AUS Wildfire : 24 ਲੋਕਾਂ ਤੇ ਕਰੋੜਾਂ ਬੇਜ਼ੁਬਾਨਾਂ ਦਾ ਕਾਤਲ ਕੌਣ? ਪੁਲਸ ਨੇ ਫੜੇ 180 ਸ਼ੱਕੀ

01/07/2020 1:02:39 PM

ਸਿਡਨੀ— ਆਸਟ੍ਰੇਲੀਆ 'ਚ ਲੱਗੀ ਜੰਗਲੀ ਅੱਗ ਕਾਰਨ ਕਰੋੜਾਂ ਬੇਜ਼ੁਬਾਨਾਂ ਅਤੇ 24 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੋਮਵਾਰ ਨੂੰ ਨਿਊ ਸਾਊਥ ਵੇਲਜ਼ ਦੀ ਪੁਲਸ ਨੇ 24 ਲੋਕਾਂ ਨੂੰ ਹਿਰਾਸਤ 'ਚ ਲਿਆ, ਜਿਨ੍ਹਾਂ 'ਤੇ ਜਾਣ-ਬੁੱਝ ਕੇ ਅੱਗ ਲਗਾਉਣ ਦਾ ਦੋਸ਼ ਹੈ ਅਤੇ ਇਸ ਦੇ ਨਾਲ ਹੀ ਹਿਰਾਸਤ 'ਚ ਲਏ ਗਏ ਅਜਿਹੇ ਸ਼ੱਕੀਆਂ ਦੀ ਗਿਣਤੀ 183 ਹੋ ਗਈ ਹੈ। ਸਤੰਬਰ ਤੋਂ ਮਚੀ ਅੱਗ ਨੇ ਹੁਣ ਤਕ ਕਰੋੜਾਂ ਦਾ ਨੁਕਸਾਨ ਕਰ ਦਿੱਤਾ ਹੈ ਤੇ ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ ਦਾ ਦੋਸ਼ੀ ਕੌਣ ਹੈ? ਇਨ੍ਹਾਂ ਸ਼ੱਕੀਆਂ ਨੇ ਨਿਊ ਸਾਊਥ ਵੇਲਜ਼, ਕੁਈਨਜ਼ਲੈਂਡ, ਵਿਕਟੋਰੀਆ, ਦੱਖਣੀ ਆਸਟ੍ਰੇਲੀਆ ਅਤੇ ਤਸਮਾਨੀਆ 'ਚ ਜਾਣ ਬੁੱਝ ਕੇ ਅੱਗ ਲਗਾਈ ਹੈ। ਗਰਮੀ ਤੇ ਸੁੱਕੀਆਂ ਝਾੜੀਆਂ ਕਾਰਨ ਤੇਜ਼ੀ ਨਾਲ ਅੱਗ ਫੈਲੀ ਹੈ।
PunjabKesari

ਹੁਣ ਤਕ ਵਿਕਟੋਰੀਆ 'ਚੋਂ 43, ਕੁਈਨਜ਼ਲੈਂਡ 'ਚੋਂ 101 ਲੋਕਾਂ ਤੇ ਕਈ ਹੋਰ ਥਾਵਾਂ ਤੋਂ ਬਾਕੀ ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਜਿਨ੍ਹਾਂ 'ਚੋਂ ਵਧੇਰੇ 12 ਤੋਂ 24 ਸਾਲ ਦੇ ਨੌਜਵਾਨ ਹਨ ਤੇ ਹੋਰ 60 ਕੁ ਸਾਲ ਤੇ ਇਸ ਤੋਂ ਵੱਡੀ ਉਮਰ ਦੇ ਵਿਅਕਤੀ ਹਨ। ਜ਼ਿਕਰਯੋਗ ਹੈ ਕਿ ਸਤੰਬਰ ਮਹੀਨੇ ਵੀ ਸਥਾਨਕ ਪੁਲਸ ਨੇ ਦੱਸਿਆ ਕਿ ਸੀ ਕਿ 10 ਥਾਵਾਂ 'ਤੇ ਲੱਗੀ ਅੱਗ 'ਚੋਂ 8 ਥਾਵਾਂ 'ਤੇ ਜਾਣ ਬੁੱਝ ਕੇ ਅੱਗ ਲਗਾਈ ਗਈ ਸੀ ਤੇ ਕੁਝ ਥਾਵਾਂ 'ਤੇ ਬੱਚਿਆਂ ਨੇ ਮਸਤੀ ਕਰਨ ਲਈ ਅੱਗ ਲਗਾ ਦਿੱਤੀ ਸੀ ਤੇ ਉਨ੍ਹਾਂ ਨੂੰ ਸਖਤੀ ਨਾਲ ਸਮਝਾ ਦਿੱਤਾ ਗਿਆ ਸੀ। ਹਾਲਾਂਕਿ ਇਸ ਮਗਰੋਂ ਕੁੱਝ ਨੌਜਵਾਨਾਂ ਨੂੰ ਵੀ ਹਿਰਾਸਤ 'ਚ ਲਿਆ ਗਿਆ ਸੀ।

ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਇਸ ਸਬੰਧੀ ਕੋਈ ਸ਼ੱਕੀ ਤਸਵੀਰ ਆਦਿ ਹੈ ਤਾਂ ਉਹ ਉਨ੍ਹਾਂ ਨਾਲ ਸਾਂਝੀ ਜ਼ਰੂਰ ਕਰਨ। ਸਵਿਨਬੁਰਨ ਯੂਨੀਵਰਸਿਟੀ 'ਚ ਫੌਰੈਂਸਿਕ ਬੀਹੇਵੀਅਰਲ ਸਾਇੰਸ ਦੇ ਡਾਇਰੈਕਟਰ ਜੇਮਜ਼ ਓਗਲੋਫ ਨੇ ਦੱਸਿਆ ਕਿ 50 ਫੀਸਦੀ ਖੇਤਰਾਂ 'ਚ ਜੰਗਲੀ ਅੱਗ ਨੂੰ ਜਾਣ ਬੁੱਝ ਕੇ ਲਗਾਇਆ ਗਿਆ। ਓਗਲੋਫ ਨੂੰ ਲੱਗਦਾ ਹੈ ਕਿ ਸ਼ਾਇਦ ਇਨ੍ਹਾਂ ਨਾਲ ਬਚਪਨ ਤੋਂ ਹੀ ਕਾਫੀ ਬੁਰੇ ਵਿਵਹਾਰ ਹੁੰਦੇ ਰਹੇ ਹੋਣਗੇ ਅਤੇ ਇਸੇ ਲਈ ਉਹ ਅਜਿਹੀਆਂ ਹਰਕਤਾਂ ਕਰਦੇ ਹਨ।
ਜ਼ਿਕਰਯੋਗ ਹੈ ਕਿ 2009 'ਚ ਇਕ ਸਾਬਕਾ ਵਲੰਟੀਅਰ ਫਾਇਰ ਫਾਈਟਰ ਨੂੰ ਜਾਣ ਬੁੱਝ ਕੇ ਅੱਗ ਲਗਾਉਣ ਦੇ ਦੋਸ਼ 'ਚ 17 ਸਾਲਾਂ ਤੇ 9 ਮਹੀਨਿਆਂ ਦੀ ਸਜ਼ਾ ਮਿਲੀ ਸੀ। ਉਸ ਸਮੇਂ ਫੈਲੀ ਜੰਗਲੀ ਅੱਗ ਕਾਰਨ 10 ਲੋਕਾਂ ਦੀ ਮੌਤ ਹੋ ਗਈ ਸੀ।

 


Related News