ਅਫਗਾਨਿਸਤਾਨ ''ਚ ਹਾਲਾਤ ਹੋਏ ਬਦਤਰ, ਸੈਂਕੜੇ ਅਧਿਆਪਕਾਂ ਨੂੰ 4 ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ

10/22/2021 1:03:14 PM

ਕਾਬੁਲ (ਬਿਊਰੋ) ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਮਗਰੋਂ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ। ਅਫਗਾਨਿਸਤਾਨ ਦੇ ਪੱਛਮੀ ਸੂਬੇ ਹੇਰਾਤ ਵਿਚ ਸੈਂਕੜੇ ਅਧਿਆਪਕ ਇਕੱਠੇ ਹੋਏ ਅਤੇ ਉਹਨਾਂ ਨੇ ਤਾਲਿਬਾਨ ਤੋਂ ਆਪਣੀ ਤਨਖਾਹ ਦੇ ਭੁਗਤਾਨ ਦੀ ਅਪੀਲ ਕੀਤੀ ਕਿਉਂਕਿ ਉਹਨਾਂ ਨੂੰ ਚਾਰ ਮਹੀਨੇ ਦੇ ਵੱਧ ਸਮੇਂ ਤੋਂ ਤਨਖਾਹ ਨਹੀਂ ਦਿੱਤੀ ਗਈ ਹੈ।ਸਥਾਨਕ ਮੀਡੀਆ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਟੋਲੋ ਨਿਊਜ਼ ਨੇ ਦੱਸਿਆ ਕਿ ਅਧਿਆਪਕਾਂ ਨੇ ਕਿਹਾ ਕਿ ਉਹ ਗੰਭੀਰ ਆਰਥਿਕ ਚੁਣੌਤੀਆਂ ਨਾਲ ਜੂਝ ਰਹੇ ਹਨ ਅਤੇ ਉਹਨਾਂ ਨੇ ਮੰਗ ਕੀਤੀ ਕਿ ਇਸਲਾਮਿਕ ਅਮੀਰਾਤ ਉਹਨਾਂ ਦੇ ਭੁਗਤਾਨ ਦੀ ਸਹੂਲਤ ਪ੍ਰਦਾਨ ਕਰੇ। ਇਕ ਅਧਿਆਪਿਕਾ ਲਤੀਫਾ ਅਲੀਜਾਈ ਨੇ ਕਿਹਾ,''ਅਜਿਹੇ ਦਿਨਾਂ ਵਿਚ ਅਧਿਆਪਕਾਂ ਕੋਲ ਪੈਸੇ ਬਚਾਉਣ ਲਈ ਲੋੜੀਂਦੀ ਤਨਖਾਹ ਨਹੀਂ ਸੀ। ਉਹਨਾਂ ਨੂੰ ਆਪਣੇ ਸਧਾਰਨ ਰੋਜ਼ਾਨਾ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਲੋੜੀਂਦਾ ਭੁਗਤਾਨ ਕੀਤਾ ਗਿਆ ਸੀ।'' ਪ੍ਰਕਾਸ਼ਨ ਮੁਤਾਬਕ ਕੁਝ ਅਧਿਆਪਕਾਂ ਨੇ ਚਿੰਤਾ ਜਤਾਈ ਕਿ ਭੁੱਖ ਉਹਨਾਂ ਦੇ ਪਰਿਵਾਰਾਂ ਲਈ ਖਤਰਾ ਹੈ ਕਿਉਂਕਿ ਉਹ ਆਪਣੇ ਬੱਚਿਆਂ ਨੂੰ ਭੋਜਨ ਅਤੇ ਮੈਡੀਕਲ ਦੇਖਭਾਲ ਪ੍ਰਦਾਨ ਕਰਨ ਵਿਚ ਅਸਮਰੱਥ ਹਨ। 

ਪੜ੍ਹੋ ਇਹ ਅਹਿਮ ਖਬਰ-  'ਇਸਲਾਮੋਫੋਬੀਆ' ਨਾਲ ਨਜਿੱਠਣ ਲਈ ਅਮਰੀਕੀ ਸੰਸਦ ਮੈਂਬਰਾਂ ਨੇ ਪੇਸ਼ ਕੀਤਾ ਬਿੱਲ

ਸਕੂਲ ਦੇ ਇਕ ਅਧਿਆਪਕ ਨਾਸਿਰ ਆਤਿਫ ਨੇ ਕਿਹਾ,''ਮੇਰੀ ਬੇਟੀ ਇਕ ਮਹੀਨੇ ਤੋਂ ਬੀਮਾਰ ਹੈ ਅਤੇ ਮੈਂ ਉਸ ਨੂੰ ਡਾਕਟਰ ਕੋਲ ਨਹੀਂ ਲਿਜਾ ਸਕਦਾ।'' ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਸ਼ੁਰੂਆਤੀ ਨਤੀਜਿਆਂ ਦੇ ਆਧਾਰ 'ਤੇ 10,000 ਔਰਤਾਂ ਸਮੇਤ ਘੱਟੋ-ਘੱਟ 18,000 ਅਧਿਆਪਕਾਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ। ਅਧਿਆਪਕ ਸੰਘ ਦੇ ਪ੍ਰਮੁੱਖ ਮੁਹੰਮਦ ਸਾਬਿਰ ਮਸ਼ਾਲ ਨੇ ਕਿਹਾ,''ਸਾਰੇ ਅਧਿਆਪਕਾਂ ਅਤੇ ਸਿਵਲ ਕਰਮਚਾਰੀਆਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਭੁਗਤਾਨ ਨਹੀਂ ਕੀਤਾ ਗਿਆ ਹੈ।'' ਮਸ਼ਾਲ ਨੇ ਕਿਹਾ ਕਿ ਉਹ ਘਰੇਲੂ ਉਪਕਰਨਾਂ ਨੂੰ ਵੇਚ ਕੇ ਗੁਜ਼ਾਰਾ ਕਰ ਰਹੇ ਹਨ ਅਤੇ ਹੁਣ ਉਹਨਾਂ ਕੋਲ ਵੇਚਣ ਲਈ ਕੁਝ ਵੀ ਨਹੀਂ ਹੈ। 

ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਸੂਬਾਈ ਸਿੱਖਿਆ ਪ੍ਰਮੁੱਖ ਸ਼ੁਭਬੁਦੀਨ ਸਾਕਿਬ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਅਧਿਆਪਕਾਂ ਨੂੰ ਇਕ ਮਹੀਨੇ ਦੀ ਤਨਖਾਹ ਦਿੱਤੀ ਜਾਵੇਗੀ।ਅਧਿਕਾਰੀਆਂ ਨੇ ਦੱਸਿਆ ਕਿ ਹਾਲ ਹੀ ਵਿਚ ਦਰਜਨਾਂ ਅਧਿਆਪਕਾਂ ਨੇ ਵਿਭਿੰਨ ਚੁਣੌਤੀਆਂ ਕਾਰਨ ਦੇਸ਼ ਛੱਡ ਦਿੱਤਾ ਹੈ। ਪਿਛਲੇ ਹਫ਼ਤੇ ਸਮਾਂਗਨ ਅਤੇ ਨੂਰੀਸਤਾਨ ਸੂਬਿਆਂ ਦੇ ਸੈਂਕੜੇ ਡਾਕਟਰ ਕਾਬੁਲ ਵਿਚ ਅਫਗਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ (UNAMA) ਦੇ ਦਰਵਾਜ਼ੇ ਤੇ ਇਕੱਠੇ ਹੋਏ ਅਤੇ ਵਿਸ਼ਵ ਬੈਂਕ ਤੋਂ ਪਿਛਲੇ 14 ਮਹੀਨਿਆਂ ਤੋਂ ਉਹਨਾਂ ਦੀ ਪੈਂਡਿੰਗ ਤਨਖਾਹ ਦਾ ਭੁਗਤਾਨ ਕਰਨ ਲਈ ਕਿਹਾ। ਪ੍ਰਦਰਸ਼ਨਕਾਰੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਨਾ ਸਿਰਫ ਉਹਨਾਂ ਦੀ ਤਨਖਾਹ ਦਾ ਭੁਗਾਤਨ ਕੀਤਾ ਗਿਆ ਹੈ ਸਗੋਂ ਉਹਨਾਂ ਦੇ ਸੰਬੰਧਤ ਸੂਬੇ ਕਲੀਨਿਕ ਦਵਾਈ ਦੀ ਕਮੀ ਨਾਲ ਜੂਝ ਰਹੇ ਹਨ। ਤਾਲਿਬਾਨ ਦੇ ਦੇਸ਼ 'ਤੇ ਕਬਜ਼ੇ ਦੇ ਬਾਅਦ ਤੋਂ ਬੈਂਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਜਿਸ ਨਾਲ ਲੱਖਾਂ ਲੋਕਾਂ ਦੀ ਨਕਦੀ ਖ਼ਤਮ ਹੋ ਗਈ ਹੈ। ਮਾਲਕਾਂ ਨੇ ਆਪਣੇ ਕਰਮਚਾਰੀਆਂ ਨੂੰ ਭੁਗਤਾਨ ਨਹੀਂ ਕੀਤਾ ਹੈ ਅਤੇ ਇੱਥੋਂ ਤੱਕ ਕਿ ਜਿਹਨਾਂ ਦੇ ਖਾਤੇ ਵਿਚ ਪੈਸਾ ਹੈ ਉਹ ਵੀ ਇਸ ਨੂੰ ਕੱਢ ਨਹੀਂ ਪਾ ਰਹੇ। 


Vandana

Content Editor

Related News