ਯੂਕੇ: ਯੂਰੋ 2020 ਦੇ ਫਾਈਨਲ ''ਚ ਬਿਨਾਂ ਟਿਕਟਾਂ ਤੋਂ ਸੈਂਕੜੇ ਪ੍ਰਸ਼ੰਸਕ ਸਟੇਡੀਅਮ ''ਚ ਹੋਏ ਦਾਖਲ

Monday, Jul 12, 2021 - 01:40 PM (IST)

ਯੂਕੇ: ਯੂਰੋ 2020 ਦੇ ਫਾਈਨਲ ''ਚ ਬਿਨਾਂ ਟਿਕਟਾਂ ਤੋਂ ਸੈਂਕੜੇ ਪ੍ਰਸ਼ੰਸਕ ਸਟੇਡੀਅਮ ''ਚ ਹੋਏ ਦਾਖਲ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਐਤਵਾਰ 11 ਜੁਲਾਈ ਨੂੰ ਲੰਡਨ ਦੇ ਵੈਂਬਲੇ ਸਟੇਡੀਅਮ ਵਿੱਚ ਇੰਗਲੈਂਡ ਅਤੇ ਇਟਲੀ ਵਿਚਕਾਰ ਹੋਏ ਫੁੱਟਬਾਲ ਦੇ ਯੂਰੋ 2020 ਦੇ ਫਾਈਨਲ ਮੈਚ ਨੂੰ ਵੇਖਣ ਲਈ ਸੈਂਕੜੇ ਪ੍ਰਸ਼ੰਸਕ ਬਗੈਰ ਟਿਕਟ ਵੈਂਬਲੇ ਸਟੇਡੀਅਮ ਦੇ ਅੰਦਰ ਜਾਣ ਵਿੱਚ ਕਾਮਯਾਬ ਹੋਏ। ਇਹ ਫੁੱਟਬਾਲ ਪ੍ਰੇਮੀ ਸੁਰੱਖਿਆ ਅਤੇ ਸਕਿਓਰਿਟੀ ਦੀ ਪਰਵਾਹ ਕੀਤੇ ਬਿਨਾਂ ਮੈਚ ਦੇਖਣ ਲਈ ਅੰਦਰ ਆਏ। ਇਹ ਪ੍ਰਸ਼ੰਸਕ ਟਿਕਟ ਖਰੀਦ ਕੇ ਮੈਚ ਵੇਖਣ ਵਾਲੇ ਲੋਕਾਂ ਲਈ ਸਮੱਸਿਆ ਬਣੇ। 

PunjabKesari

ਮੈਚ ਦੌਰਾਨ ਭੁਗਤਾਨ ਕਰਨ ਵਾਲੇ ਪ੍ਰਸ਼ੰਸਕਾਂ ਨੇ ਟਿਕਟ ਰਹਿਤ  ਘੁਸਪੈਠੀਏ ਪ੍ਰਸ਼ੰਸਕਾਂ ਨੂੰ ਹਟਾਉਣ ਦੀ ਵੀ ਬੇਨਤੀ ਕੀਤੀ। ਦਰਜਨਾਂ ਬਿਨ ਟਿਕਟੀ ਲੋਕ ਦੂਜਿਆਂ ਦੇ ਰਸਤੇ ਵਿੱਚ ਖੜ੍ਹੇ ਜਾਂ ਸੀਟਾਂ ਤੇ ਬੈਠੇ ਦਿਖਾਈ ਦਿੱਤੇ, ਜਦੋਂ ਕਿ ਸਟੇਡੀਅਮ ਸਟੈਂਡਾਂ ਵਿੱਚ ਕਈ ਥਾਂਵਾਂ ਉੱਤੇ ਇਹਨਾਂ ਨਾਲ ਲੜਾਈ ਅਤੇ ਮਾਰਕੁੱਟ ਵੀ ਹੋਈ। ਗਰਾਉਂਡ ਦੇ ਅੰਦਰ ਇੱਕ ਟਿਕਟ ਵਾਲੇ ਫੁੱਟਬਾਲ ਪ੍ਰੇਮੀ ਨੇ ਦੱਸਿਆ ਕਿ ਬਿਨਾਂ ਟਿਕਟਾਂ ਵਾਲੇ ਲੋਕਾਂ ਦੀ ਗਿਣਤੀ ਸੈਂਕੜਿਆਂ ਵਿੱਚ ਸੀ ਅਤੇ ਸਟੇਡੀਅਮ ਵਿੱਚ ਕੋਈ ਪੁਲਿਸ ਜਾਂ ਸੁਰੱਖਿਆ ਨਹੀਂ ਸੀ। 

ਪੜ੍ਹੋ ਇਹ ਅਹਿਮ ਖਬਰ- ਇਹ ਹੈ ਦੁਨੀਆ ਦਾ ਸਭ ਤੋਂ ਮਹਿੰਗਾ The Golden Boy 'ਬਰਗਰ', ਕੀਮਤ ਕਰ ਦੇਵੇਗੀ ਹੈਰਾਨ

ਵੈਂਬਲੇ ਸਟੇਡੀਅਮ ਨੇ ਸ਼ੁਰੂ ਵਿੱਚ ਦਾਅਵਾ ਕੀਤਾ ਸੀ ਕਿ ਕੁਝ ਟਿਕਟ ਰਹਿਤ ਪ੍ਰਸ਼ੰਸਕਾਂ ਨੂੰ ਸਟੇਡੀਅਮ ਵਿੱਚ ਜਾਣ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ ਸੀ। ਹਾਲਾਂਕਿ ਬਾਅਦ ਵਿੱਚ ਇੱਕ ਬੁਲਾਰੇ ਨੇ ਮੰਨਿਆ ਕਿ ਲੋਕਾਂ ਦਾ ਇੱਕ ਛੋਟਾ ਸਮੂਹ ਸਟੇਡੀਅਮ ਵਿੱਚ ਦਾਖਲ ਹੋਇਆ। ਫਾਈਨਲ ਤੋਂ ਪਹਿਲਾਂ ਪੁਲਸ ਨੇ ਟਿਕਟ ਰਹਿਤ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਵੈਂਬਲੇ ਸਟੇਡੀਅਮ ਵਿੱਚ ਨਾ ਜਾਣ ਪਰ ਹਜ਼ਾਰਾਂ ਲੋਕਾਂ ਨੇ ਚੇਤਾਵਨੀ ਨੂੰ ਨਜ਼ਰ ਅੰਦਾਜ਼ ਕੀਤਾ ਅਤੇ ਵੈਂਬਲੇ ਵਿੱਚ ਦਾਖਲ ਹੋ ਗਏ।


author

Vandana

Content Editor

Related News