ਯੂਕ੍ਰੇਨ ਦੇ ਬੁਚਾ ਸ਼ਹਿਰ 'ਚ ਖਿਲਰੀਆਂ ਮਿਲੀਆਂ 400 ਤੋਂ ਵਧੇਰੇ ਲਾਸ਼ਾਂ, ਰੂਸ 'ਤੇ ਨਸਲਕੁਸ਼ੀ ਦਾ ਦੋਸ਼

Monday, Apr 04, 2022 - 11:11 AM (IST)

ਯੂਕ੍ਰੇਨ ਦੇ ਬੁਚਾ ਸ਼ਹਿਰ 'ਚ ਖਿਲਰੀਆਂ ਮਿਲੀਆਂ 400 ਤੋਂ ਵਧੇਰੇ ਲਾਸ਼ਾਂ, ਰੂਸ 'ਤੇ ਨਸਲਕੁਸ਼ੀ ਦਾ ਦੋਸ਼

ਕੀਵ (ਏਜੰਸੀਆਂ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲਾਦੀਮੀਰ ਜੇਲੇਂਸਕੀ ਦੇ ਸਲਾਹਕਾਰ ਓਲੈਕਸੀ ਅਰੇਸਤੋਵਿਚ ਨੇ ਐਤਵਾਰ ਨੂੰ ਕਿਹਾ ਕਿ ਅਧਿਕਾਰੀਆਂ ਨੂੰ ਰਾਜਧਾਨੀ ਕੀਵ ਦੇ ਬਾਹਰੀ ਇਲਾਕੇ ’ਚ ਰੂਸੀ ਫ਼ੌਜੀਆਂ ਵੱਲੋਂ ਗੰਭੀਰ ਜੰਗੀ ਅਪਰਾਧਾਂ ਨੂੰ ਅੰਜਾਮ ਦਿੱਤੇ ਜਾਣ ਦੇ ਸਬੂਤ ਮਿਲੇ ਹਨ।

ਇਹ ਵੀ ਪੜ੍ਹੋ: ਬਰਾਮਦ ਵਧਾਉਣ ਲਈ ਭਾਰਤੀ ਰਾਜਦੂਤਾਂ ਦੀ ਅਹਿਮ ਭੁਮਿਕਾ, ਅਮਰੀਕਾ ਨਾਲ 70 ਅਰਬ ਡਾਲਰ ਦਾ ਹੋਵੇਗਾ ਕਾਰੋਬਾਰ

PunjabKesari

ਯੂਕ੍ਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਕੀਵ ਖੇਤਰ ਦੇ ਕਸਬਿਆਂ ਵਿਚ 410 ਨਾਗਰਿਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਯੂਕ੍ਰੇਨੀ ਅਧਿਕਾਰੀਆਂ ਨੇ ਦੋਸ਼ ਲਾਇਆ ਹੈ ਕਿ ਖੇਤਰ ਤੋਂ ਵਾਪਸ ਆਉਣ ਤੋਂ ਪਹਿਲਾਂ ਫ਼ੌਜ ਨੇ ਯੁੱਧ ਅਪਰਾਧਾਂ ਨੂੰ ਅੰਜ਼ਾਮ ਦਿੱਤਾ ਹੈ ਅਤੇ ਉਹ ਆਪਣੇ ਪਿੱਛੇ ਇਕ ਭਿਆਨਕ ਮੰਜ਼ਰ ਛੱਡ ਗਏ ਹਨ। ਯੂਕ੍ਰੇਨ ਦੇ ਬੁਚਾ ਸ਼ਹਿਰ ਤੋਂ ਇਨ੍ਹਾਂ ਲਾਸ਼ਾਂ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਯੂਰਪੀ ਨੇਤਾਵਾਂ ਨੇ ਅੱਤਿਆਚਾਰਾਂ ਦੀ ਨਿੰਦਾ ਕੀਤੀ ਅਤੇ ਰੂਸ ਦੇ ਖ਼ਿਲਾਫ਼ ਸਖ਼ਤ ਪਾਬੰਦੀਆਂ ਦੀ ਮੰਗ ਕੀਤੀ। ਜਰਮਨੀ ਦੀ ਰੱਖਿਆ ਮੰਤਰੀ ਕ੍ਰਿਸਟੀਨ ਲੈਮਬਰੈਕਟ ਨੇ ਯੂਰਪੀ ਸੰਘ ਨੂੰ ਰੂਸੀ ਗੈਸ 'ਤੇ ਪਾਬੰਦੀਆਂ ਲਗਾਉਣ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਓਲੈਕਸੀ ਨੇ ਦੱਸਿਆ ਕਿ ਕੁਝ ਲੋਕਾਂ ਦੇ ਸਿਰ ’ਤੇ ਗੋਲੀ ਮਾਰੀ ਗਈ ਸੀ, ਉਨ੍ਹਾਂ ਦੇ ਹੱਥ ਪਿੱਛੇ ਬੱਝੇ ਹੋਏ ਸਨ, ਜਦ ਕਿ ਕਈ ਲਾਸ਼ਾਂ ’ਤੇ ਤਸੀਹਿਆਂ ਦੇ ਨਿਸ਼ਾਨ ਸਨ। ਉਨ੍ਹਾਂ ਨੇ ਰੂਸੀ ਫ਼ੌਜੀਆਂ ’ਤੇ ਯੂਕ੍ਰੇਨੀ ਔਰਤਾਂ ਨਾਲ ਜਬਰ-ਜ਼ਨਾਹ ਕਰਨ ਅਤੇ ਉਨ੍ਹਾਂ ਨੂੰ ਸਾੜਣ ਦੀ ਕੋਸ਼ਿਸ਼ ਦਾ ਦੋਸ਼ ਵੀ ਲਗਾਇਆ। ਉਨ੍ਹਾਂ ਕਿਹਾ ਕਿ ਯੂਕ੍ਰੇਨੀ ਅਧਿਕਾਰੀ ਕਥਿਤ ਜੰਗੀ ਅਪਰਾਧਾਂ ਦੀ ਜਾਂਚ ਕਰਨਗੇ ਅਤੇ ਇਸ ਦੇ ਸਾਜ਼ਿਸ਼ਕਰਤਾਵਾਂ ਦਾ ਪਤਾ ਲਗਾਉਣਗੇ। 

ਇਹ ਵੀ ਪੜ੍ਹੋ: ਬਾਈਡੇਨ ਨੇ 2 ਭਾਰਤੀ-ਅਮਰੀਕੀਆਂ ਨੂੰ ਅਹਿਮ ਅਹੁਦਿਆਂ ਲਈ ਕੀਤਾ ਨਾਮਜ਼ਦ

PunjabKesari

ਯੂਕ੍ਰੇਨ ਦੇ ਅਧਿਕਾਰੀਆਂ ਨੇ ਨਸਲਕੁਸ਼ੀ ਲਈ ਪੂਰੀ ਤਰ੍ਹਾਂ ਰੂਸੀ ਫ਼ੌਜੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇਸ ਨੂੰ ਨਸਲਕੁਸ਼ੀ ਦਾ ਸਬੂਤ ਦੱਸਿਆ। ਇਸ ਦੇ ਨਾਲ ਹੀ ਰੂਸੀ ਰੱਖਿਆ ਮੰਤਰਾਲਾ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ। ਰੂਸ ਦੇ ਰੱਖਿਆ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਲਾਸ਼ਾਂ ਦੀਆਂ ਫੋਟੋਆਂ ਅਤੇ ਵੀਡੀਓ ਦਾ ਪ੍ਰਬੰਧ ਕੀਵ ਸ਼ਾਸਨ ਨੇ ਪੱਛਮੀ ਮੀਡੀਆ ਲਈ ਕੀਤਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਗੱਲ 'ਤੇ ਧਿਆਨ ਦਿਓ ਕਿ ਬੁਚਾ ਦੇ ਮੇਅਰ ਨੇ ਉਥੋਂ ਨਿਕਲੇ ਰੂਸੀ ਫ਼ੌਜੀਆਂ ਵੱਲੋਂ ਕਿਸੇ ਵੀ ਹਿੰਸਾ ਜਾਂ ਅਤਿਆਚਾਰ ਦਾ ਜ਼ਿਕਰ ਨਹੀਂ ਕੀਤਾ। ਮੰਤਰਾਲਾ ਨੇ ਕਿਹਾ ਕਿ ਬੁਚਾ ਵਿਚ ਇਕ ਵੀ ਨਾਗਰਿਕ ਨੂੰ ਰੂਸੀ ਫ਼ੌਜ ਵੱਲੋਂ ਕਿਸੇ ਵੀ ਹਿੰਸਕ ਕਾਰਵਾਈ ਦਾ ਸਾਹਮਣਾ ਨਹੀਂ ਕਰਨਾ ਪਿਆ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News