸੇ ਹੋਟਲ ਵਿਚ ਰੁਕੇ ਸਨ। ਟਾਪੂ ਸਮੂਹ ਦੇ ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਇਟਲੀ ਦੇ ਇਕ ਵਿਅਕਤੀ ਵਿਚ ਕੋਰੋਨਾ ਵਾਇਰਸ ਦੀ ਜਾਂਚ ਦੇ ਨਤੀਜੇ ਹਾਂ ਪੱਖੀ ਰਹੇ ਅਤੇ ਉਸ ਨੂੰ ਆਈਸੋਲੇਸ਼ਨ ਤੌਰ 'ਤੇ ਰੱਖਿਆ ਗਿਆ। ਵਾਇਰਸ ਦੇ ਮਾਮਲੇ ਲਈ ਦੂਜੀ ਜਾਂਚ ਵੀ ਮੈਡ੍ਰਿਡ ਵਿਚ ਕੀਤੀ ਜਾਵੇਗੀ। ਐਚ 10 ਕੋਸਟਾ ਏ.ਜੇ. ਪੈਲੇਸ ਹੋਟਲ ਵਿਚ ਰੁਕੇ ਹੋਏ ਇਕ ਬ੍ਰਿਟਿਸ਼ ਮਹਿਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਅਤੇ ਹੋਰ ਮਹਿਮਾਨਾਂ ਨੂੰ ਇਕ ਨੋਟਿਸ ਮਿਲਿਆ ਹੈ ਜਿਸ ਵਿਚ ਉਨ੍ਹਾਂ ਤੋਂ ਆਪਣੇ ਕਮਰਿਆਂ ਤੋਂ ਬਾਹਰ ਨਹੀਂ ਨਿਕਲਣ ਨੂੰ ਕਿਹਾ ਗਿਆ ਹੈ। ਸਪੇਨ ਵਿਚ ਕੋਰੋਨਾ ਵਾਇਰਸ ਦੇ ਦੋ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਦੋਵੇਂ ਵਿਦੇਸ਼ੀ ਸੈਲਾਨੀ ਹਨ। 


Sunny Mehra

Content Editor

Related News